ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੇ ਫਿਲਮ ਇੰਡਸਟਰੀ 'ਚ ਕਈ ਸਿਤਾਰਿਆਂ ਦੀ ਜ਼ਿੰਦਗੀ ਸਵਾਰੀ ਤੇ ਕਈਆਂ ਲਈ ਭਾਈ ਜਾਨ ਦੀ ਦੁਸ਼ਮਣੀ ਉਨ੍ਹਾਂ 'ਤੇ ਭਾਰੀ ਪਈ। ਬਾਲੀਵੁੱਡ ਐਕਟਰ ਰਣਬੀਰ ਕਪੂਰ ਲਈ ਕੈਟਰੀਨਾ ਕੈਫ ਦੇ ਨੇੜੇ ਜਾਣਾ ਸਲਮਾਨ ਖਾਨ ਨਾਲ ਦੁਸ਼ਮਣੀ ਦਾ ਕਾਰਨ ਬਣ ਗਿਆ ਸੀ ਅਤੇ ਹੁਣ ਵਿੱਕੀ ਕੌਸ਼ਲ ਵੀ ਇਸੇ ਰਸਤੇ 'ਤੇ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹੀਂ ਦਿਨੀਂ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਆਪਣੇ ਅਫੇਅਰ ਦੀਆਂ ਖਬਰਾਂ ਬਾਰੇ ਕੁਝ ਨਹੀਂ ਕਿਹਾ ਪਰ ਇਹ ਇਸ਼ਕ ਤੇ ਮੁਸ਼ਕ ਕਦੇ ਨਹੀਂ ਲੁਕਦੇ।
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਰਿਸ਼ਤੇ ਦੀਆਂ ਖਬਰਾਂ ਕਿਨ੍ਹੀਆਂ ਸੱਚ ਹਨ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ ਪਰ ਵਿੱਕੀ ਕੌਸ਼ਲ ਨੂੰ ਚਿੰਤਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਕੈਟਰੀਨਾ ਕੈਫ ਦੇ ਨੇੜੇ ਹੋਣਾ ਸਲਮਾਨ ਖਾਨ ਨਾਲ ਦੁਸ਼ਮਣੀ ਵਰਗਾ ਹੈ। ਵਿੱਕੀ ਨੇ ਕੁਝ ਸਾਲ ਪਹਿਲਾਂ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ।
ਦੱਸ ਦੇਈਏ ਕਿ ਵਿੱਕੀ ਕੌਸ਼ਲ ਦੀ ਫਿਲਮ 'ਭੂਤ ਪਾਰਟ ਵਨ ਦਿ ਹੌਂਟਿਡ ਸ਼ਿਪ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਹ ਫਿਲਮ ਬਾਕਸ ਆਫਿਸ 'ਤੇ ਵਧੀਆ ਕਮਾਈ ਕਰ ਰਹੀ ਹੈ। ਵਿੱਕੀ ਕੌਸ਼ਲ ਨੂੰ 'ਉਰੀ ਦਿ ਸਰਜੀਕਲ ਸਟ੍ਰਾਈਕ' ਫਿਲਮ ਲਈ ਸਰਬੋਤਮ ਅਭਿਨੇਤਾ ਦਾ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਹੈ। ਵਿੱਕੀ ਕੌਸ਼ਲ ਬਾਲੀਵੁੱਡ ਦੇ ਉੱਤਮ ਉੱਭਰਦੇ ਅਦਾਕਾਰਾਂ 'ਚੋਂ ਇੱਕ ਹੈ, ਜਿਸ ਦੇ ਲੋਕ ਮੁਰੀਦ ਹਨ। ਇਸ ਤੋਂ ਇਲਾਵਾ ਵਿੱਕੀ ਕੌਸ਼ਲ ਫਿਲਮ 'ਸਰਦਾਰ ਊਧਮ ਸਿੰਘ' 'ਚ ਵੀ ਨਜ਼ਰ ਆਉਣਗੇ।