FacebookTwitterg+Mail

ਪਿਤਾ ਦੀ ਅਜਿਹੀ ਗੱਲ ਸੁਣ ਕੇ ਸੈੱਟ 'ਤੇ ਭਾਵੁਕ ਹੋਏ ਸਲਮਾਨ, ਸਾਹਮਣੇ ਆਈ ਵੀਡੀਓ

salman khan and salim khan
14 June, 2018 01:30:42 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਇਕ ਪਾਸੇ ਆਪਣੀ ਆਉਣ ਵਾਲੀ ਫਿਲਮ 'ਰੇਸ 3' ਨੂੰ ਲੈ ਕੇ ਚਰਚਾ ਹੈ ਤੇ ਦੂਜੇ ਪਾਸੇ ਉਹ ਰਿਐਲਿਟੀ ਸ਼ੋਅ 'ਦਸ ਕਾ ਦਮ' ਵੀ ਹੋਸਟ ਕਰ ਰਹੇ ਹਨ। ਹਾਲ ਹੀ 'ਚ ਇਸ ਸ਼ੇਅ ਦੇ ਇਕ ਐਪੀਸੋਡ ਦੌਰਾਨ ਸਲਮਾਨ ਖਾਨ ਇਮੋਸ਼ਨਲ ਸਹੋ ਗਏ। 'ਦਸ ਕਾ ਦਮ' ਦੇ ਸੈੱਟ 'ਤੇ ਸਲਮਾਨ ਖਾਨ ਨੂੰ ਉਨ੍ਹਾਂ ਦੇ ਪਿਤਾ ਸਲੀਮ ਖਾਨ ਦੇ ਪਿਤਾ ਸਲੀਮ ਖਾਨ ਦਾ ਫਾਦਰਸ ਡੇ ਦਾ ਮੈਸੇਜ ਮਿਲਿਆ, ਜਿਸ ਨੂੰ ਸੁਣ ਕੇ ਸਲਮਾਨ ਖਾਨ ਭਾਵੁਕ ਹੋ ਗਏ। ਉਨ੍ਹਾਂ ਦੇ ਪਿਤਾ ਸਲੀਮ ਖਾਨ ਨੇ ਕਿਹਾ, ''ਪਿਤਾ ਤੇ ਪੁੱਤਰ ਦੇ ਰਿਸ਼ਤੇ ਨੂੰ ਕੋਈ ਪਰਿਭਾਵਿਤ ਨਹੀਂ ਕਰ ਸਕਦਾ। ਅੱਲ੍ਹਾ ਨੂੰ ਇਕ ਹੀ ਦੁਆ ਕਰਦਾ ਹਾਂ ਕਿ ਉਹ ਸਿਹਤ ਦੇ ਤੇ ਇੱਜ਼ਤ, ਪੈਸੇ ਅਸੀਂ ਕਮਾ ਲਾਵਾਂਗੇ।'' ਫਾਦਰਸ ਡੇ 17 ਜੂਨ ਹੈ। ਸਲਮਾਨ ਖਾਨ ਆਪਣੇ ਪਿਤਾ ਸਲੀਮ ਖਾਨ ਦੇ ਬੇਹੱਦ ਕਰੀਬ ਹਨ। ਸਲੀਮ ਖਾਨ ਫਿਲਮ ਪਟਕਥਾ ਲੇਖਕ ਦੇ ਰੂਪ 'ਚ ਜਾਣੇ ਜਾਂਦੇ ਹਨ। ਉਨ੍ਹਾਂ ਨੇ 'ਦੀਵਾਰ', 'ਜੰਜ਼ੀਰ' ਤੇ 'ਸ਼ੋਅਲੇ' ਵਰਗੀਆਂ ਫਿਲਮਾਂ ਲਿਖੀਆਂ ਹਨ।

ਦੱਸਣਯੋਗ ਹੈ ਕਿ ਸਲਮਾਨ ਖਾਨ ਦੀ ਫਿਲਮ 'ਰੇਸ 3' ਇਸ ਸਾਲ 15 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ 'ਰੇਸ' ਫ੍ਰੇਂਚਾਇਜ਼ੀ ਦਾ ਤੀਜਾ ਭਾਗ ਹੈ। ਖਬਰਾਂ ਦੀ ਮੰਨੀਏ ਤਾਂ ਰਿਲੀਜ਼ ਤੋਂ ਪਹਿਲਾਂ ਫਿਲਮ ਕੁਝ ਰਿਕਾਰਡ ਆਪਣੇ ਨਾਂ ਦਰਜ ਕਰਾਉਂਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਫਿਲਮ ਦੇ ਸੇਟੇਲਾਈਟ ਰਾਈਟ ਸਭ ਤੋਂ ਮਹਿੰਗੇ ਵੇਚੇ ਹਨ।


Tags: Race 3Salman KhanSalim Khan10 Ka DumEk Tha TigerDabangg 2KickPrem Ratan Dhan PayoBajrangi Bhaijaan

Edited By

Sunita

Sunita is News Editor at Jagbani.