FacebookTwitterg+Mail

‘ਬਿੱਗ ਬੌਸ 13’ ਦੀ ਲਾਂਚਿੰਗ ਦੌਰਾਨ ਫੋਰੋਗ੍ਰਾਫਰ ’ਤੇ ਭੜਕੇ ਸਲਮਾਨ ਖਾਨ

salman khan angry on a photographer at bigg boss launching
24 September, 2019 10:02:52 AM

ਮੁੰਬਈ(ਬਿਊਰੋ)- ਸਲਮਾਨ ਖਾਨ ਦਾ ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਬੀਤੇ ਦਿਨੀਂ ਯਾਨੀ 23 ਸਤੰਬਰ ਨੂੰ ਲਾਂਚ ਹੋ ਗਿਆ। ਇੱਥੇ ਸਲਮਾਨ ਨੇ ਜ਼ੋਰਦਾਰ ਐਂਟਰੀ ਮਾਰੀ। ਇਹ ਕਾਂਫਰੈਂਸ ਮੁੰਬਈ ਦੇ ਅੰਧੇਰੀ ਮੈਟਰੋ ਸਟੇਸ਼ਨ ’ਤੇ ਹੋਈ ਅਤੇ ਸਲਮਾਨ ਇੱਥੇ ਮੈਟਰੋ ਤੋਂ ਹੀ ਪਹੁੰਚੇ। ਇੱਥੇ ਉਨ੍ਹਾਂ ਦੇ ਸਵਾਗਤ ’ਚ ਢੋਲ-ਨਗਾਰੇ ਵਜੇ। ਇਸੇ ਧੁਨ ’ਤੇ ਸਲਮਾਨ ਨੇ ਨੱਚਣਾ ਵੀ ਸ਼ੁਰੂ ਕਰ ਦਿੱਤਾ। ਪ੍ਰੈੱਸ ਕਾਂਫਰੈਂਸ ਸ਼ੁਰੂ ਹੋਣ ਤੋਂ ਪਹਿਲਾਂ ਸਲਮਾਨ ਖਾਨ ਦੀ ਇਕ ਫੋਟੋਗ੍ਰਾਫਰ ਨਾਲ ਬਹਿਸ ਹੋ ਗਈ। ਇਸ ਬਹਿਸ ’ਚ ਸਲਮਾਨ ਨੇ ਫੋਟੋਗ੍ਰਾਫਰ ਨੂੰ ਇਹ ਵੀ ਕਹਿ ਦਿੱਤਾ, ਜੇਕਰ ਤੁਹਾਨੂੰ ਮੇਰੇ ਤੋਂ ਜ਼ਿਆਦਾ ਪ੍ਰੇਸ਼ਾਨੀ ਹੈ ਤਾਂ ਮੈਨੂੰ ਬੋਲ ਦਿਓ। ਸਲਮਾਨ ਉਸ ਫੋਟੋਗ੍ਰਾਫਰ ’ਤੇ ਬਹੁਤ ਨਾਰਾਜ਼ ਹੋਏ। ਨਾਲ ਹੀ ਇਹ ਵੀ ਦੋਸ਼ ਲਗਾਇਆ ਕਿ ਉਹ ਹਰ ਇਵੈਂਟ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਲਮਾਨ ਨੇ ਬਾਕੀ ਫੋਟੋਗ੍ਰਾਫਰ ਨੂੰ ਇਹ ਬੇਨਤੀ ਦੀ ਕਿ ਇਸ ਮਾਮਲੇ ’ਤੇ ਕੋਈ ਕਦਮ ਉਠਾਓ।


