FacebookTwitterg+Mail

ILP ਦੀ ਓਪਨਿੰਗ ਸੈਰਾਮਨੀ 'ਚ ਮੀਕਾ ਸਿੰਘ ਨੇ ਇੰਝ ਮਨਾਈ ਸਲਮਾਨ ਦੇ ਰਿਹਾਅ ਹੋਣ ਦੀ ਖੁਸ਼ੀ

salman khan and mika singh
08 April, 2018 02:22:29 PM

ਮੁੰਬਈ(ਬਿਊਰੋ)— ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਜੋਧਪੁਰ ਕੋਰਟ ਤੋਂ ਜ਼ਮਾਨਤ ਮਿਲ ਤੋਂ ਬਾਅਦ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੋ ਦਿਨ ਜੇਲ 'ਚ ਬਿਤਾਉਣ ਤੋਂ ਬਾਅਦ ਰਿਹਾਅ ਹੋ ਗਏ। ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਨੇ ਮੁੰਬਈ 'ਚ ਇਡੀਅਨ ਪ੍ਰੀਮੀਅਰ ਲੀਗ 2018 ਦੇ ਸ਼ੁੱਭ ਮੌਕੇ 'ਤੇ ਭਾਈਜਾਨ ਯਾਨੀ ਸਲਮਾਨ ਖਾਨ ਦੇ ਗੀਤ ਗਾ ਕੇ ਨਾ ਸਿਰਫ ਦਰਸ਼ਕਾਂ ਨੂੰ ਝੁੰਮਣ ਲਾਇਆ ਸਗੋਂ ਆਪਣੀ ਖੁਸ਼ੀ ਵੀ ਜ਼ਾਹਿਰ ਕੀਤੀ। ਮੀਕਾ ਸਿੰਘ ਨੇ ਸਲਮਾਨ ਖਾਨ ਦੇ ਦੋ ਗੀਤ 'ਆਜ ਕੀ ਪਾਰਟੀ' ਤੇ 'ਜੁਮੇ ਕੀ ਰਾਤ' 'ਤੇ ਪੇਸ਼ਕਾਰੀ ਦਿੱਤੀ।
Punjabi Bollywood Tadka
ਦੱਸਣਯੋਗ ਹੈ ਕਿ ਇਸ ਦਾ ਐਲਾਵ ਉਨ੍ਹਾਂ ਨੇ ਪਹਿਲਾਂ ਹੀ ਆਪਣੇ ਟਵਿਟਰ ਅਕਾਊਂਟ 'ਤੇ ਕਰ ਦਿੱਤਾ ਸੀ। ਆਪਣਾ ਵਾਅਦਾ ਪੂਰਾ ਕਰਦੇ ਹੋਏ ਮੀਕਾ ਨੇ ਆਈ. ਪੀ. ਐੱਲ. ਦੀ ਓਪਨਿੰਗ ਸੈਰਾਮਨੀ 'ਚ ਸਲਮਾਨ ਖਾਨ ਦੋ ਮਸ਼ਹੂਰ ਗੀਤ ਗਾਏ। ਉਨ੍ਹਾਂ ਨੇ ਪਹਿਲਾਂ ਗੀਤ ਫਿਲਮ 'ਬਜਰੰਗੀ ਭਾਈਜਾਨ' ਦਾ 'ਆਜ ਕੀ ਪਾਰਟੀ ਮੇਰੇ ਤਰਫ ਸੇ' ਗਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਕਿੱਕ' ਫਿਲਮ ਦਾ ਗੀਤ 'ਜੁਮੇ ਕੀ ਰਾਤ ਹੈ' ਗਾਇਆ। ਦੱਸ ਦੇਈਏ ਕਿ ਸਲਮਾਨ ਖਾਨ ਨੂੰ ਮਿਲੀ ਜ਼ਮਾਨਤ ਨਾਲ ਪੂਰਾ ਬਾਲੀਵੁੱਡ ਖੁਸ਼ੀ ਨੱਚ ਉਠਿਆ। ਮੀਕਾ ਸਿੰਘ ਤੋਂ ਇਲਾਵਾ ਸੋਨੂੰ ਸੂਦ ਤੇ ਅਦਨਾਨ ਸਾਮੀ ਵਰਗੀਆਂ ਵੱਡੀਆਂ ਹਸਤੀਆਂ ਨੇ ਵੀ ਆਪਣੀ ਖੁਸ਼ੀ ਜ਼ਾਹਿਰ ਕੀਤੀ।


Tags: Salman KhanMika SinghBlack Buck CaseIPLSooraj BarjatyaHum Saath Saath Hain

Edited By

Sunita

Sunita is News Editor at Jagbani.