FacebookTwitterg+Mail

ਹੁਣ ਸਲਮਾਨ ਤੇ ਕੈਟਰੀਨਾ ਬੱਝਣਗੇ ਵਿਆਹ ਦੇ ਬੰਧਨ 'ਚ, ਜਾਣੋ ਪੂਰੀ ਖਬਰ

salman khan and katrina kaif
03 February, 2019 04:36:47 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਫੈਨਜ਼ ਲਈ ਇਕ ਅਜਿਹੀ ਖਬਰ ਆਈ ਹੈ, ਜਿਸ ਨੂੰ ਸੁਣ ਕੇ ਉਹ ਖੁਸ਼ੀ ਨਾਲ ਪਾਗਲ ਹੋ ਜਾਣਗੇ। ਜੀ ਹਾਂ, ਖਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ, ਉਹ ਵੀ ਕਿਸੇ ਹੋਰ ਨਾਲ ਨਹੀਂ ਸਗੋਂ ਕੈਟਰੀਨਾ ਕੈਫ ਨਾਲ ਪਰ ਇਹ ਵਿਆਹ ਅਸਲ ਜ਼ਿੰਦਗੀ 'ਚ ਨਹੀਂ ਸਗੋਂ ਫਿਲਮੀ ਦੁਨੀਆ 'ਚ ਹੀ ਹੋ ਰਿਹਾ ਹੈ। ਦੱਸ ਦਈਏ 'ਭਾਰਤ' ਫਿਲਮ 'ਚ ਸਲਮਾਨ ਤੇ ਕੈਟਰੀਨਾ ਵਿਆਹ ਦੇ ਬੰਧਨ 'ਚ ਬੱਝਣਗੇ, ਜਿਸ ਦੀ ਸ਼ੂਟਿੰਗ ਕੁਝ ਦਿਨਾਂ 'ਚ ਸ਼ੁਰੂ ਹੋਣ ਵਾਲੀ ਹੈ।

ਵੈਡਿੰਗ ਲੁੱਕ ਦੀ ਤਸਵੀਰ ਆਈ ਸੀ ਸਾਹਮਣੇ
ਖਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਤੇ ਕੈਟਰੀਨਾ ਕੈਫ ਇਕ ਵੈਡਿੰਗ ਸੀਕਵੈਂਸ ਦੀ ਸ਼ੂਟਿੰਗ ਕਰਨ ਜਾ ਰਹੇ ਹਨ। ਅਜਿਹੇ ਤਾਂ ਫਿਲਮ 'ਚ ਕਈ ਗੀਤ ਹਨ ਪਰ ਜਿਸ ਗੀਤ ਦੀ ਸ਼ੂਟਿੰਗ ਹੋਣ ਜਾ ਰਹੀ ਹੈ ਉਹ ਇਕ ਵੈਡਿੰਗ ਸੌਂਗ ਹੈ, ਜੋ ਇਨ੍ਹੀਂ ਦਿਨੀਂ ਕਲਾਕਾਰਾ ਨਾਲ ਸ਼ੂਟ ਕੀਤਾ ਜਾਵੇਗਾ। ਸੈੱਟ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਉਂਝ ਸੈੱਟ ਤੋਂ ਕੈਟਰੀਨਾ ਦੀ ਇਕ ਤਸਵੀਰ ਕਾਫੀ ਵਾਇਰਲ ਹੋਈ ਸੀ, ਜਿਸ 'ਚ ਉਹ ਬ੍ਰਾਈਡਲ ਦੇ ਲੁੱਕ 'ਚ ਨਜ਼ਰ ਆ ਰਹੀ ਸੀ। 


ਦੱਸ ਦਈਏ ਕਿ ਫਿਲਮ 'ਭਾਰਤ' ਦਾ ਟੀਜ਼ਰ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜਫਰ ਨੇ ਕੀਤਾ ਹੈ। ਅਤੁਲ ਅਗਨੀਹੋਤਰੀ ਫਿਲਮ ਦਾ ਨਿਰਮਾਣ ਕਰ ਰਹੇ ਹਨ। 'ਭਾਰਤ' 'ਚ ਸਲਮਾਨ ਖਾਨ ਤੇ ਕੈਟਰੀਨਾ ਕੈਫ ਤੋਂ ਇਲਾਵਾ ਜੈਕੀ ਸ਼ਰਾਫ, ਸੁਨੀਲ ਗਰੋਵਰ, ਤੱਬੂ ਤੇ ਦਿਸ਼ਾ ਪਾਟਨੀ ਵੀ ਨਜ਼ਰ ਆਵੇਗੀ। 'ਭਾਰਤ' ਸਾਲ 2019 'ਚ ਈਦ ਦੇ ਮੌਕੇ ਰਿਲੀਜ਼ ਹੋਵੇਗੀ।


Tags: Katrina Kaif Married Eid Salman Khan Ali Abbas Zafar Bharat Instagram Bollywood Celebrity

Edited By

Sunita

Sunita is News Editor at Jagbani.