FacebookTwitterg+Mail

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਸਦਮੇ 'ਚ ਸਲਮਾਨ ਤੇ ਸ਼ਾਹਰੁਖ, ਲਿਖੇ ਭਾਵੁਕ ਮੈਸੇਜ

salman khan and srk tweet on sushant rajput death
15 June, 2020 08:56:21 AM

ਨਵੀਂ ਦਿੱਲੀ (ਬਿਊਰੋ) : ਹਿੰਦੀ ਸਿਨੇਮਾ ਜਗਤ 'ਚ ਕਾਮਯਾਬੀ ਦੀਆਂ ਪੌੜੀਆਂ ਚੜ੍ਹਨ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ। ਅਜਿਹੇ 'ਚ ਸਾਰਿਆਂ ਦੇ ਦਿਮਾਗ 'ਚ ਇਹ ਸਵਾਲ ਜ਼ਰੂਰ ਆ ਰਿਹਾ ਹੈ ਕਿ ਆਖਿਰ ਕਿਉਂ ਸੁਸ਼ਾਂਤ? ਟੀ. ਵੀ ਤੇ ਫ਼ਿਲਮ ਅਤੇ ਰਾਜਨੀਤਿਕ ਲੋਕਾਂ ਵਲੋਂ ਅਭਿਨੇਤਾ ਦੀ ਮੌਤ 'ਤੇ ਸੋਗ ਜ਼ਾਹਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸੁਪਰਸਟਾਰ ਸਲਮਾਨ ਖ਼ਾਨ ਤੇ ਸ਼ਾਹਰੁਖ ਖਾਨ ਨੇ ਵੀ ਸੁਸ਼ਾਂਤ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸਲਮਾਨ ਨੇ ਟਵੀਟ ਕਰਦਿਆਂ ਲਿਖਿਆ, “ਤੁਸੀਂ ਯਾਦ ਆਓਗੇ #R9P ਸੁਸ਼ਾਂਤ।“

ਸ਼ਾਹਰੁਖ ਖਾਨ ਨੇ ਇੱਕ ਟਵੀਟ ਦੇ ਜਰੀਏ ਅਦਾਕਾਰ ਦੇ ਦਿਹਾਂਤ 'ਤੇ ਸੋਗ ਜਾਹਰ ਕੀਤਾ ਹੈ। ਸ਼ਾਹਰੁਖ ਨੇ ਟਵੀਟ ਕੀਤਾ, ''ਉਹ ਮੈਨੂੰ ਬਹੁਤ ਪਿਆਰ ਕਰਦਾ ਸੀ। ਮੈਂ ਹਮੇਸ਼ਾਂ ਉਸ ਨੂੰ ਯਾਦ ਕਰਾਂਗਾ। ਉਸ ਦੀ ਐਨਰਜੀ, ਜੋਸ਼ ਅਤੇ ਉਸ ਦੀ ਮਿੱਠੀ ਮੁਸਕਾਨ ਹਮੇਸ਼ਾ ਯਾਦ ਰਹੇਗੀ। ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ। ਉਸ ਦੇ ਨੇੜਲੇ ਲੋਕਾਂ ਨੂੰ ਹੌਂਸਲਾ, ਇਹ ਬਹੁਤ ਦੁਖੀ ਅਤੇ ਹੈਰਾਨ ਕਰਨ ਵਾਲੀ ਗੱਲ ਹੈ।''

ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਜ਼ਿੰਦਾਦਿਲ ਇਨਸਾਨ ਮੰਨੇ ਜਾਂਦੇ ਸਨ। ਉਨ੍ਹਾਂ ਦੀ ਫਰਾਖ ਦਿਲੀ ਤੋਂ ਹਰ ਕੋਈ ਬਾਖੂਬੀ ਵਾਕਿਫ ਸੀ। ਸੁਸ਼ਾਂਤ ਦਾ ਜਨਮ 21 ਜਨਵਰੀ, 1986 ਨੂੰ ਬਿਹਾਰ ਦੇ ਛੋਟੇ ਜਿਹੇ ਪਿੰਡ ਮਲਡੀਹਾ 'ਚ ਹੋਇਆ ਸੀ। ਇਸ ਛੋਟੇ ਜਿਹੇ ਪਿੰਡ ਤੋਂ ਨਿੱਕਲ ਕੇ ਬਾਲੀਵੁੱਡ ਦਾ ਸਫ਼ਰ ਕਰਨਾ ਸੁਸ਼ਾਂਤ ਲਈ ਵੱਡੀ ਕਾਮਯਾਬੀ ਸੀ।
 


Tags: Sushant Singh RajputDeathSalman KhanBeing Salman KhanShah Rukh KhanTweetsRIPBollywood Celebrity

About The Author

sunita

sunita is content editor at Punjab Kesari