FacebookTwitterg+Mail

ਸਲਮਾਨ ਦੇ ਓਪੋਜ਼ਿਟ ਇਕ ਵਾਰ ਫਿਰ ਦਿਸੇਗੀ 'ਦਬੰਗ ਗਰਲ'

salman khan and sonakshi sinha
12 January, 2019 10:56:57 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਤੇ ਸੋਨਾਕਸ਼ੀ ਸਿਨਹਾ ਦੀ ਫਿਲਮ 'ਦਬੰਗ-3' ਦਾ ਫੈਨਜ਼ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਹਰੇ ਹਨ। ਹੁਣ ਮਿਲੀ ਜਾਣਕਾਰੀ ਮੁਤਾਬਕ ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਅਪ੍ਰੈਲ 'ਚ ਸ਼ੁਰੂ ਹੋਣ ਜਾ ਰਹੀ ਹੈ। ਇਸ ਬਾਰੇ ਸੋਨਾਕਸ਼ੀ ਨੇ ਹਾਲ ਹੀ 'ਚ ਆਪਣੇ ਇਕ ਇੰਟਰਵਿਊ 'ਚ ਗੱਲ ਕੀਤੀ ਹੈ। ਸੋਨਾਕਸ਼ੀ ਹਾਲੇ ਆਪਣੀ ਫਿਲਮ 'ਮਿਸ਼ਨ ਮੰਗਲ' ਅਤੇ 'ਕਲੰਕ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਨ੍ਹਾਂ ਦੋਨਾਂ ਫਿਲਮਾਂ ਤੋਂ ਬਾਅਦ ਸੋਨਾਕਸ਼ੀ 'ਦਬੰਗ-3' ਦੀ ਸ਼ੂਟਿੰਗ ਸ਼ੁਰੂ ਕਰੇਗੀ। ਉਸ ਨੇ ਇੰਟਰਵਿਊ 'ਚ ਕਿਹਾ, ''ਮੈਂ ਬਹੁਤ ਜਲਦ ਹੀ 'ਦਬੰਗ-3' ਦੀ ਸ਼ੂਟਿੰਗ ਕਰਨ ਵਾਲੀ ਹਾਂ। ਫਿਲਹਾਲ ਮੈਂ ਇਕ ਮੈਗਜ਼ੀਨ ਲਈ ਮਕਾਊ ਜਾਵਾਂਗੀ। ਇਸ ਤੋਂ ਬਾਅਦ 'ਮਿਸ਼ਨ ਮੰਗਲ' ਦੀ ਸ਼ੂਟਿੰਗ ਸ਼ੈਡਿਊਲ ਪੂਰਾ ਕਰਾਂਗੀ ਤੇ ਫਿਲਮ 'ਕਲੰਕ' ਲਈ ਭੋਪਾਲ ਜਾਵਾਂਗੀ।''

ਦੱਸ ਦਈਏ ਕਿ ਸੋਨਾਕਸ਼ੀ ਸਿਨਹਾ ਨੇ ਹਾਲ ਹੀ 'ਚ ਆਲੀਆ ਭੱਟ ਨਾਲ ਭੋਪਾਲ ਗਈ ਸੀ। ਉੱਥੇ ਉਸ ਨੇ ਆਲੀਆ ਭੱਟ ਨਾਲ ਕੁਝ ਸੀਨਜ਼ ਸ਼ੂਟ ਕੀਤੇ ਸਨ, ਜਿਸ ਦੀਆਂ ਤਸਵੀਰਾਂ ਆਲੀਆ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ।


Tags: Salman Khan Sonakshi Sinha Dabangg 3 Mission Mangal Kalank Chulbul Pandey

Edited By

Sunita

Sunita is News Editor at Jagbani.