ਰਿਪੋਰਟ ਮੁਤਾਬਕ,‘‘ਜਦੋਂ ਸਲਮਾਨ ਸਟੇਜ ਵੱਲ ਜਾ ਰਹੇ ਸਨ ਤਾਂ ਉਹ ਫੋਟੋਗ੍ਰਾਫਰ ਉਨ੍ਹਾਂ ਦਾ ਰਸਤਾ ਬਲਾਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਫੋਟੋਗ੍ਰਾਫਰ ਦੀ ਇਸ ਹਰਕਤ ਤੋਂ ਸਲਮਾਨ ਭੜਕ ਗਏ। ਬਾਅਦ ’ਚ ਕੋਆਰਡੀਨੇਟਰ ਨੇ ਆ ਕੇ ਗੱਲ ਸੰਭਾਲੀ। ਉਨ੍ਹਾਂ ਨੇ ਕਿਹਾ,‘‘ਜੇਕਰ ਤੁਸੀਂ ਲੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਕਰੋਗੇ ਤਾਂ ਅਸੀ ਸ਼ੋਅ ਨੂੰ ਕਿਵੇਂ ਅੱਗੇ ਵਧਾ ਪਾਵਾਂਗੇ। ਮੈਂ ਵਾਅਦ ਕਰਦਾ ਹਾਂ ਕਿ ਸਾਰਿਆ ਨੂੰ ਤਸਵੀਰਾਂ ਲੈਣ ਦਾ ਮੌਕਾ ਮਿਲੇਗਾ।’’
Punjabi Bollywood Tadka
ਸੋਸ਼ਲ ਮੀਡੂਆ ’ਤੇ ਇਸ ਘਟਨਾ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਸਲਮਾਨ ਚੈੱਕ ਸ਼ਰਟ ਅਤੇ ਜੀਨਸ ਪਹਿਨੇ ਨਜ਼ਰ ਆਏ। ਉਨ੍ਹਾਂ ਨਾਲ ਅਮੀਸ਼ਾ ਪਟੇਲ, ਅਰਜੁਨ ਬਿਜਲਾਨੀ, ਸਨਾ ਖਾਨ ਅਤੇ ਪੂਜਾ ਬਨਰਜੀ ਵਰਗੇ ਸਿਤਾਰੇ ਮੌਜ਼ੂਦ ਰਹੇ। ਸਾਰਿਆਂ ਨੇ ਸਟੇਜ ’ਤੇ ਧਮਾਕੇਦਾਰ ਪਰਫਾਰਮੈਂਸ ਦਿੱਤੀ। ਅਮੀਸ਼ਾ ਪਟੇਲ ਲਾਂਚਿੰਗ ’ਚ ਕਿਉਂ ਪਹੁੰਚੀ, ਇਸ ਗੱਲ ਦਾ ਪਤਾ ਅਜੇ ਤੱਕ ਨਹੀਂ ਚਲਿਆ ਹੈ।
Punjabi Bollywood Tadka
ਪ੍ਰੈੱਸ ਕਾਂਫਰੈਂਸ ਦੌਰਾਨ ਸਲਮਾਨ ਨੇ ਮੀਡੀਆ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕੀ ਠੀਕ ਅਤੇ ਗਲਤ ਚੱਲ ਰਿਹਾ ਹੈ। ਇਹ ਸਮਝਣ ਲਈ ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਸ਼ੋਅ ਨੂੰ ਹਰ ਦਿਨ ਦੇਖਣਾ ਹੁੰਦਾ ਹੈ। ਇਸ ਦੇ ਲਈ ਮੈਨੂੰ ਜਦੋਂ ਵੀ ਸਮਾਂ ਮਿਲਦਾ ਹੈ ਚਾਹੇ ਉਹ ਕੰਮ ਦੇ ਵਿਚ ਦਾ ਬ੍ਰੇਕ ਹੋਵੇ, ਲੰਚ ਟਾਇਮ ਹੋਵੇ ਜਾਂ ਫਿਰ ਰਾਤ ’ਚ ਖਾਲੀ ਸਮਾਂ, ਮੈਂ ਉਸ ਸਮੇਂ ਸ਼ੋਅ ਦੇ ਐਪੀਸੋਡਸ ਦੇਖਦਾ ਰਹਿੰਦਾ ਹਾਂ।


 


Tags: Bigg Boss 13LaunchSalman KhanAngryPhotographer

About The Author

manju bala

manju bala is content editor at Punjab Kesari