ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਤੇ ਰਣਵੀਰ ਸਿੰਘ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਟਕਰਾ ਸਕਦੀਆਂ ਹਨ। ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਦਬੰਗ-3' 28 ਦਸੰਬਰ ਨੂੰ ਰਿਲੀਜ਼ ਹੋ ਸਕਦੀ ਹੈ। ਇਸੇ ਦਿਨ ਰਣਵੀਰ ਸਿੰਘ ਦੀ ਫਿਲਮ 'ਸਿੰਬਾ' ਵੀ ਪ੍ਰਦਰਸ਼ਿਤ ਹੋਣ ਵਾਲੀ ਹੈ। 'ਸਿੰਬਾ' ਦੇ ਪੋਸਟਰ ਦੇਖਣ ਤੋਂ ਬਾਅਦ ਲੋਕਾਂ ਨੇ ਉਸ ਦੇ ਕਿਰਦਾਰ ਨੂੰ 'ਦਬੰਗ' ਅਤੇ 'ਸਿੰਬਾ' ਦਾ ਕਾਕਟੇਲ ਦੱਸਿਆ ਸੀ। ਅਜਿਹੀ ਹਾਲਤ 'ਚ ਬਾਕਸ ਆਫਿਸ 'ਤੇ 2 ਦਬੰਗ ਭਿੜਨਗੇ। ਉਥੇ ਹੀ ਦਸੰਬਰ 'ਚ ਸ਼ਾਹਰੁਖ ਖਾਨ ਦੀ 'ਜ਼ੀਰੋ' ਰਿਲੀਜ਼ ਹੋਣ ਵਾਲੀ ਹੈ, ਜੋ ਕ੍ਰਿਸਮਸ ਵੀਕੈਂਡ 'ਤੇ 22 ਦਸੰਬਰ ਨੂੰ ਰਿਲੀਜ਼ ਹੋ ਸਕਦੀ ਹੈ। ਪਹਿਲਾਂ ਰੋਹਿਤ ਸ਼ੈੱਟੀ-ਕਰਨ ਜੌਹਰ ਦੀ 'ਸਿੰਬਾ' ਵੀ ਇਸੇ ਤਰੀਕ ਨੂੰ ਸਿਨੇਮਾਘਰਾਂ 'ਚ ਆਉਣੀ ਸੀ ਪਰ ਰਣਵੀਰ ਸਿੰਘ-ਸ਼ਾਹਰੁਖ ਖਾਨ ਦਾ ਕਲੈਸ਼ ਬਚਾ ਲਿਆ ਗਿਆ।