FacebookTwitterg+Mail

'ਬਿੱਗ ਬੌਸ 12' ਲਈ 300 ਕਰੋੜ ਲੈ ਰਹੇ ਹਨ ਸਲਮਾਨ ਖਾਨ

salman khan bigg boss 12
12 September, 2018 09:47:03 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੇ ਰਿਐਲਿਟੀ ਸ਼ੋਅ 'ਬਿੱਗ ਬੌਸ 12' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਏ ਹੋਏ ਹਨ। ਹਾਲ ਹੀ 'ਚ ਖਬਰ ਸਾਹਮਣੇ ਆਈ ਹੈ ਕਿ ਸਲਮਾਨ ਖਾਨ 'ਬਿੱਗ ਬੌਸ 12' ਲਈ 300 ਕਰੋੜ ਰੁਪਏ ਲੈ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਵਾਰ ਸਲਮਾਨ ਹਰ ਵੀਕੈਂਡ ਐਪੀਸੋਡ ਲਈ 14 ਕਰੋੜ ਦੀ ਫੀਸ ਲੈ ਰਹੇ ਹਨ। 'ਬਿੱਗ ਬੌਸ 11' ਦੌਰਾਨ ਉਨ੍ਹਾਂ ਦੀ ਫੀਸ ਲਗਭਗ 12 ਕਰੋੜ ਰੁਪਏ ਦੱਸੀ ਜਾ ਰਹੀ ਸੀ। ਇਸ ਵਾਰ 'ਬਿੱਗ ਬੌਸ' ਅਕਤੁਬਰ ਦੀ ਥਾਂ ਸਤੰਬਰ 'ਚ ਲਾਂਚ ਕੀਤਾ ਜਾ ਰਿਹਾ ਹੈ, ਜੋ ਨਵੇਂ ਸਾਲ ਤੋਂ ਪਹਿਲਾਂ ਦਸੰਬਰ 'ਚ ਖਤਮ ਕਰ ਦਿੱਤਾ ਜਾਵੇਗਾ। ਸ਼ੋਅ ਟੀ. ਆਰ. ਪੀ. 'ਤੇ ਭਾਵੇਂ ਜੋ ਵੀ ਨਤੀਜੇ ਲੈ ਕੇ ਆਵੇ, ਸਲਮਾਨ ਖਾਨ ਲਈ 300 ਕਰੋੜ ਪਹਿਲਾਂ ਹੀ ਫਿਕਰਸ ਹੋ ਚੁੱਕੇ ਹਨ।

'ਬਿੱਗ ਬੌਸ' ਦੇ ਇਸ ਸੀਜ਼ਨ 'ਚ ਬਾਲੀਵੁੱਡ ਅਤੇ ਛੋਟੇ ਪਰਦੇ ਦੀਆਂ ਜੋੜੀਆਂ ਨਜ਼ਰ ਆਉਣਗੀਆਂ। 6 ਜੋੜੀਆਂ ਯਾਨੀ 12 ਮੁਕਾਬਲੇਬਾਜ਼ ਹੋਣਗੇ। ਲਾਂਚ ਈਵੈਂਟ ਦੌਰਾਨ ਸਲਮਾਨ ਨੇ ਇਸ ਸੀਜ਼ਨ ਦੀ ਪਹਿਲੀ ਸੈਲੀਬ੍ਰਿਟੀ ਜੋੜੀ ਨਾਲ ਮਿਲਵਾਇਆ। ਇਹ ਜੋੜੀ ਕੋਈ ਹੋਰ ਨਹੀਂ ਮਸ਼ਹਰੂ ਕਾਮੇਡੀਅਨ ਭਾਰਤ ਸਿੰਘ ਅਤੇ ਹਰਸ਼ ਲਿੰਬਾਚੀਆ ਦੀ ਹੈ। ਕੁਝ ਮਹੀਨੇ ਪਹਿਲਾਂ ਇਸ ਜੋੜੀ ਨੇ ਵਿਆਹ ਕਰਵਾਇਆ ਸੀ। ਲਾਂਚ ਈਵੈਂਟ ਮੌਕੇ ਸਲਮਾਨ ਨੇ ਫਨ ਗੇਮ ਨਾਲ ਪਰਫਾਰਮ ਕਰਦੇ ਨਜ਼ਰ ਆਏ।

ਇਸ ਵਾਰ ਘਰ 'ਚ ਕੁੱਲ ਮਿਲਾ ਕੇ 21 ਲੋਕ ਐਂਟਰੀ ਕਰਨਗੇ। ਸ਼ੋਅ 'ਚ ਕੁਝ ਬਦਲਾਅ ਕਰਨ ਤੋਂ ਬਾਅਦ ਸਿਰਫ ਕਾਮਨਰਜ਼ ਹੀ ਜੋੜੀਆਂ ਦੇ ਰੂਪ 'ਚ ਆਉਣਗੇ। ਉੱਥੇ ਹੀ ਸੈਲੀਬ੍ਰਿਟੀ ਮੁਕਾਬਲੇਬਾਜ਼ ਇਸ ਵਾਰ ਇਕੱਠੇ ਹੀ ਘਰ 'ਚ ਐਂਟਰੀ ਕਰਨਗੇ। 5 ਕਾਮਨਰਜ਼ ਜੋੜੀਆਂ ਨਾਲ 5 ਸਿੰਗਲ ਕਾਮਨਰਜ਼ ਘਰ 'ਚ ਆਉਣਗੇ। ਕਾਮਨਰਜ਼ ਦੀ ਜੋੜੀ ਸੈਲੀਬ੍ਰਿਟੀ ਨਾਲ ਬਣਾਈ ਜਾਵੇਗੀ। ਸੂਤਰਾਂ ਮਤਾਬਕ ਇਸ ਵਾਰ ਸ਼ੋਅ ਦੇ ਹੋਸਟ ਸਲਮਾਨ ਖਾਨ ਨੂੰ ਸਪੈਸ਼ਲ ਪਾਵਰ ਮਿਲੇਗੀ। ਸਲਮਾਨ ਆਪਣੇ ਮੁਤਾਬਕ ਕਿਸੇ ਵੀ ਮੁਕਾਬਲੇਬਾਜ਼ ਨੂੰ ਬਾਹਰ ਹੋਣ ਤੋਂ ਬਚਾ ਸਕਦੇ ਹਨ। ਸੱਸ-ਨੂੰਹ, ਭਰਾ-ਭੈਣ, ਜੁੜਵ ਭੈਣ-ਭਰਾ, ਮੰਨੇ-ਪ੍ਰਮੰਨੇ ਟੀ. ਵੀ. ਅਤੇ ਫਿਲਮੀ ਸਟਾਰਜ਼ ਸਮੇਤ ਕੁੱਲ 12 ਲੋਕ ਇਸ ਵਾਰ ਘਰ 'ਚ ਐਂਟਰੀ ਲੈਣਗੇ।


Tags: Salman KhanBigg Boss 12Controversial Reality ShowBollywood Celebrity ਸਲਮਾਨ ਖਾਨ ਬਿੱਗ ਬੌਸ 12

Edited By

Sunita

Sunita is News Editor at Jagbani.