FacebookTwitterg+Mail

'ਭਾਰਤ' ਦੀ ਸਫਲਤਾ ਤੋਂ ਬਾਅਦ ਭਾਣਜੇ-ਭਤੀਜਿਆਂ ਨਾਲ ਮਸਤੀ ਕਰਦੇ ਦਿਸੇ ਸਲਮਾਨ ਖਾਨ

salman khan bharat video viral
23 June, 2019 02:25:42 PM

ਮੁੰਬਈ(ਬਿਊਰੋ)— 'ਭਾਰਤ' ਫਿਲਮ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਸਲਮਾਨ ਖਾਨ ਇਨ੍ਹੀਂ ਦਿਨੀਂ ਖੂਬ ਮਸਤੀ ਕਰ ਰਹੇ ਹਨ। ਅਜਿਹੇ 'ਚ 'ਭਾਰਤ' ਦੇ ਹਿੱਟ ਹੁੰਦੇ ਹੀ ਸਲਮਾਨ ਖਾਨ ਕੂਲ ਮੂਡ 'ਚ ਨਜ਼ਰ ਆ ਰਹੇ ਹਨ। ਹਾਲ ਹੀ 'ਚ ਸਲਮਾਨ ਦੇ ਕੁਝ ਵੀਡੀਓਜ਼ ਸਾਹਮਣੇ ਆਏ ਹਨ, ਜਿਸ 'ਚ ਉਹ ਭਾਣਜੇ ਅਤੇ ਭਤੀਜਿਆਂ ਨਾਲ ਸਮਾਂ ਬਿਤਾਉਂਦੇ ਹੋਏ ਨਜ਼ਰ ਆ ਰਹੇ ਹਨ। ਸਲਮਾਨ ਨੂੰ ਉਂਝ ਤਾਂ ਅਕਸਰ ਅਰਪਿਤਾ ਦੇ ਬੇਟੇ ਅਹਾਨ ਨਾਲ ਮਸਤੀ ਕਰਦੇ ਦੇਖਿਆ ਗਿਆ ਹੈ ਪਰ ਇਸ ਵਾਰ ਉਹ ਸੋਹੇਲ ਅਤੇ ਭੈਣ ਅਲਵੀਰਾ ਦੇ ਬੱਚਿਆਂ ਨਾਲ ਮਸਤੀ ਕਰਦੇ ਹੋਏ ਦਿਖਾਈ ਦਿੱਤੇ ਹਨ।

 
 
 
 
 
 
 
 
 
 
 
 
 
 

Ayaan vs me ..

A post shared by Salman Khan (@beingsalmankhan) on Jun 22, 2019 at 12:17pm PDT


ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ 'ਚ ਸਲਮਾਨ ਅਰਹਾਨ, ਅਯਾਨ ਅਤੇ ਨਿਰਵਾਨ ਨਾਲ ਗੇਮ ਖੇਡ ਰਹੇ ਹਨ। ਉਥੇ ਹੀ ਕੁਝ ਵੀਡੀਓਜ਼ 'ਚ ਸਲਮਾਨ ਭਾਨਜੇ ਅਤੇ ਭਤੀਜਿਆਂ ਗੇਮ ਖੇਡਦੇ ਹੋਏ ਉਤਸ਼ਾਹਿਤ ਕਰਦੇ ਹੋਏ ਨਜ਼ਰ ਆਏ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇੰਨਾ ਤਾਂ ਕਿਹਾ ਜਾ ਸਕਦਾ ਹੈ ਕਿ ਸਲਮਾਨ ਦੀ ਭਾਨਜੇ ਅਤੇ ਭਤੀਜਿਆਂ ਨਾਲ ਖਾਸ ਬਾਂਡਿੰਗ ਹੈ।

 
 
 
 
 
 
 
 
 
 
 
 
 
 

Arhaan vs me ..

A post shared by Salman Khan (@beingsalmankhan) on Jun 22, 2019 at 12:16pm PDT


ਸਲਮਾਨ ਖਾਨ ਦੇ ਫੈਨਜ਼ ਇਨ੍ਹਾਂ ਵੀਡੀਓਜ਼ ਨੂੰ ਕਾਫੀ ਪਸੰਦ ਕਰ ਰਹੇ ਹਨ। ਫਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਦੀ 'ਭਾਰਤ' ਬਾਕਸ ਆਫਿਸ 'ਤੇ ਕਾਫੀ ਵਧੀਆ ਕਮਾਈ ਕਰ ਰਹੀ ਹੈ। ਫਿਲਮ 'ਚ ਸਲਮਾਨ ਤੋਂ ਇਲਾਵਾ ਕੈਟਰੀਨਾ ਕੈਫ, ਸੁਨੀਲ ਗਰੋਵਰ, ਜੈੱਕੀ ਸ਼ਰਾਫ, ਦਿਸ਼ਾ ਪਾਟਨੀ ਅਤੇ ਤੱਬੂ ਹਨ।

 
 
 
 
 
 
 
 
 
 
 
 
 
 

Nirvaan vs Arhaan ...

A post shared by Salman Khan (@beingsalmankhan) on Jun 22, 2019 at 12:12pm PDT

 
 
 
 
 
 
 
 
 
 
 
 
 
 
 
 

A post shared by Salman Khan (@beingsalmankhan) on Jun 21, 2019 at 5:26am PDT


Tags: Salman KhanBharatVideo ViralBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari