ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਬੱਚਿਆਂ ਨੂੰ ਕਾਫੀ ਪਿਆਰ ਕਰਦੇ ਹਨ। ਜਿਥੇ ਸਲਮਾਨ ਖਾਨ ਦਾ ਇਹ ਪਿਆਰ ਹਮੇਸ਼ਾ ਦੇਖਣ ਨੂੰ ਮਿਲਦਾ ਰਹਿੰਦਾ ਹੈ। ਹਾਲ ਹੀ 'ਚ ਸਲਮਾਨ ਖਾਨ ਦੀ ਬੈਣ ਅਰਪਿਤਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸਲਮਾਨ ਖਾਨ ਆਪਣੇ ਭਾਣਜੇ ਆਹਿਲ ਤੇ ਪਿਤਾ ਸਲੀਮ ਖਾਨ ਨਾਲ ਨਜ਼ਰ ਆ ਰਹੇ ਹਨ। ਜਿਥੇ ਸਲੀਮ ਖਾਨ ਘੋੜੇ ਬਣੇ ਹੋਏ ਹਨ ਤੇ ਆਹਿਲ ਨੂੰ ਪਿੱਠ 'ਤੇ ਬੈਠਾ ਕੇ ਸੈਰ ਕਰਵਾ ਰਹੇ ਹਨ।
ਇਸ ਦੇ ਨਾਲ ਸਲਮਾਨ ਖਾਨ ਨੇ ਆਹਿਲ ਨੂੰ ਫੜ੍ਹਿਆ ਹੋਇਆ ਹੈ। ਇਸ ਵੀਡੀਓ ਨੂੰ ਅਰਪਿਤਾ ਖਾਨ ਨੇ ਸ਼ੇਅਰ ਕਰਦਿਆ ਕੈਪਸ਼ਨ 'ਚ ਲਿਖਿਆ ਹੈ, ''ਸੰਡੇ-ਫੰਡੇ ਫੈਮਿਲੀ ਟਾਈਮ ਨਾਨਾ ਔਰ ਮਾਮੂ ਕਾ ਪਿਆਰ।''
ਦੱਸ ਦਈਏ ਕਿ ਸਲਮਾਨ ਖਾਨ ਜਿੰਨੇ ਮਰਜੀ ਵੱਡੇ ਸਟਾਰ ਹਨ ਪਰ ਭਾਣਜੇ ਆਹਿਲ ਸਾਹਮਣੇ ਉਨ੍ਹਾਂ ਦੀ ਇਕ ਨਹੀਂ ਚੱਲਦੀ। ਸਲਮਾਨ ਖਾਨ ਨੂੰ ਕਈ ਵਾਰ ਭਾਣਜੇ ਨਾਲ ਇਸ ਤਰ੍ਹਾਂ ਮਸਤੀ ਕਰਦੇ ਦੇਖਿਆ ਜਾ ਚੁੱਕਾ ਹੈ।