FacebookTwitterg+Mail

ਪੈਸਾ ਮੰਗਣ ਵਾਲਿਆਂ 'ਤੇ ਭੜਕੇ ਸਲਮਾਨ, 'ਰੇਸ 3' ਨਾਲ ਚੁੱਕਿਆ ਇਹ ਵੱਡਾ ਕਦਮ

salman khan and race 3
09 June, 2018 02:45:27 PM

ਮੁੰਬਈ(ਬਿਊਰੋ)— ਸੁਪਰਸਟਾਰ ਸਲਮਾਨ ਖਾਨ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਰੇਸ 3' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਫਿਲਮ ਦਾ ਟਰੇਲਰ ਕੁਝ ਸਮੇਂ ਪਹਿਲਾਂ ਹੀ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਇਕ ਪ੍ਰਮੋਸ਼ਨਲ ਇਵੈਂਟ 'ਚ ਸਲਮਾਨ ਖਾਨ ਪੈਸੇ ਮੰਗਣ ਵਾਲਿਆਂ 'ਤੇ ਭੜਕ ਗਏ।
Punjabi Bollywood Tadka
ਪਿਛਲੇ ਸਾਲ 2017 'ਚ ਸਲਮਾਨ ਖਾਨ ਦੀ ਫਿਲਮ 'ਟਿਊਬਲਾਈਟ' ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੋਈ ਸੀ। ਇਸ ਤੋਂ ਬਾਅਦ ਡਿਸਟਰੀਬਿਊਟਰਸ ਉਨ੍ਹਾਂ ਤੋਂ ਪੈਸੇ ਮੰਗਣ ਲਈ ਘਰ ਤੱਕ ਪਹੁੰਚ ਗਏ ਸਨ। ਇਸ ਤੋਂ ਬਾਅਦ ਸਲਮਾਨ ਖਾਨ ਨੇ ਡਿਸਟਰੀਬਿਊਟਰਸ ਨੂੰ 50 ਫੀਸਦੀ ਰਕਮ ਵਾਪਸ ਦੇ ਦਿੱਤੀ ਸੀ। ਇਸ 'ਤੇ ਸਲਮਾਨ ਖਾਨ ਨੇ ਕਿਹਾ, ''ਬਿਜਨੈੱਸ ਦਾ ਇਹ ਕਿਹੜਾ ਤਰੀਕਾ ਹੈ ਕਿ 15 ਫਿਲਮਾਂ ਤੋਂ ਤੁਸੀਂ ਜ਼ਬਰਦਸਤ ਕਮਾਈ ਕੀਤੀ ਤੇ ਜਦੋਂ ਇਕ ਫਿਲਮ ਫਲਾਪ ਹੋ ਗਈ ਤਾਂ ਪੈਸੇ ਮੰਗਣ ਘਰ ਤੱਕ ਆ ਗਏ।'' ਸਲਮਾਨ ਨੇ ਅੱਗੇ ਕਿਹਾ, ''ਹੁਣ ਜਿਹੜੇ ਲੋਕ ਪੈਸੇ ਵਾਪਸੀ ਦੀ ਗੱਲ ਕਰਨਗੇ, ਮੈਂ ਉਨ੍ਹਾਂ ਨਾਲ ਕਦੇ ਕੰਮ ਨਹੀਂ ਕਰਾਂਗਾ।'' ਸਲਮਾਨ ਨੇ ਸਾਫ ਕਰ ਦਿੱਤਾ ਹੈ ਕਿ ਉਹ ਹੁਣ ਇਨ੍ਹਾਂ ਕੰਮਾਂ 'ਚ ਨਹੀਂ ਪੈਣ ਵਾਲਾ ਹੈ।
Punjabi Bollywood Tadka
ਦੱਸ ਦੇਈਏ ਕਿ ਸਲਮਾਨ ਖਾਨ 'ਰੇਸ 3' ਨਾਲ ਡਿਸਟਰੀਬਿਊਸ਼ਨ 'ਚ ਕਦਮ ਰੱਖ ਰਹੇ ਹਨ। ਸਲਮਾਨ ਨੇ ਕਿਹਾ, ''ਅਸੀਂ ਇਸ ਫਿਲਮ ਦੇ ਪ੍ਰੋਡਿਊਸਰ ਹਾਂ ਤੇ ਫਿਲਮ ਹਿੱਟ ਹੋਵੇਗੀ। ਇਸ 'ਤੇ ਪੂਰਾ ਭਰੋਸਾ ਵੀ ਹੈ। ਇਸ ਲਈ ਅਸੀਂ ਸੋਚਿਆ ਕਿ ਕਿਉਂ ਨਾ ਇਸ ਨੂੰ ਖੁਦ ਹੀ ਡਿਸਟਰੀਬਿਊਟ ਕੀਤਾ ਜਾਵੇ। ਜੇਕਰ ਫਿਲਮ ਫਲਾਪ ਵੀ ਹੋਵੇਗੀ ਤਾਂ ਸਾਨੂੰ ਕਿਸੇ ਦਾ ਕੋਈ ਪੈਸਾ ਵਾਪਸ ਕਰਨ ਦੀ ਜ਼ਰੂਰਤ ਨਹੀਂ ਪਵੇਗੀ।'' 'ਰੇਸ 3' ਨੂੰ ਰੇਮੋ ਡਿਸੂਜਾ ਨੇ ਡਾਇਰੈਕਟ ਕੀਤਾ ਹੈ ਤੇ ਰਮੇਸ਼ ਤੌਰਾਨੀ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ। ਫਿਲਮ 'ਚ ਸਲਮਾਨ ਖਾਨ ਤੋਂ ਇਲਾਵਾ ਬੌਬੀ ਦਿਓਲ, ਅਨਿਲ ਕਪੂਰ, ਜੈਕਲੀਨ ਫਰਨਾਂਡੀਜ਼, ਡੇਜ਼ੀ ਸ਼ਾਹ, ਸਾਕਿਬ ਸਲੀਮ ਤੇ ਫ੍ਰੇਡੀ ਦਾਰੂਵਾਲਾ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।


Tags: Race 3Salman KhanAnil KapoorJacqueline FernandezBobby DeolDaisy ShahSaqib SaleemFreddy Daruwala

Edited By

Sunita

Sunita is News Editor at Jagbani.