FacebookTwitterg+Mail

ਸ਼ਾਹਰੁਖ ਦੇ ਅਬਰਾਮ ਦਾ ਵਿਆਹ ਇਸ ਖਾਨ ਦੀ ਧੀ ਨਾਲ ਕਰਵਾਉਣਾ ਚਾਹੁੰਦੀ ਹੈ ਰਾਣੀ ਮੁਖਰਜੀ

salman khan and shah rukh khan
08 September, 2018 05:00:50 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨੇ ਹਾਲ ਹੀ 'ਚ ਇੱਛਾ ਜਤਾਈ ਹੈ ਕਿ ਸਲਮਾਨ ਖਾਨ ਦੇ ਘਰ ਇਕ ਧੀ ਹੋਵੇ ਤੇ ਉਸ ਦਾ ਵਿਆਹ ਸ਼ਾਹਰੁਖ ਖਾਨ ਲਾਡਲੇ ਬੇਟੇ ਅਬਰਾਮ ਨਾਲ ਹੋਵੇ। ਸ਼ਾਹਰੁਖ ਤੇ ਸਲਮਾਨ ਇਸ ਹਫਤੇ 'ਦਸ ਕਾ ਦਮ' 'ਚ ਇਕੱਠੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨਾਲ ਰਾਣੀ ਮੁਖਰਜੀ ਵੀ ਸ਼ਾਮਲ ਹੋ ਗਈ। ਦਰਅਸਲ ਗੱਲਬਾਤ ਦੌਰਾਨ ਸ਼ਾਹਰੁਖ ਨੇ ਦੱਸਿਆ ਸੀ ਕਿ ਉਸ ਦਾ ਨਿੱਕਾ ਮੁੰਡਾ ਅਬਰਾਮ ਬਿਲਕੁਲ ਸ਼ਾਹਰੁਖ ਵਰਗਾ ਹੈ।

 

ਉਹ ਆਪਣੇ ਮਾਪਿਆਂ ਪ੍ਰਤੀ ਤਾਂ ਪਿਆਰ ਦਿਖਾਉਂਦਾ ਹੀ ਹੈ ਪਰ ਨਾਲ ਹੀ ਜਿਸ ਕਿਸੇ ਵੀ ਕੁੜੀ ਨਾਲ ਮਿਲਦਾ ਹੈ, ਉਸ ਨੂੰ ਲਵ ਯੂ ਬੋਲ ਦਿੰਦਾ ਹੈ। ਇਸ ਸੁਣ ਕੇ ਰਾਣੀ ਨੇ ਸਲਮਾਨ ਨੂੰ ਕਿਹਾ ਕਿ ਉਸ ਦੀ ਇੱਛਾ ਹੈ ਕਿ ਉਸ ਦੇ ਘਰ ਕੁੜੀ ਹੋਵੇ। ਉਹ ਬਹੁਤ ਸੋਹਣੀ ਹੋਏਗੀ। ਉਸ ਨਾਲ ਸਲਮਾਨ ਦੀਆਂ ਸਾਰੀਆਂ ਖੂਬੀਆਂ ਮਿਲਣ ਤੇ ਉਹ ਉਸ ਦੀ ਧੀ ਦਾ ਰਿਸ਼ਤਾ ਸ਼ਾਹਰੁਖ ਦੇ ਮੁੰਡੇ ਨਾਲ ਹੁੰਦਾ ਦੇਖ ਰਹੀ ਹੈ।

 
 
 
 
 
 
 
 
 
 
 
 
 
 

#DusKaDum Salman Khan & Shah Rukh Khan😍🔥 #AbAaygaMja

A post shared by Salman Khan Army (@salman.khan.club) on Sep 3, 2018 at 7:41am PDT

ਇਸ ਦੇ ਤੁਰੰਤ ਬਾਅਦ ਸ਼ਾਹਰੁਖ ਨੇ ਕਿਹਾ ਕਿ ਉਨ੍ਹਾਂ ਨੂੰ ਰਾਣੀ ਨੂੰ ਸ਼ੋਅ 'ਤੇ ਨਹੀਂ ਬੁਲਾਉਣਾ ਚਾਹੀਦਾ ਸੀ। ਉਹ ਲੋਕਾਂ ਦੇ ਵਿਆਹ ਕਰਵਾ ਰਹੀ ਹੈ, ਜਿਸ ਕਰਕੇ ਲੋਕ ਸ਼ੋਅ 'ਚ ਆਪਣੇ ਬੱਚਿਆਂ ਦੀ ਯੋਜਨਾ ਬਣਾ ਰਹੇ ਹਨ। ਉਸ ਨੇ ਕਿਹਾ ਕਿ ਰਾਣੀ ਨੂੰ 'ਰਾਣੀ ਮੁਖਰਜੀ' ਨਹੀਂ ਸਗੋਂ 'ਸ਼ਾਦੀ ਮੁਖਰਜੀ' ਦੇ ਨਾਂ ਨਾਲ ਬੁਲਾਉਣਾ ਚਾਹੀਦਾ ਹੈ।

 


Tags: Salman KhanShah Rukh KhanRani Mukerji10 Ka Dum AbRamBollywood Celebrity

Edited By

Sunita

Sunita is News Editor at Jagbani.