FacebookTwitterg+Mail

ਦੋਸਤ ਦੇ ਵਿਆਹ 'ਚ ਸੋਨਾਕਸ਼ੀ ਤੇ ਸਲਮਾਨ ਦੀ ਦਿਸੀ ਖਾਸ ਕੈਮਿਸਟਰੀ

salman khan and sonakshi sinha mumbai wedding
17 February, 2019 12:06:27 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਤੇ ਸੋਨਾਕਸ਼ੀ ਸਿਨਹਾ ਨੇ ਬੀਤੀ ਰਾਤ ਇਕ ਦੋਸਤ ਦੇ ਵਿਆਹ 'ਚ ਸ਼ਿਰਕਤ ਕੀਤੀ। ਇਸ ਦੌਰਾਨ ਦੀਆਂ ਤਸਵੀਰਾਂ ਹਾਲ ਹੀ 'ਚ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਸਲਮਾਨ ਖਾਨ ਨੇ ਬਲੈਕ ਸ਼ਰਟ ਤੇ ਬਲੈਕ ਜੀਨਸ ਪਾਈ ਹੋਈ ਹੈ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੇ ਹਨ।

Punjabi Bollywood Tadka

ਦੂਜੇ ਪਾਸੇ ਸੋਨਾਕਸ਼ੀ ਨੇ ਗ੍ਰੇਅ ਕਲਰ ਦੀ ਡਰੈੱਸ ਪਾਈ ਹੈ, ਜਿਸ 'ਚ ਉਸ ਦੀ ਲੁੱਕ ਕਾਫੀ ਗਲੈਮਰਸ ਨਜ਼ਰ ਆ ਰਹੀ ਹੈ। ਫੇਸ 'ਤੇ ਲਾਈਟ ਮੇਕਅੱਪ ਉਸ ਦੀ ਲੁੱਕ ਨੂੰ ਚਾਰ ਚੰਨ ਲਾ ਰਿਹਾ ਹੈ। ਇਸ ਤੋਂ ਇਲਾਵਾ ਸੋਨਾਕਸ਼ੀ ਦੀ ਮਾਂ ਪੂਨਮ ਸਿਨਹਾ ਵੀ ਪਹੁੰਚੀ ਸੀ।

Punjabi Bollywood Tadka

ਇਸ ਦੌਰਾਨ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਨੂੰ ਸ਼ੇਅਰ ਕਰਦਿਆ ਸੋਨਾਕਸ਼ੀ ਨੇ ਕੈਪਸ਼ਨ 'ਚ ਲਿਖਿਆ, ''ਤੁਸੀਂ ਇਨ੍ਹਾਂ ਦੀ ਸ਼ਾਮ ਬਣਾ ਦਿੱਤੀ, ਯੂ ਆਰ ਦਿ ਬੈਸਟ।'' 

Punjabi Bollywood Tadka
ਦੱਸਣਯੋਗ ਹੈ ਕਿ ਸਲਮਾਨ ਖਾਨ ਇਨ੍ਹੀਂ ਦਿਨੀਂ ਫਿਲਮ 'ਭਾਰਤ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਕੈਟਰੀਨਾ ਕੈਫ, ਦਿਸ਼ਾ ਪਟਾਨੀ, ਜੈਕੀ ਸ਼ਰਾਫ, ਸੁਨੀਲ ਗਰੋਵਰ ਤੇ ਤੱਬੂ ਮੁੱਖ ਭੂਮਿਕਾ 'ਚ ਹਨ।

Punjabi Bollywood Tadka

Punjabi Bollywood Tadka


Tags: Salman Khan Bollywood Celebrity News Sonakshi Sinha Mumbai Wedding Bollywood Khabar ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.