FacebookTwitterg+Mail

ਸਲਮਾਨ ਦੀ ਫਿਲਮ 'ਭਾਰਤ' ਨੇ ਕਿਸਾਨਾਂ ਲਈ ਜੋਧਾਂ ਪਿੰਡ ਨੂੰ ਬਣਾਇਆ 'ਪਾਕਿਸਤਾਨ'

salman khan bharat
13 November, 2018 11:37:43 AM

ਲੁਧਿਆਣਾ(ਬਿਊਰੋ)— ਬਲੋਵਾਲ ਦੇ ਕਿਸਾਨਾਂ ਲਈ ਪਿੰਡ ਜੋਧਾਂ 'ਚ ਪੈਂਦੀ ਕੁਝ ਜ਼ਮੀਨ ਭਾਰਤ-ਪਾਕਿਸਤਾਨ ਸੀਮਾ ਦੀ ਤਰਜ 'ਤੇ ਕੰਟੀਲੀ ਤਾਰ (ਕੰਢਿਆਂ ਵਾਲੀ ਤਾਰ) ਤੋਂ ਪਾਰ ਜ਼ਮੀਨ ਤੋਂ ਘੱਟ ਨਹੀਂ ਹੈ। ਜਿਸ ਤਰ੍ਹਾਂ ਬਾਰਡਰ ਏਰੀਆ 'ਚ ਕਿਸਾਨ ਪਾਸ ਲੈ ਕੇ ਜ਼ਮੀਨ 'ਚ ਕੰਮ ਕਰਨ ਜਾਂਦੇ ਹਨ, ਠੀਕ ਅਜਿਹੇ ਹੀ ਹਾਲਾਤ ਬਲੋਵਾਲ ਦੇ ਕੁਝ ਕਿਸਾਨਾਂ ਲਈ ਬਣ ਗਏ ਹਨ। ਦਰਅਸਲ ਪਿੰਡ 'ਚ ਸਲਮਾਨ ਖਾਨ ਦੀ ਫਿਲਮ 'ਭਾਰਤ' ਦੀ ਸ਼ੂਟਿੰਗ ਚੱਲ ਰਹੀ ਹੈ ਤੇ ਪਿੰਡ 'ਚ ਇਸ ਲਈ ਵਾਹਗਾ ਬਾਰਡਰ ਦਾ ਸੈੱਟ ਤਿਆਰ ਕੀਤਾ ਗਿਆ ਹੈ। ਇਹ ਸੈੱਟ 4 ਕਿਸਾਨਾਂ ਦੀ ਜ਼ਮੀਨ 'ਤੇ ਬਣਾਇਆ ਗਿਆ ਹੈ ਤੇ ਇਸੇ ਸੈੱਟ ਦੇ ਉਸ ਪਾਰ ਆਉਣ ਜਾਣ 'ਚ ਕਿਸਾਨਾਂ ਨੂੰ ਮੁਸ਼ਕਲ ਹੋ ਰਹੀ ਹੈ। ਪਿੰਡ ਦੇ ਹੀ ਕਿਸਾਨ ਕਮਲ ਸਿੰਘ ਅੱਜ ਖੇਤ 'ਚ ਪਾਣੀ ਲਾਉਣ ਆਉਣਾ ਸੀ ਪਰ ਉਹ ਸੈੱਟ ਪਾਰ ਨਾ ਕਰ ਸਕਿਆ ਕਿਉਂਕਿ ਪ੍ਰੋਡਕਸ਼ਨ ਹਾਊਸ ਦੇ ਬਾਊਂਸਰ ਤੇ ਪੁਲਸ ਨੇ ਇਸ ਜਗ੍ਹਾ ਨੂੰ ਸੀਲ ਕਰਕੇ ਰੱਖਿਆ ਹੈ।


