FacebookTwitterg+Mail

ਨਸੀਰੂਦੀਨ ਸ਼ਾਹ ਨੇ ਸਲਮਾਨ ਦੀਆਂ ਫਿਲਮਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ

salman khan and naseeruddin shah
30 October, 2018 02:05:18 PM

ਨਵੀਂ ਦਿੱਲੀ(ਬਿਊਰੋ)— ਪ੍ਰਸਿੱਧ ਅਭਿਨੇਤਾ ਨਸੀਰੂਦੀਨ ਸ਼ਾਹ ਦਾ ਮੰਨਣਾ ਹੈ ਕਿ ਸਿਨੇਮਾ ਕਿਸੇ ਵੀ ਸਮੇਂ ਦੇ ਬਿਊਰੋ ਵਾਂਗ ਹੁੰਦਾ ਹੈ ਤੇ ਉਹ ਨਹੀਂ ਚਾਹੁੰਦੇ ਕਿ ਦਰਸ਼ਕ ਜਦੋਂ ਪਿੱਛੇ ਮੁੜ ਕੇ ਦੇਖਣ ਤਾਂ ਸਾਲ 2018 ਨੂੰ ਸਿਰਫ ਇਕ ਹੀ ਕਿਸਮ ਦੇ ਸਿਨੇਮਾ ਦੇ ਦੌਰ ਵਾਂਗ ਦੇਖਣ। ਨਸੀਰੂਦੀਨ ਨੇ ਅੱਗੇ ਕਿਹਾ, ''ਸਿਨੇਮਾ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਲਈ ਹੁੰਦਾ ਹੈ ਤੇ ਉਹ ਸਮਾਜ ਲਈ ਵਧੇਰੇ ਸਬੰਧਿਤ ਫਿਲਮਾਂ ਕਰਨੀਆਂ ਆਪਣੀ ਜਿੰਮੇਦਾਰੀ ਸਮਝਦੇ ਹਨ। ਮੇਰਾ ਮੰਨਣਾ ਹੈ ਕਿ ਸਿਨੇਮਾ ਸਮਾਜ ਨੂੰ ਨਹੀਂ ਬਦਲ ਸਕਦਾ ਤੇ ਨਾ ਹੀ ਕੋਈ ਕ੍ਰਾਂਤੀ ਲਿਆ ਸਕਦਾ ਹੈ। ਸਿਨੇਮਾ ਸਿੱਖਿਆ ਦਾ ਮਾਧਿਅਮ ਹੈ ਜਾਂ ਨਹੀਂ ਇਸ ਨੂੰ ਲੈ ਕੇ ਵੀ ਮੈਂ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ। ਦਸਤਾਵੇਜ਼ੀ ਸਿੱਖਿਆਤਮਕ ਹੋ ਸਕਦੀ ਹੈ ਪਰ ਫੀਚਰ ਫਿਲਮਾਂ ਇਹ ਕੰਮ ਨਹੀਂ ਕਰ ਸਕਦੀਆਂ, ਲੋਕ ਉਸ ਨੂੰ ਦੇਖ ਕੇ ਭੁੱਲ ਜਾਂਦੇ ਹਨ। ਗੰਭੀਰ ਤਰ੍ਹਾਂ ਦੀਆਂ ਫਿਲਮਾਂ ਹੀ ਆਪਣੇ ਦੌਰ ਦੇ ਬਿਊਰੋ ਦੇ ਰੂਪ 'ਚ ਕੰਮ ਕਰ ਸਕਦੀ ਹੈ।''

ਨਸੀਰੂਦੀਨ ਸ਼ਾਹ ਨੇ ਕਿਹਾ ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ 'ਏ ਵੇਡਨਸਡੇ' ਉਨ੍ਹਾਂ ਦੀ ਹਾਲ ਹੀ ਲਘੂ ਫਿਲਮ 'ਰੋਗਨ ਜੋਸ਼' 'ਚ ਕੰਮ ਕੀਤਾ। ਅੱਗੇ ਉਨ੍ਹਾਂ ਨੇ ਕਿਹਾ, ''ਅਜਿਹੀਆਂ ਫਿਲਮਾਂ ਦਾ ਹਿੱਸਾ ਬਣਨ ਨੂੰ ਮੈਂ ਆਪਣੀ ਜਿੰਮੇਦਾਰੀ ਮੰਨਦਾ ਹੈ। ਮੇਰੇ ਸਾਰੇ ਗੰਭੀਰ ਕੰਮ ਉਸ ਦੌਰ ਦੀ ਨੁਮਾਦਾਇੰਗੀ ਕਰਦੇ ਹਨ। ਸਿਨੇਮਾ ਹਮੇਸ਼ਾ ਰਹੇਗਾ। ਇਨ੍ਹਾਂ ਫਿਲਮਾਂ ਨੂੰ 200 ਸਾਲ ਬਾਅਦ ਵੀ ਦੇਖਿਆ ਜਾ ਸਕਦਾ ਹੈ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਲ 2018 'ਚ ਭਾਰਤ ਕਿਵੇਂ ਦਾ ਸੀ। ਅਜਿਹਾ ਨਾ ਹੋਵੇ ਕਿ 200 ਸਾਲ ਬਾਅਦ ਉਨ੍ਹਾਂ ਨੂੰ ਸਿਰਫ ਸਲਮਾਨ ਖਾਨ ਦੀਆਂ ਹੀ ਫਿਲਮਾਂ ਦੇਖਣ ਨੂੰ ਮਿਲਣ। ਭਾਰਤ ਉਸ ਤਰ੍ਹਾਂ ਦਾ ਨਹੀਂ ਹੈ। ਸਿਨੇਮਾ ਭਾਵੇਂ ਪੀੜ੍ਹੀਆਂ ਲਈ ਹੁੰਦਾ ਹੈ। ਦੱਸ ਦੇਈਏ ਕਿ 'ਰੋਗਨ ਜੋਸ਼' ਦਾ ਪ੍ਰਦਰਸ਼ਨ 20ਵੇਂ ਜਿਓ ਮਾਮੀ ਮੁੰਬਈ ਫਿਲਮ ਸਮਾਰੋਹ 'ਚ ਹੋਇਆ।


Tags: Indian Cinema Salman Khan Naseeruddin Shah Documentaries Rogan Josh 20th MAMI Film Festival

Edited By

Sunita

Sunita is News Editor at Jagbani.