FacebookTwitterg+Mail

'ਦਬੰਗ 3' ਨਾਲ ਪਰਤ ਰਹੇ ਚੁਲਬੁਲ ਪਾਂਡੇ

salman khan and sonakshi sinha is back home for dabangg 3
02 April, 2019 09:37:34 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਾਮਨ ਖਾਨ ਦੇ ਫੈਨਜ਼ ਲਈ ਖੁਸ਼ਖ਼ਬਰੀ ਹੈ ਕਿ ਸਲਮਾਨ ਨੇ ਆਪਣੈ ਫ੍ਰੈਂਚਾਇਜ਼ੀ 'ਦਬੰਗ' ਦੇ ਤੀਜੇ ਪਾਰਟ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਜੀ ਹਾਂ, ਸਲਮਾਨ ਦੀ ਇਸ ਫਿਲਮ ਦੀ ਸੀਰੀਜ਼ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਆਏ ਦੋਵੇਂ ਪਾਰਟ ਲੋਕਾਂ ਨੂੰ ਖੂਬ ਪਸੰਦ ਆਏ ਸਨ। ਹੁਣ ਸਲਮਾਨ ਨੇ 'ਦਬੰਗ 3' ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਮੇਕਰਸ ਨੇ ਫਿਲਮ ਦੇ ਸੈੱਟ ਤੋਂ ਪਹਿਲੀ ਤਸਵੀਰ ਸ਼ੇਅਰ ਕਰ ਦਿੱਤੀ ਹੈ। ਇਸ ਫਿਲਮ ਦਾ ਮਹੂਰਤ ਸ਼ੂਟ ਕੀਤਾ ਜਾ ਚੁੱਕਿਆ ਹੈ। ਉਂਝ ਸਲਮਾਨ ਨੇ ਵੀ ਬੀਤੇ ਦਿਨੀਂ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ ਕਿ ਫਿਲਮ ਦੀ ਸ਼ੂਟਿੰਗ ਉਹ ਅੱਜ ਤੋਂ ਸ਼ੁਰੂ ਕਰ ਰਹੇ ਹਨ।
 

ਦੱਸਣਯੋਗ ਹੈ ਕਿ 'ਦਬੰਗ 3' ਫਿਲਮ 'ਚ ਚੁਲਬੁਲ ਪਾਂਡੇ ਨਾਲ ਇਕ ਵਾਰ ਫਿਰ ਰੱਜੋ ਯਾਨੀ ਸੋਨਾਕਸ਼ੀ ਸਿਨਹਾ ਹੀ ਲੀਡ ਕਿਰਦਾਰ 'ਚ ਨਜ਼ਰ ਆਵੇਗੀ। ਇਸ ਦੀ ਪਹਿਲੀ ਫਿਲਮ ਨਾਲ ਹੀ ਸੋਨਾਕਸ਼ੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਮੀਦ ਹੈ ਕਿ ਪਹਿਲੇ ਦੋਵੇਂ ਹਿੱਸਿਆ ਦੀ ਤਰ੍ਹਾਂ ਫਿਲਮ ਦਾ ਤੀਜਾ ਭਾਗ ਵੀ ਲੋਕਾਂ ਨੂੰ ਐਂਟਰਟੇਨ ਕਰਨ 'ਚ ਕਾਮਯਾਬ ਹੋਵੇਗਾ।

 

 
 
 
 
 
 
 
 
 
 
 
 
 
 

Day1.... #dabangg3 @arbaazkhanofficial @prabhudheva @nikhildwivedi25

A post shared by Salman Khan (@beingsalmankhan) on Apr 1, 2019 at 12:23am PDT


Tags: Salman KhanArbaaz KhanSonakshi SinhaDabangg 3IndoreMadhya PradeshBollywood Celebrity

Edited By

Sunita

Sunita is News Editor at Jagbani.