FacebookTwitterg+Mail

ਸਲਮਾਨ ਖਾਨ ਦੇ ਨਾਂ 'ਤੇ ਚੱਲ ਰਿਹਾ ਫਰਜ਼ੀ ਕਾਸਟਿੰਗ ਦਾ ਧੰਦਾ, ਲੀਗਲ ਐਕਸ਼ਨ ਦੀ ਦਿੱਤੀ ਚੇਤਾਵਨੀ

salman khan angry over casting rumour for film warns of legal action
14 May, 2020 09:39:28 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਆਪਣੀ ਐਕਟਿੰਗ ਨਾਲ ਤਾਂ ਸਾਰਿਆਂ ਦਾ ਦਿਲ ਜਿੱਤਦੇ ਹੀ ਹਨ ਪਰ ਉਨ੍ਹਾਂ ਦਾ ਗੁੱਸਾ ਵੀ ਜਗਜ਼ਾਹਿਰ ਹੈ, ਜੋ ਕਈ ਮੌਕਿਆਂ 'ਤੇ ਸਾਰਿਆਂ ਨੇ ਅਨੁਭਵ ਕੀਤਾ ਹੈ। ਇਸ ਸਮੇਂ ਸਲਮਾਨ ਇਕ ਅਫਵਾਹ ਕਾਰਨ ਕਾਫੀ ਗੁੱਸੇ 'ਚ ਹਨ। ਦਰਅਸਲ, ਕੁਝ ਦਿਨਾਂ ਤੋਂ ਅਜਿਹੀਆਂ ਅਫਵਾਹਾਂ ਆ ਰਹੀਆਂ ਹਨ ਕਿ ਸਲਮਾਨ ਖਾਨ ਆਪਣੇ ਅਪਕਮਿੰਗ ਪ੍ਰੋਜੈਕਟ ਲਈ ਕਾਸਟਿੰਗ ਕਰ ਰਹੇ ਹਨ। ਦਾਅਵਾ ਅਜਿਹਾ ਵੀ ਕੀਤਾ ਗਿਆ ਹੈ ਕਿ ਸਲਮਾਨ ਖਾਨ ਫਿਲਮਸ ਤੋਂ ਵੀ ਲੋਕਾਂ ਨੂੰ ਮੈਸੇਜ ਆਏ ਹਨ। ਅਜਿਹੇ 'ਚ ਇਹ ਅਟਕਲਾਂ ਕਾਫੀ ਜ਼ਿਆਦਾ ਹੋ ਗਈਆਂ ਸਨ ਕਿ ਲੌਕਡਾਊਨ ਦੌਰਾਨ ਸਲਮਾਨ ਖਾਨ ਫਿਲਮ ਲਈ ਕਾਸਟਿੰਗ ਕਰ ਰਹੇ ਹਨ।

ਕੀ ਸਲਮਾਨ ਖਾਨ ਕਰ ਰਹੇ ਫਿਲਮ ਲਈ ਕਾਸਟਿੰਗ?
ਇਨ੍ਹਾਂ ਅਟਕਲਾਂ 'ਤੇ ਵਿਰਾਮ ਲਾਉਣ ਦਾ ਕੰਮ ਖੁਦ ਸਲਮਾਨ ਖਾਨ ਨੇ ਕਰ ਦਿੱਤਾ ਹੈ। ਸਲਮਾਨ ਖਾਨ ਨੇ ਸੋਸ਼ਲ ਮੀਡੀਆ 'ਤੇ ਸਾਫ ਕਿਹਾ ਹੈ ਕਿ ਕਿਸੇ ਵੀ ਫਿਲਮ ਲਈ ਕਾਸਟਿੰਗ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਅਫਵਾਹ ਫੈਲਾਉਣ ਵਾਲਿਆਂ ਖਿਲਾਫ ਐਕਸ਼ਨ ਲੈਣ ਦੀ ਗੱਲ ਵੀ ਆਖੀ ਹੈ। ਉਹ ਲਿਖਦੇ ਹਨ, ''ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਨਾ ਤਾਂ ਮੈਂ ਅਤੇ ਨਾ ਸਲਮਾਨ ਖਾਨ ਫਿਲਮਸ ਕਿਸੇ ਵੀ ਫਿਲਮ ਲਈ ਕਾਸਟਿੰਗ ਨਹੀਂ ਕਰ ਰਹੇ। ਅਜਿਹੇ 'ਚ ਕਿਸੇ ਗੱਲ 'ਤੇ ਯਕੀਨ ਨਾ ਕਰੋ। ਉਸ ਇਨਸਾਨ ਜਾਂ ਸੰਸਥਾ ਖਿਲਾਫ ਲੀਗਲ ਐਕਸ਼ਨ ਲਿਆ ਜਾਵੇਗਾ, ਜੇਕਰ ਇਹ ਪਾਇਆ ਗਿਆ ਕਿ ਉਨ੍ਹਾਂ ਕਾਰਨ ਇਹ ਅਫਵਾਹ ਫੈਲੀ ਹੈ।''

ਦੱਸਣਯੋਗ ਹੈ ਕਿ ਸਲਮਾਨ ਖਾਨ ਨੇ ਲੌਕਡਾਊਨ ਦੌਰਾਨ ਦੋ ਗੀਤ ਰਿਲੀਜ਼ ਕਰ ਦਿੱਤੇ ਹਨ। ਇਕ ਪਾਸੇ ਉਨ੍ਹਾਂ ਦਾ ਗੀਤ 'ਤੇਰੇ ਬਿਨਾਂ' ਜੈਕਲੀਨ ਨਾਲ ਸ਼ੂਟ ਕੀਤਾ ਗਿਆ ਤੇ ਉਥੇ ਹੀ 'ਪਿਆਰ ਕੋਰੋਨਾ' ਵੀ ਰਿਲੀਜ਼ ਹੋਇਆ ਹੈ। ਸਲਮਾਨ ਖਾਨ ਦੇ ਦੋਵੇਂ ਗੀਤ ਹੀ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਹੇ ਹਨ।


Tags: Salman KhanAngryCastingFilm Warns Of Legal ActionTweetBollywood Celebrity

About The Author

sunita

sunita is content editor at Punjab Kesari