FacebookTwitterg+Mail

ਸਲਮਾਨ ਖਾਨ ਨੇ 'ਭਾਰਤ' ਲਈ 'ਮੌਤ ਦੇ ਖੂਹ' ਦੇ ਕਲਾਕਾਰਾਂ ਕੋਲੋਂ ਲਈ ਖਾਸ ਟਰੇਨਿੰਗ

salman khan bharat
23 May, 2019 03:06:36 PM

ਮੁੰਬਈ(ਬਿਊਰੋ)— ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੀ 'ਭਾਰਤ' ਇਕ ਅਜਿਹੇ ਵਿਅਕਤੀ ਦੀ ਕਹਾਣੀ ਹੈ, ਜਿਸ ਦੀ ਜ਼ਿੰਦਗੀ ਇਕ ਆਜ਼ਾਦ ਰਾਸ਼ਟਰ ਦੇ ਰੂਪ 'ਚ ਭਾਰਤ ਦੀ ਯਾਤਰਾ ਨਾਲ ਜੁੜੀ ਹੋਵੇਗੀ। ਫਿਲਮ 'ਚ ਸਲਮਾਨ ਖਾਨ ਵੱਖਰੇ ਲੁੱਕ 'ਚ ਦਿਖਾਈ ਦੇਣਗੇ, ਜਿਸ 'ਚ ਇਕ ਲੁੱਕ 'ਚ ਉਹ ਇਕ 80 ਸਾਲ ਦੇ ਬਜ਼ੁਰਗ ਦੇ ਲੁੱਕ 'ਚ ਆਉਣਗੇ। ਹਾਲਾਂਕਿ ਫਿਲਮ ਦੀ ਕਹਾਣੀ ਕਈ ਦਹਾਕਿਆਂ ਤੱਕ ਫੈਲੀ ਹੈ। ਇਸ ਲਈ ਇਹ 'ਭਾਰਤ' (ਸਲਮਾਨ) ਦੀ ਜ਼ਿੰਦਗੀ ਦੇ ਵੱਖ-ਵੱਖ ਭਾਗਾਂ 'ਚ ਡਿਵਾਇਡ ਹੋ ਜਾਂਦੀ ਹੈ। ਫਿਲਮ ਦੇ ਪਹਿਲੇ ਭਾਗ 'ਚ ਐਕਟਰ ਮੌਤ ਦਾ ਖੂਹ 'ਚ ਬਾਈਕਰ ਦੇ ਰੂਪ 'ਚ ਨਜ਼ਰ ਆਉਣਗੇ, ਜੋ ਕਈ ਦਹਾਕੇ ਪਹਿਲਾਂ ਬਾਹਰੀ ਮਨੋਰੰਜਨ ਅਤੇ ਰੁਮਾਂਚ ਦੇ ਰੂਪ 'ਚ ਪ੍ਰਸਿੱਧ ਸੀ। ਆਪਣੇ ਕਿਰਦਾਰ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਸਲਮਾਨ ਨੇ ਉੱਤਰ-ਪ੍ਰਦੇਸ਼ ਦੇ ਮੁਰਾਦਾਬਾਦ 'ਚ ਸਥਿਤ ਇਕ ਅਸਲ ਮੌਤ ਦੇ ਖੂਹ ਦਾ ਦੌਰਾ ਕੀਤਾ ਸੀ। ਸਲਮਾਨ ਨੂੰ ਅਸਲ ਸਟੰਟਮੈਨ ਦੁਆਰਾ ਪ੍ਰਸ਼ਿਕਸ਼ਿਤ ਵੀ ਕੀਤਾ ਗਿਆ ਸੀ ਤਾਂਕਿ ਉਹ ਆਪਣੇ ਇਸ ਸੀਕਵੈਂਸ ਨੂੰ ਚੰਗੀ ਤਰ੍ਹਾਂ ਨਿਭਾ ਸਕਣ। ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਇਸ 'ਤੇ ਜ਼ਿਆਦਾ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ,''ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ 'ਭਾਰਤ' 'ਚ ਬਹੁਤ ਘੱਟ 'ਮੌਤ ਦਾ ਖੂਹ' ਕਲਾਕਾਰ ਬਚੇ ਹਨ। ਮੌਤ ਦੇ ਖੂਹ ਦਾ ਪਤਾ ਲਗਾਉਣ 'ਚ ਹੀ ਸਾਨੂੰ ਕੁਝ ਸਮਾਂ ਲੱਗ ਗਿਆ। ਸਾਨੂੰ ਸਲਮਾਨ ਨੂੰ ਪ੍ਰਸ਼ਿਕਸ਼ਿਤ ਕਰਨ ਅਤੇ ਸੈੱਟ ਨੂੰ ਠੀਕ ਢੰਗ ਨਾਲ ਬਣਾਉਣ 'ਚ ਮਦਦ ਲਈ ਸਟੰਟਮੈਨ ਉੱਥੋਂ ਬੁਲਾਉਣੇ ਪਏ। ਸਲਮਾਨ ਇਕ ਚੰਗੇ ਰਾਇਡਰ ਹਨ ਪਰ ਉਨ੍ਹਾਂ ਨੇ ਖੂਹ 'ਚ ਬਾਇਕ ਚਲਾਉਣ ਲਈ ਸਖਤ ਮਿਹਨਤ ਕੀਤੀ ਹੈ।
ਦੱਸ ਦਈਏ ਕਿ ਸਲਮਾਨ ਤੇ ਕੈਟਰੀਨਾ ਤੋਂ ਇਲਾਵਾ ਇਸ ਫਿਲਮ 'ਚ ਦਿਸ਼ਾ ਪਟਾਨੀ, ਨੋਰਾ ਫਤੇਹੀ, ਤੱਬੂ ਤੇ ਜੈਕੀ ਸ਼ਰਾਫ ਤੇ ਸੁਨੀਲ ਗਰੋਵਰ ਵੀ ਨਜ਼ਰ ਆਉਣਗੇ। ਇਹ ਫਿਲਮ 5 ਜੂਨ ਨੂੰ ਈਦ ਦੇ ਖਾਸ ਮੌਕੇ 'ਤੇ ਰਿਲੀਜ਼ ਹੋ ਰਹੀ ਹੈ। ਫਿਲਮ ਨੂੰ ਲੈ ਕੇ ਸਲਮਾਨ ਦੇ ਫੈਨਜ਼ 'ਚ ਕਾਫੀ ਉਤਸ਼ਾਹਿਤ ਹਨ। ਹੁਣ ਇਹ ਫਿਲਮ ਫੈਨਜ਼ ਦੀਆਂ ਉਮੀਦਾਂ 'ਤੇ ਖਰਾ ਉਤਰਦੀ ਹੈ ਜਾਂ ਨਹੀਂ ਇਹ ਤਾਂ ਫਿਲਮ ਦੀ ਰਿਲੀਜ਼ਿੰਗ ਤੋਂ ਬਾਅਦ ਹੀ ਪਤਾ ਲੱਗੇਗਾ। 
 


Tags: Salman KhanBharatKatrina KaifAli Abbas ZafarBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.