FacebookTwitterg+Mail

ਕਪਿਲ ਦੇ ਸ਼ੋਅ 'ਚ ਦਿਖੀ ਸਲਮਾਨ ਦੇ ਫੈਨਜ਼ ਦੀ ਦੀਵਾਨਗੀ (ਦੇਖੋ ਤਸਵੀਰਾਂ)

    1/13
31 October, 2015 10:28:14 PM
ਮੁੰਬਈ- ਸੁਪਰਸਟਾਰ ਸਲਮਾਨ ਖਾਨ ਹਾਲ ਹੀ 'ਚ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' 'ਚ ਪਹੁੰਚੇ। ਉਨ੍ਹਾਂ ਨਾਲ ਸੋਨਮ ਕਪੂਰ ਨੇ ਵੀ ਇਸ ਸ਼ੋਅ 'ਚ ਹਿੱਸਾ ਲਿਆ। ਦੋਵੇਂ ਇਥੇ ਆਪਣੀ ਆਉਣ ਵਾਲੀ ਫਿਲਮ 'ਪ੍ਰੇਮ ਰਤਨ ਧਨ ਪਾਓ' ਨੂੰ ਪ੍ਰਮੋਟ ਕਰਨ ਪਹੁੰਚੇ ਸਨ, ਜੋ 12 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸ਼ੋਅ 'ਚ ਸਲਮਾਨ ਦੇ ਪ੍ਰਸ਼ੰਸਕਾਂ ਦੀ ਜ਼ਬਰਦਸਤ ਦੀਵਾਨਗੀ ਦੇਖਣ ਨੂੰ ਮਿਲੀ।
ਕੋਈ ਉਨ੍ਹਾਂ ਦੀ ਫਿਲਮ 'ਪਿਆਰ ਕੀਆ ਤੋਂ ਡਰਨਾ ਕਿਆ' (1988) ਦੀ ਲੁੱਕ 'ਚ ਸ਼ਰਟਲੈੱਸ ਨਜ਼ਰ ਆਇਆ ਤਾਂ ਕੋਈ ਉਨ੍ਹਾਂ ਦੀ ਵਿਕ੍ਰਮ ਸਿੰਘ 'ਸੂਰਿਆਵੰਸ਼ੀ' (1992) ਦੇ ਕਿਰਦਾਰ 'ਚ ਦਿਖਿਆ। ਇੰਨਾ ਹੀ ਨਹੀਂ, ਪ੍ਰਸ਼ੰਸਕਾਂ ਨੇ ਸਲਮਾਨ ਦੇ ਸਟਾਈਲ 'ਚ ਡਾਂਸ ਵੀ ਕੀਤਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਖਬਰਾਂ ਸੀ ਕਿ ਕਪਿਲ ਸ਼ਰਮਾ ਅਤੇ ਸਲਮਾਨ ਖਾਨ ਵਿਚਕਾਰ ਕੁਝ ਵੀ ਠੀਕ ਨਹੀਂ ਚੱਲ ਰਿਹਾ ਪਰ ਹੁਣ ਸਲਮਾਨ ਨੇ ਕਪਿਲ ਦੇ ਸ਼ੋਅ 'ਚ ਪਹੁੰਚ ਕੇ ਚੱਲ ਰਹੀਆਂ ਅਫਵਾਹਾਂ 'ਤੇ ਰੋਕ ਲਗਾ ਦਿੱਤੀ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਕਪਿਲ ਸ਼ਰਮਾ ਸਲਮਾਨ ਖਾਨ Kapil Sharma Salman Khan