FacebookTwitterg+Mail

ਲੁਧਿਆਣਾ 'ਚ ਬਣੇ ਵਾਹਘਾ ਬਾਰਡਰ 'ਤੇ ਦਿਸੇ ਕੈਟਰੀਨਾ-ਸਲਮਾਨ, ਤਸਵੀਰ ਵਾਇਰਲ

salman khan and katrina kaif
15 November, 2018 02:57:11 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਭਾਰਤ' ਦਾ ਲੁੱਕ ਸਾਹਮਣੇ ਆਇਆ ਹੈ। ਫਿਲਮ ਦੇ ਨਿਰਦੇਸ਼ਕ ਅਲੀ ਅਬਾਸ ਜਫਰ ਨੇ ਸੋਸ਼ਲ ਮੀਡੀਆ ਦੇ ਜਰੀਏ ਫਿਲਮ ਦੇ ਸੈੱਟ ਤੋਂ ਕੈਟਰੀਨਾ ਕੈਫ ਤੇ ਸਲਮਾਨ ਦੀ ਇਕ ਬੇਹੱਦ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸਲਮਾਨ ਖਾਨ ਤੇ ਕੈਟਰੀਨਾ ਕੈਫ ਪੰਜਾਬ ਦੇ ਵਾਹਘਾ ਬਾਰਡਰ 'ਤੇ ਖੜ੍ਹੇ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਸਲਮਾਨ-ਕੈਟਰੀਨਾ ਵਾਹਘਾ ਬਾਰਡਰ 'ਤੇ ਭਾਰਤੀ ਸੀਮਾ ਅੰਦਰ ਖੜ੍ਹੇ ਹੋਏ ਹਨ ਤੇ ਸਾਹਮਣੇ ਭਾਰਤ-ਪਾਕਿਸਤਾਨ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਤਸਵੀਰ ਦੇ ਕੈਪਸ਼ਨ 'ਚ ਅਲੀ ਅਬਾਸ ਜਫਰ ਨੇ ਲਿਖਿਆ, ''ਇਕ ਸ਼ਖਸ ਤੇ ਦੇਸ਼ ਦਾ ਸਫਰ ਇਕ ਸਾਥ ਭਾਰਤ 'ਚ ਸਲਮਾਨ ਖਾਨ, ਕੈਟਰੀਨਾ ਕੈਫ, ਸੁਨੀਲ ਗਰੋਵਰ ਤੇ ਦਿਸ਼ਾ ਪਾਟਨੀ ਨਾਲ।''

Punjabi Bollywood Tadka
ਦੱਸਣਯੋਗ ਹੈ ਕਿ ਸਲਮਾਨ ਕਾਨ ਇਨ੍ਹੀਂ ਦਿਨੀਂ 'ਭਾਰਤ' ਦੀ ਸ਼ੂਟਿੰਗ ਲੁਧਿਆਣਾ ਸ਼ਹਿਰ 'ਚ ਕਰ ਰਹੇ ਹਨ। ਫਿਲਮ ਨੇ ਕਰੀਬ ਸ਼ੂਟਿੰਗ ਦੇ 50 ਦਿਨ ਪੂਰੇ ਕਰ ਲਏ ਹਨ। ਫਿਲਮ 'ਚ ਦਿਖਾਇਆ ਜਾਣ ਵਾਲਾ ਵਾਹਘਾ ਬਾਰਡਰ ਅਸਲ 'ਚ ਇਕ ਸੈੱਟ ਹੈ, ਜਿਸ ਨੂੰ ਲੁਧਿਆਣਾ ਦੇ ਬਲੋਵਾਲ ਪਿੰਡ ਦੇ ਕਿਸਾਨਾਂ ਦੀ ਜ਼ਮੀਨ 'ਤੇ ਬਣਾਇਆ ਗਿਆ ਹੈ। ਫਿਲਮ ਦੇ ਨਿਰਮਾਤਾਵਾਂ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਦੇ ਚਰਚਿਤ ਵਾਹਘਾ ਬਾਰਡਰ 'ਤੇ ਸ਼ੂਟਿੰਗ ਦੀ ਆਗਿਆ ਨਾ ਮਿਲਣ ਕਾਰਨ ਇਸ ਦਾ ਸੈੱਟ ਬਣਾਇਆ ਗਿਆ ਹੈ। ਫਿਲਮ ਦੇ ਸੈੱਟ ਲਈ ਕਿਸਾਨਾਂ ਤੋਂ ਉਨ੍ਹਾਂ ਦੇ ਕੁਝ ਖੇਤ ਕਿਰਾਏ 'ਤੇ ਲਏ ਗਏ ਹਨ, ਜਿਸ ਤੋਂ ਬਾਅਦ ਕਰੀਬ 20 ਦਿਨਾਂ 'ਚ ਸੈੱਟ ਤਿਆਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ 'ਚ ਫਿਲਮ ਦੀ ਸ਼ੂਟਿੰਗ 18 ਨਵੰਬਰ ਤੱਕ ਦਾ ਸ਼ੈਡਿਊਲ ਹੈ। ਇਸ ਤੋਂ ਬਾਅਦ ਫਿਲਮ ਦੇ ਕੁਝ ਹਿੱਸਿਆਂ 'ਚ ਦਿੱਲੀ ਨੂੰ ਵੀ ਫਿਲਮਾਇਆ ਜਾਵੇਗਾ।


Tags: Salman Khan Katrina Kaif Bharat Ali Abbas Zafar Ludhiana Tabu Disha Patani Sunil Grover Instagram

About The Author

sunita

sunita is content editor at Punjab Kesari