FacebookTwitterg+Mail

Wow ਸਲਮਾਨ ਖਾਨ ਹੀ ਹੋਸਟ ਕਰਨਗੇ 'ਬਿੱਗ ਬੌਸ 12' ਨੂੰ ਹੋਸਟ

salman khan bigg boss 12
25 July, 2018 05:03:59 PM

ਮੁੰਬਈ(ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 12' ਦਾ ਇੰਤਜ਼ਾਰ ਲੋਕ ਬੇਹੱਦ ਬੇਸਬਰੀ ਨਾਲ ਕਰ ਰਹੇ ਹਨ। ਪਿਛਲੇ ਦੋ ਸੀਜ਼ਨਾਂ 'ਚ ਸੈਲੀਬ੍ਰਿਟੀਜ਼ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਮੌਕਾ ਦਿੱਤਾ ਗਿਆ ਸੀ ਪਰ ਇਸ ਵਾਰ ਸ਼ੋਅ ਦੇ ਮੇਕਰਸ ਨੇ ਕੰਸੈਪਟ 'ਚ ਥੋੜ੍ਹਾ ਬਦਲਾਅ ਕਰ ਦਿੱਤਾ ਹੈ। ਦੱਸ ਦੇਈਏ ਕਿ ਮੇਕਰਸ ਨੇ ਸ਼ੋਅ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇਹ ਸ਼ੋਅ 16 ਸਤੰਬਰ ਤੋਂ ਟੀ. ਵੀ. 'ਤੇ ਆਨਏਅਰ ਹੋਵੇਗਾ। 'ਬਿੱਗ ਬੌਸ' ਦੇ ਆਡੀਸ਼ਨ ਪਹਿਲਾਂ ਹੀ ਹੋ ਚੁੱਕੇ ਹਨ। ਹੁਣ ਇਸ ਦੀਆਂ ਤਿਆਰੀਆਂ ਆਪਣੇ ਆਖਰੀ ਪੜਾਅ 'ਤੇ ਹਨ ਅਤੇ ਜਲਦ ਹੀ ਸ਼ੋਅ ਦੇ ਮੁਕਾਬਲੇਬਾਜ਼ਾਂ ਦੇ ਨਾਂ ਐਲਾਨ ਕੀਤੇ ਜਾਣਗੇ। ਚਰਚਾ ਹੈ ਕਿ ਸ਼ੋਅ ਲਈ ਮਿਲਿੰਦ ਸੋਮਨ, ਪ੍ਰਿਆ ਪ੍ਰਕਾਸ਼ ਅਤੇ ਦੀਪਿਕਾ ਸਿੰਘ ਨੂੰ ਅਪ੍ਰੋਚ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਇਸ ਸੀਜ਼ਨ ਨੂੰ ਵੀ ਸਲਮਾਨ ਖਾਨ ਹੀ ਹੋਸਟ ਕਰਨਗੇ। ਸਤੰਬਰ ਤੱਕ ਸ਼ੋਅ ਦਾ ਪ੍ਰੀਮੀਅਰ ਲਿਆਉਣ ਦੀ ਤਿਆਰੀ ਹੋ ਕਰ ਰਹੇ ਹਨ। ਸ਼ੋਅ ਨਾਲ ਜੁੜੇ ਇਕ ਸੂਤਰ ਨੇ ਦੱਸਿਆ, ''ਸ਼ੋਅ ਦੀ ਸ਼ੂਟਿੰਗ ਮਹਿਬੂਬ ਸਟੂਡੀਓ 'ਚ ਨਹੀਂ ਹੋਵੇਗੀ।''


Tags: Salman KhanBigg Boss 12Dus Ka DumMehboob StudiosBollywood Celebrity

Edited By

Sunita

Sunita is News Editor at Jagbani.