FacebookTwitterg+Mail

ਤੀਜੀ ਵਾਰ ਮਾਂ ਬਣੀ ਸਲਮਾਨ ਦੀ ਅਦਾਕਾਰਾ ਰੰਭਾ, ਦਿੱਤਾ ਬੇਟੇ ਨੂੰ ਜਨਮ

salman khan and rambha
25 September, 2018 10:17:57 AM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਫਿਲਮ 'ਜੁੜਵਾ' 'ਚ ਨਜ਼ਰ ਆਉਣ ਵਾਲੀ ਅਦਾਕਾਰਾ ਰੰਭਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਉਹ ਤੀਜੀ ਵਾਰ ਮਾਂ ਬਣੀ ਹੈ। ਇਹ ਗੁੱਡ ਨਿਊਜ਼ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਰੰਭਾ ਨੇ 23 ਸਤੰਬਰ ਨੂੰ ਟੋਰਾਂਟੋ ਦੇ ਮਾਊਂਟ ਸਿਨਾਈ ਹਸਪਤਾਲ 'ਚ ਬੇਬੀ ਬੁਆਏ ਨੂੰ ਜਨਮ ਦਿੱਤਾ। ਰੰਭਾ ਦੇ ਪਤੀ ਨੇ ਅਦਾਕਾਰਾ ਦੇ ਇੰਸਟਾ ਅਕਾਊਂਟ 'ਤੇ ਇਹ ਖੁਸ਼ਖਬਰੀ ਫੈਨਜ਼ ਨਾਲ ਸ਼ੇਅਰ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਦਾਕਾਰਾ ਤੇ ਬੱਚਾ ਦੋਵੇਂ ਸਿਹਤਮੰਦ ਹਨ। 

 

ਦੱਸਣਯੋਗ ਹੈ ਕਿ ਰੰਭਾ ਕਾਫੀ ਸਮੇਂ ਤੋਂ ਹਿੰਦੀ ਸਿਨੇਮਾ ਤੋਂ ਦੂਰ ਹੈ ਪਰ ਉਹ ਦੱਖਣੀ ਭਾਰਤੀ ਫਿਲਮਾਂ 'ਚ ਨਜ਼ਰ ਆਉਂਦੀ ਰਹੀ ਹੈ। ਰਜਨੀਕਾਂਤ ਤੇ ਕਮਲ ਹਸਨ ਦੀਆਂ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਉਹ ਅਚਾਨਕ ਚਰਚਾ 'ਚ ਆ ਗਈ ਸੀ। ਰੰਭਾ ਡਾਂਸ ਸ਼ੋਅ ਤੇ ਸੋਸ਼ਲ ਮੀਡੀਆ ਦੇ ਮਧਿਆਮ ਨਾਲ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਦੱਸ ਦੇਈਏ ਕਿ ਰੰਭਾ ਨੇ ਕੈਨੇਡਾ ਦੇ ਬਿਜ਼ਨੈੱਸਮੈਨ ਇੰਦਰਨ ਪਥਮੰਥਨ ਨਾਲ ਵਿਆਹ ਕਰਵਾਇਆ ਸੀ। ਉਸ ਦੇ ਦੋ ਬੱਚੇ ਹਨ।
 

 


Tags: Salman KhanJudwaaRambhaBaby BoyMount Sinai HospitalTorontoInstagram

Edited By

Sunita

Sunita is News Editor at Jagbani.