FacebookTwitterg+Mail

ਸਿਧਾਰਥ ਤੇ ਆਸਿਮ ’ਤੇ ਫੁੱਟਿਆ ਸਲਮਾਨ ਦਾ ਗੁੱਸਾ, ਕਿਹਾ- ਚੰਗਾ ਹੋਇਆ ਮੈਂ ਘਰ 'ਚ ਨਹੀਂ ਹਾਂ

salman khan bigg boss 13
24 November, 2019 03:57:28 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦੇ ਘਰ 'ਚ ਸਿਧਾਰਥ ਸ਼ੁਕਲਾ ਤੇ ਆਸਿਮ ਵਿਚਕਾਰ ਲੜਾਈ 'ਟਾਕ ਆਫ ਦਿ ਟਾਊਨ' ਬਣੀ ਹੋਈ ਹੈ। ਸਿਧਾਰਥ ਸ਼ੁਕਲਾ ਤੇ ਆਸਿਮ ਦੀ ਲੜਾਈ ਵਿਚਕਾਰ ਬਿੱਗ ਬੌਸ ਦੇ ਘਰ ਦਾ ਖੇਡ ਮਜ਼ੇਦਾਰ ਹੁੰਦਾ ਜਾ ਰਿਹਾ ਹੈ ਪਰ ਵੀਕੈਂਡ ਵਾਰ 'ਚ ਇਹ ਲੜਾਈ ਉਨ੍ਹਾਂ ਲਈ ਪ੍ਰੇਸ਼ਾਨੀ ਬਣ ਗਈ ਕਿਉਂਕਿ ਸਲਮਾਨ ਖਾਨ ਨੇ ਲੜਾਈ ਨੂੰ ਲੈ ਕੇ ਸਿਧਾਰਥ ਤੇ ਆਸਿਮ ਦੀ ਕਲਾਸ ਲਗਾ ਦਿੱਤੀ ਹੈ। ਸ਼ਨੀਵਾਰ ਨੂੰ ਸਿਧਾਰਥ ਦੇ ਰੱਵਈਏ ਨੂੰ ਲੈ ਕੇ ਸਲਮਾਨ ਨੇ ਉਨ੍ਹਾਂ ਫਟਕਾਰ ਲਗਾਈ ਤੇ ਗੁੱਸੇ 'ਚ ਇੱਥੋਂ ਤੱਕ ਕਹਿ ਦਿੱਤਾ ਕਿ ਚੰਗਾ ਹੋਇਆ ਮੈਂ ਘਰ 'ਚ ਨਹੀਂ ਸੀ। ਨਾਲ ਹੀ ਉਹ ਸਿਧਾਰਥ ਸ਼ੁਕਲਾ ਨੂੰ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਤੁਹਾਡੇ 'ਚ ਜ਼ਿਆਦਾ ਗਰਮੀ ਹੈ, ਅਜਿਹੇ 'