FacebookTwitterg+Mail

ਤਾਂ ਇੰਝ ਬਣੇ ਸੀ ਸਲਮਾਨ ਤੇ ਸ਼ਾਹਰੁਖ ਇਕ-ਦੂਜੇ ਦੇ ਦੁਸ਼ਮਣ

salman khan and shah rukh khan
17 April, 2019 10:22:46 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੀ ਦੋਸਤੀ ਅਕਸਰ ਫਿਲਮਾਂ ਤੇ ਪਾਰਟੀਆਂ 'ਚ ਨਜ਼ਰ ਆਉਂਦੀ ਹੈ। ਦੋਵੇਂ ਪਿਛਲੇ ਕੁਝ ਸਾਲਾਂ ਤੋਂ ਇਕ-ਦੂਜੇ ਦੀਆਂ ਫਿਲਮਾਂ 'ਚ ਕਿਰਦਾਰ ਵੀ ਕਰਦੇ ਹੋਏ ਨਜ਼ਰ ਆਉਂਦੇ ਹਨ ਪਰ ਇਕ ਸਮਾਂ ਜਦੋਂ ਦੋਵਾਂ ਵਿਚਕਾਰ ਬਹੁਤ ਜ਼ਿਆਦਾ ਦੁਸ਼ਮਣੀ ਸੀ।

Punjabi Bollywood Tadka

ਸਲਮਾਨ ਤੇ ਸ਼ਾਹਰੁਖ ਦੀ ਦੁਸ਼ਮਣੀ ਕਰਕੇ ਬਾਲੀਵੁੱਡ ਵੀ ਦੋ ਗੁੱਟਾਂ 'ਚ ਵੰਡਿਆ ਹੋਇਆ ਸੀ। ਇਕ ਗੁੱਟ ਸਲਮਾਨ ਦੇ ਨਾਲ ਸੀ ਤੇ ਦੂਜਾ ਸ਼ਾਹਰੁਖ ਦੇ ਨਾਲ ਸੀ ਪਰ ਇੱਥੇ ਵੱਡਾ ਸਵਾਲ ਇਹ ਹੈ ਕਿ ਦੋਵਾਂ ਵਿਚਕਾਰ ਇਹ ਦੁਸ਼ਮਣੀ ਪਈ ਕਿਸ ਤਰ੍ਹਾਂ?

Punjabi Bollywood Tadka
ਦਰਅਸਲ ਇਹ ਦੁਸ਼ਮਣੀ ਉਦੋਂ ਸ਼ੁਰੂ ਹੋਈ ਸੀ ਜਦੋਂ ਸਾਲ 2002 'ਚ ਸਲਮਾਨ ਖਾਨ ਤੇ ਐਸ਼ਵਰਿਆ ਰਾਏ ਬੱਚਨ ਵਿਚਕਾਰ ਦੂਰੀਆਂ ਵੱਧਣ ਲੱਗੀਆਂ ਸਨ। ਇਸ ਦੌਰਾਨ ਸਲਮਾਨ ਨੇ ਇਕ ਫਿਲਮ ਦੇ ਸੈੱਟ 'ਤੇ ਐਸ਼ਵਰਿਆ ਨਾਲ ਬਹੁਤ ਬਦਤਮੀਜ਼ੀ ਕੀਤੀ ਸੀ। ਦੱਸ ਦਈਏ ਕਿ ਸਲਮਾਨ ਦਾ ਇਹ ਡਰਾਮਾ 4  ਘੰਟੇ ਚੱਲਦਾ ਰਿਹਾ।

Punjabi Bollywood Tadka

ਇਸ ਨੂੰ ਦੇਖ ਕੇ ਸ਼ਾਹਰੁਖ ਖਾਨ ਨੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਸਲਮਾਨ ਨੇ ਸ਼ਾਹਰੁਖ ਦਾ ਕਾਲਰ ਫੜ੍ਹ ਲਿਆ। ਇਸ ਤੋਂ ਬਾਅਦ ਉਸ ਨੇ ਮੁਆਫੀ ਵੀ ਨਹੀਂ ਮੰਗੀ। ਇਸ ਘਟਨਾ ਤੋਂ ਬਾਅਦ ਦੋਵਾਂ ਨੇ ਕਦੇ ਵੀ ਕੋਈ ਗੱਲ ਨਹੀਂ ਕੀਤੀ। ਐਸ਼ਵਰਿਆ ਤੇ ਸਲਮਾਨ ਦਾ ਬ੍ਰੇਕਅੱਪ ਹੋ ਗਿਆ ਅਤੇ ਸਲਮਾਨ ਤੇ ਸ਼ਾਹਰੁਖ ਨੇ ਆਪਸ 'ਚ ਬੋਲਣਾ ਬੰਦ ਕਰ ਦਿੱਤਾ।

Punjabi Bollywood Tadka

ਇਸ ਤੋਂ ਬਾਅਦ 16 ਜੁਲਾਈ 2008 ਨੂੰ ਕੈਟਰੀਨਾ ਕੈਫ ਦੇ ਜਨਮ ਦਿਨ 'ਤੇ ਸਲਮਾਨ ਤੇ ਸ਼ਾਹਰੁਖ ਨੂੰ ਬੁਲਾਇਆ ਗਿਆ। ਇਸ ਪਾਰਟੀ 'ਚ ਸ਼ਾਹਰੁਖ ਖਾਨ ਨੇ ਸਲਮਾਨ ਨੂੰ ਐਸ਼ਵਰਿਆ ਰਾਏ ਦਾ ਨਾਂ ਲੈ ਕੇ ਚਿੜਾਉਣਾ ਸ਼ੁਰੂ ਕਰ ਦਿੱਤਾ। ਸਲਮਾਨ ਖਾਨ ਨੇ ਵੀ ਇਸ ਮਜ਼ਾਕ ਦਾ ਜਵਾਬ ਮਜ਼ਾਕ 'ਚ ਦਿੱਤਾ ਅਤੇ ਦੇਖਦੇ ਹੀ ਦੇਖਦੇ ਇਹ ਮਜ਼ਾਕ ਇੰਨ੍ਹਾ ਬੁਰਾ ਹੋ ਜਾਵੇਗਾ ਇਹ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਦੋਹਾਂ ਵਿਚਾਲੇ ਤੂੰ-ਤੂੰ ਮੈਂ -ਮੈਂ ਸ਼ੁਰੂ ਹੋ ਗਈ।

Punjabi Bollywood Tadka
ਸਲਮਾਨ ਨੂੰ ਆਮਿਰ ਖਾਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਬਾਅਦ ਦੋਵੇਂ ਖਾਨ ਇਕ-ਦੂਜੇ ਦੇ ਕੱਟੜ ਦੁਸ਼ਮਣ ਰਹੇ ਪਰ ਇਹ ਦੁਸ਼ਮਣੀ ਇਕ ਵਾਰ ਫਿਰ ਦੋਸਤੀ 'ਚ ਬਦਲ ਗਈ। ਜਦੋਂ ਦੋਵੇਂ ਸਾਮਨਾ ਨੇਤਾ ਬਾਬਾ ਸਦੀਕੀ ਦੀ ਇਫਤਾਰ ਪਾਰਟੀ 'ਚ ਇੱਕਠੇ ਹੋਏ ਸਨ। 

Punjabi Bollywood Tadka


Tags: Salman KhanShah Rukh KhanAishwarya Rai BachchanAamir KhanFightBollywood Celebrity

Edited By

Sunita

Sunita is News Editor at Jagbani.