FacebookTwitterg+Mail

IPL FINAL 'ਚ ਸਲਮਾਨ ਖਾਨ ਨੇ ਕੀਤਾ ਖੁਲਾਸਾ, ਪਿਤਾ ਬਣਾਉਣਾ ਚਾਹੁੰਦੇ ਸਨ ਕ੍ਰਿਕਟਰ

salman khan and katrina kaif in the studio for promotions
13 May, 2019 11:21:16 AM

ਮੁੰਬਈ(ਬਿਊਰੋ)— ਸਲਮਾਨ ਖਾਨ ਅਤੇ ਕੈਟਰੀਨਾ ਕੈਫ ਆਪਣੀ ਆਉਣ ਵਾਲੀ ਫਿਲਮ 'ਭਾਰਤ' ਦੇ ਪ੍ਰਮੋਸ਼ਨ 'ਚ ਬਿਜ਼ੀ ਹਨ। ਇਸ ਦੇ ਚਲਦੇ ਦੋਵੇਂ 12 ਮਈ ਨੂੰ ਹੋਏ ਆਈ. ਪੀ. ਐੱਲ. ਦੇ ਫਿਨਾਲੇ 'ਚ ਪਹੁੰਚੇ। ਇਸ ਦੌਰਾਨ ਸਲਮਾਨ ਨੇ ਦੱਸਿਆ ਕਿ ਉਹ ਬਚਪਨ 'ਚ ਕ੍ਰਿਕਟਰ ਬਨਣਾ ਚਾਹੁੰਦੇ ਸਨ। ਸਲਮਾਨ ਨੇ ਇਸ ਦੌਰਾਨ ਆਈ. ਪੀ. ਐੱਲ. ਦੀ ਕਮੈਂਟਰੀ ਕੀਤੀ ਅਤੇ ਕੁਝ ਅਹਿਮ ਕਿੱਸਿਆਂ ਨੂੰ ਵੀ ਫੈਨਜ਼ ਨਾਲ ਸ਼ੇਅਰ ਕੀਤਾ।


ਐਕਟਰ ਨੇ ਦੱਸਿਆ ਕਿ ਇਕ ਵਾਰ ਕ੍ਰਿਕਟ ਖੇਡਦੇ ਹੋਏ ਉਨ੍ਹਾਂ ਦੇ ਪਿਤਾ ਨੇ ਦੇਖ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਨੂੰ ਕ੍ਰਿਕਟ ਦੀ ਸਪੈਸ਼ਲ ਕੋਚਿੰਗ ਦੇਣ ਦਾ ਫੈਸਲਾ ਲਿਆ ਸੀ। ਪਿਤਾ ਸਲੀਮ ਖਾਨइਦੇ ਇਸ ਫੈਸਲੇ ਤੋਂ ਬਾਅਦ ਸਲਮਾਨ ਹਰ ਰੋਜ਼ ਸਕੂਲ ਤੋਂ ਘਰ ਆਉਣ ਤੋਂ ਬਾਅਦ  ਕ੍ਰਿਕਟ ਪ੍ਰੈਕਟਿਸ ਕਰਦੇ ਸਨ। ਐਕਟਰ ਨੇ ਇਸ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਤੱਕ ਭਾਰਤ ਦੇ ਸਾਬਕਾ ਆਲਰਾਉਂਡਰ ਸਲੀਮ ਦੁਰਾਨੀ ਕੋਲੋਂ ਕੋਚਿੰਗ ਲਈ ਹੈ। ਹੁਣ ਸ਼ਾਇਦ ਸਲੀਮ ਦੁਰਾਨੀ ਉਨ੍ਹਾਂ ਨੂੰ ਭੁੱਲ ਤੱਕ ਗਏ ਹੋਣਗੇ।


ਬਾਅਦ 'ਚ ਸਲਮਾਨ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਕ੍ਰਿਕਟ ਉਨ੍ਹਾਂ ਲਈ ਨਹੀਂ ਹੈ ਅਤੇ ਉਨ੍ਹਾਂ ਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਸਲਮਾਨ ਖਾਨ ਦੀ ਫਿਲਮ 'ਭਾਰਤ' ਦੀ ਗੱਲ ਕਰੀਏ ਤਾਂ ਇਹ ਈਦ ਦੇ ਮੌਕੇ 'ਤੇ 5 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਤੋਂ ਇਲਾਵਾ ਜੈਕੀ ਸ਼ਰਾਫ, ਤੱਬੂ, ਦਿਸ਼ਾ ਪਾਟਨੀ, ਨੋਰਾ ਫਤੇਹੀ ਅਤੇ ਸੁਨੀਲ ਗਰੋਵਰ ਵਰਗੇ ਕਲਾਕਾਰ ਹਨ।

 


Tags: Salman KhanKatrina KaifIpl FinalBharatBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.