19 ਏਕੜ ਜਗ੍ਹਾ 'ਚ ਬਣਿਆ ਹੈ ਸੈੱਟ
ਬਲੋਵਾਲ 'ਚ ਬਣਿਆ ਸੈੱਟ 19 ਏਕੜ'ਚ ਬਣਿਆ ਹੋਇਆ ਹੈ। ਪ੍ਰੋਡਕਸ਼ਨ ਹਾਊਸ ਨੇ ਇਹ ਜਗ੍ਹਾ ਗੁਰਦੇਵ ਸਿੰਘ ਸਮੇਤ 4 ਕਿਸਾਨਾਂ ਤੋਂ ਲਈ ਹੈ। ਇਸ ਦੀ ਮੋਟਰ ਵੀ ਸੈੱਟ ਦੇ ਆਲੇ-ਦੁਆਲੇ ਹੀ ਹੈ। ਇਨ੍ਹਾਂ ਨੂੰ ਵੀ ਇਥੇ ਆਉਣ-ਜਾਣ ਲਈ ਪਾਸ ਮੁਹੱਇਆ ਕਰਵਾਏ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਈ ਵਾਰ ਤਾਂ ਅਜਿਹਾ ਲੱਗਦਾ ਹੈ ਕਿ ਉਹ ਬਾਰਡਰ ਏਰੀਆ 'ਚ ਹੀ ਰਹਿ ਰਹੇ ਹਨ। 


17 ਤਾਰੀਕ ਤੱਕ ਲਈ ਹੈ ਕਿਸਾਨਾਂ ਤੋਂ ਜ਼ਮੀਨ ਕਿਰਾਏ 'ਤੇ 
ਸਲਮਾਨ ਖਾਨ ਦੀ ਇਸ ਫਿਲਮ ਲਈ ਬਲੋਵਾਲ 'ਚ 4 ਕਿਸਾਨਾਂ ਤੋਂ 17 ਤਾਰੀਕ ਤੱਕ ਜਗ੍ਹਾ ਲਈ ਗਈ ਹੈ। ਇਸ ਲਈ ਉਨ੍ਹਾਂ ਨੂੰ ਕਰੀਬ 80 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤੇ ਜਾਣੇ ਹਨ। ਜ਼ਮੀਨ ਮਾਲਕ ਚਰਨਜੀਤ ਸਿੰਘ ਮੁਤਾਬਕ, ਪ੍ਰੋਡਕਸ਼ਨ ਹਾਊਸ ਨੇ ਕਿਸਾਨਾਂ ਨੂੰ ਉਨ੍ਹਾਂ ਨੂੰ ਫਸਲ ਨਹੀਂ ਕੱਟਣ ਦਿੱਤੀ ਗਈ ਤੇ ਪ੍ਰੋਡਕਸ਼ਨ ਹਾਊਸ ਨੇ ਖੁਦ ਹੀ ਫਸਲ ਦੀ ਕਟਾਈ ਕੀਤੀ ਹੈ। 


ਕੈਟਰੀਨਾ ਕੈਫ ਘੁੰਮ ਰਹੀ, ਸਲਮਾਨ ਨੂੰ ਮਸਲ ਪੇਨ
ਉਥੇ ਹੀ ਫਿਲਮ ਦੇ ਸੈੱਟ 'ਤੇ ਪਹੁੰਚੀ ਕੈਟਰੀਨਾ ਕੈਫ ਕਈ ਵਾਰ ਬ੍ਰੇਕ 'ਤੇ ਬਾਹਰ ਨਿਕਲ ਖੇਤਾਂ 'ਚ ਟਹਿਲਦੀ ਹੈ, ਹਾਲਾਂਕਿ ਸਲਮਾਨ ਖਾਨ ਨੂੰ ਹਲਕੀ ਮਸਲਸ ਪੇਨ (ਸਰੀਰ 'ਚ ਦਰਦ) ਦੀ ਸ਼ਿਕਾਇਤ ਹੈ। ਫਿਲਮ 'ਚ ਸਲਮਾਨ ਖਾਨ ਦੀ ਭੈਣ ਦੀ ਭੂਮਿਕਾ ਨਿਭਾ ਰਹੀ ਤੱਬੂ ਵੀ ਸ਼ੂਟਿੰਗ ਲਈ ਲੁਧਿਆਣਾ ਪਹੁੰਚ ਚੁੱਕੀ ਹੈ।  


Tags: Salman Khan Bharat Katrina Kaif Ludhiana Wagah border Ali Abbas Zafar Bollywood Celebrity

About The Author

sunita

sunita is content editor at Punjab Kesari