FacebookTwitterg+Mail

ਸਲੀਮ ਦਾ ਖੁਲਾਸਾ, ਜੇਲ 'ਚ ਸਲਮਾਨ ਦੀ ਅਜਿਹੀ ਹਾਲਤ ਨੂੰ ਦੇਖ ਨਿਕਲੇ ਸਨ ਮਾਂ ਦੇ 'ਹੰਝੂ'

salman khan and salim khan
04 February, 2019 04:47:14 PM

ਮੁੰਬਈ (ਬਿਊਰੋ) — ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਬਾਲੀਵੁੱਡ ਦੇ ਉਨ੍ਹਾਂ ਸਿਤਾਰਿਆਂ 'ਚੋਂ ਇਕ ਹੈ, ਜਿਹੜੇ ਆਪਣੀਆਂ ਫਿਲਮਾਂ ਕਾਰਨ ਹੀ ਨਹੀਂ ਸਗੋਂ ਆਪਣੀ ਨਿੱਜੀ ਜ਼ਿੰਦਗੀ ਤੇ ਵਿਵਾਦਾਂ ਕਾਰਨ ਹਮੇਸ਼ਾ ਹੀ ਸੁਰਖੀਆਂ 'ਚ ਛਾਏ ਰਹਿੰਦੇ ਹਨ। ਹਾਲ ਹੀ 'ਚ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ, ਜਿਸ ਨੂੰ ਜਾਣ ਕੇ ਲੋਕੀ ਕਾਫੀ ਹੈਰਾਨ ਹਨ।

ਉਨ੍ਹਾਂ ਨੇ ਦੱਸਿਆ ਕਿ, ''ਜਦੋਂ 'ਹਿੱਟ ਐਂਡ ਰਨ' ਮਾਮਲੇ 'ਚ ਸਲਮਾਨ ਖਾਨ ਨੂੰ ਜੇਲ ਹੋਈ ਸੀ ਤਾਂ ਉਨ੍ਹਾਂ ਦੇ ਨਾਲ ਹੀ ਪੂਰਾ ਪਰਿਵਾਰ ਵੀ ਪ੍ਰੇਸ਼ਾਨੀ 'ਚ ਪੈ ਗਿਆ ਸੀ। ਸਲਮਾਨ ਕਈ ਦਿਨਾਂ ਲਈ ਜੇਲ 'ਚ ਬੰਦ ਰਿਹਾ। ਉਸ ਸਮੇਂ ਸਲਮਾਨ ਨੂੰ ਇਸ ਸਥਿਤੀ 'ਚ ਦੇਖ ਕੇ ਮੈਂ ਖੁਦ ਵੀ ਕਾਫੀ ਦੁੱਖੀ ਸੀ। ਘਰ 'ਚ ਖਾਣਾ ਖਾਣ ਤੇ ਇਥੋਂ ਤੱਕ ਕੀ ਏ. ਸੀ. ਚਲਾਉਣ ਤੱਕ 'ਚ ਵੀ ਤਕਲੀਫ ਮਹਿਸੂਸ ਕਰਦਾ ਸੀ ਕਿਉਂਕਿ ਮੈਨੂੰ ਹਮੇਸ਼ਾ ਇਹ ਗੱਲ ਸਤਾਉਂਦੀ ਸੀ ਕਿ ਮੇਰਾ ਬੇਟਾ ਕਿਸ ਹਾਲ 'ਚ ਹੋਵੇਗਾ। ਸਲੀਮ ਨੇ ਅੱਗੇ ਦੱਸਿਆ ਕਿ ਉਸ ਦੌਰਾਨ ਸਲਮਾਨ ਨੇ ਮੈਨੂੰ ਜਾਣਕਾਰੀ ਦਿੱਤੀ ਸੀ ਕਿ ਜੇਲ 'ਚ ਇਕ ਦਰੀ ਵਛਾਈ ਜਾਂਦੀ ਸੀ ਤੇ ਕੋਲ ਇਕ ਬਾਲਟੀ ਪਾਣੀ ਦੀ ਰੱਖ ਦਿੱਤੀ ਜਾਂਦੀ ਸੀ। ਜਦੋਂ ਸਲਮਾਨ ਦੀ ਮਾਂ ਉਸ ਨੂੰ ਦੇਖਣ ਲਈ ਜੋਧਪੁਰ ਪਹੁੰਚੀ ਸੀ ਤਾਂ ਉਸ ਨੂੰ ਇਸ ਹਾਲਤ 'ਚ ਦੇਖ ਕੇ ਉਹ ਫੁੱਟ-ਫੁੱਟ ਕੇ ਰੋਈ। ਸਲਮਾਨ ਦੇ ਵਾਲ ਬਿਖਰੇ (ਖਿਲਰੇ) ਹੋਏ ਸਨ ਤੇ ਦਾੜ੍ਹੀ ਵੀ ਕਾਫੀ ਵੱਡੀ ਹੋਈ ਸੀ। ਪੁਲਸ ਨੇ ਆਵਾਜ਼ ਲਾਈ ਕਿ 343 ਨੰਬਰ ਨੂੰ ਲੈ ਆਓ ਤੇ ਜਦੋਂ ਪਲਟ ਕੇ ਦੇਖਿਆ ਤਾਂ ਉਹ ਸਲਮਾਨ ਖਾਨ ਸੀ।''

ਸਲੀਮ ਨੇ ਦੱਸਿਆ ਕਿ ਕਿਸ ਤਰ੍ਹਾਂ ਇਕ ਮਿੰਟ 'ਚ ਆਦਮੀ ਦਾ ਨਾਂ ਇਕ ਨੰਬਰ 'ਚ ਬਦਲ ਗਿਆ ਸੀ। ਅੱਜ ਸਲਮਾਨ ਖਾਨ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਉਸ ਨੇ ਆਪਣੇ ਮਾਤਾ-ਪਿਤਾ ਨੂੰ ਬਹੁਤ ਤਕਲੀਫ ਪਹੁੰਚਾਈ ਹੈ। ਉਹ ਆਪਣੇ ਮਾਤਾ-ਪਿਤਾ ਨੂੰ ਬਹੁਤ ਪਿਆਰ ਕਰਦਾ ਹੈ। ਇਹੀ ਵਜ੍ਹਾ ਹੈ ਕਿ ਇੰਨਾ ਵੱਡਾ ਸਟਾਰ ਹੋਣ ਦੇ ਬਾਵਜੂਦ ਵੀ ਉਹ ਸਿਰਫ 1000 ਵਰਗ ਫੁੱਟ 'ਚ ਰਹਿੰਦਾ ਹੈ। ਸਿਰਫ ਸਾਡੀ ਹੀ ਫਿਕਰ ਕਰਕੇ ਉਹ ਅੱਜ ਤੱਕ ਕਿਤੇ ਸੈੱਟ ਨਹੀਂ ਹੋ ਸਕਿਆ।


Tags: Salman Khan Salim Khan Hit And Run Case Supreme Court Bombay High Court

Edited By

Sunita

Sunita is News Editor at Jagbani.