FacebookTwitterg+Mail

'ਭਾਰਤ' ਦੇ ਨਵੇਂ ਪ੍ਰੋਮੋ 'ਚ ਦਿਸਿਆ ਸਲਮਾਨ ਖਾਨ ਦਾ ਐਕਸ਼ਨ ਅਵਤਾਰ

salman khan bashes goons in the new promo   watch video
27 May, 2019 09:47:44 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦੀ ਫਿਲਮ 'ਭਾਰਤ' ਦਾ ਉਨ੍ਹਾਂ ਦੇ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਹੁਣ ਤੱਕ ਇਸ ਦਾ ਟਰੇਲਰ ਅਤੇ ਕਈ ਗੀਤ ਸਾਹਮਣੇ ਆ ਚੁੱਕੇ ਹਨ। ਟਰੇਲਰ 'ਚ ਸਲਮਾਨ ਦੀ ਜਵਾਨੀ ਤੋਂ ਬੁਢਾਪੇ ਤੱਕ ਦੀ ਕਹਾਣੀ ਦਿਖਾਈ ਗਈ ਸੀ। ਹੁਣ 'ਭਾਰਤ' ਦਾ ਨਵਾਂ ਡਾਇਲਾਗ ਪ੍ਰੋਮੋ ਆਊਟ ਹੋਇਆ ਹੈ। ਇਸ ਪ੍ਰੋਮੋ 'ਚ ਸਿਰਫ ਸਲਮਾਨ ਹੀ ਹੈ। 'ਭਾਰਤ' 'ਚ 1947 ਤੋਂ 2010 ਤੱਕ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਇਸ 'ਚ ਸਲਮਾਨ ਨੂੰ 5 ਵੱਖ-ਵੱਖ ਕਿਰਦਾਰਾਂ 'ਚ ਦੇਖਿਆ ਜਾਵੇਗਾ। ਜਿਸ 'ਚੋਂ ਇਕ 70 ਸਾਲ ਦੇ ਬਜ਼ੁਰਗ ਦਾ ਕਿਰਦਾਰ ਵੀ ਹੈ। ਹਾਲ ਹੀ ਰਿਲੀਜ਼ ਹੋਏ 20 ਸੈਕੰਡ ਲੰਬੇ ਭਾਰਤ ਦੇ ਇਸ ਡਾਇਲਾਗ ਪ੍ਰੋਮੋ 'ਚ ਸਲਮਾਨ ਆਪਣੇ ਬਜ਼ੁਰਗ ਲੁੱਕ 'ਚ ਹੀ ਹਨ ਪਰ ਇਸ ਉਮਰ 'ਚ ਵੀ ਉਹ ਬਾਇਕ 'ਤੇ ਸਵਾਰ 4 ਗੁੰਡਿਆਂ ਨੂੰ ਆਸਾਨੀ ਨਾਲ ਧੂਲ ਚਟਾਉਂਦੇ ਹੋਏ ਨਜ਼ਰ ਆ ਰਹੇ ਹਨ।

ਡਾਇਲਾਗ ਪ੍ਰੋਮੋ 'ਚ ਇਹ ਗੁੰਡੇ ਸਲਮਾਨ 'ਤੇ ਹਮਲਾ ਕਰਦੇ ਹਨ, ਉਦੋਂ ਸਲਮਾਨ ਦਮਦਾਰ ਡਾਇਲਾਗ ਮਾਰਦੇ ਹੈ, ਇਹ ਸ਼ੇਰ ਬੁੱਢਾ ਜਰੂਰ ਹੋ ਗਿਆ ਹੈ ਪਰ ਸ਼ਿਕਾਰ ਕਰਨਾ ਨਹੀਂ ਭੁੱਲਿਆ। ਇਹ ਪ੍ਰੋਮੋ ਸਲਮਾਨ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। ਹੁਣ ਤੱਕ ਇਸ ਨੂੰ 5 ਲੱਖ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਦੱਸ ਦੇਈਏ ਕਿ ਫਿਲਮ 'ਚ ਸਲਮਾਨ ਅਤੇ ਕੈਟਰੀਨਾ ਤੋ ਇਲਾਵਾ ਦਿਸ਼ਾ ਪਾਟਨੀ, ਸੁਨੀਲ ਗਰੋਵਰ, ਜੈੱਕੀ ਸ਼ਰਾਫ ਅਤੇ ਨੋਰਾ ਫਤੇਹੀ ਵੀ ਅਹਿਮ ਕਿਰਦਾਰਾਂ 'ਚ ਨਜ਼ਰ ਆਉਣਗੇ। ਇਸ ਫਿਲਮ ਨੂੰ ਅਲੀ ਅੱਬਾਸ ਜ਼ਫਰ ਨੇ ਡਾਇਰੈਕਟਰ ਕੀਤਾ ਹੈ। ਫਿਲਮ 5 ਜੂਨ 2019 ਨੂੰ ਰਿਲੀਜ਼ ਹੋਵੋਗੀ।


Tags: Salman KhanNew PromoVideoBharatTV Celebs Punjabi Newsਟੈਲੀਵਿਜ਼ਨ ਸਮਾਚਾਰ

Edited By

Manju

Manju is News Editor at Jagbani.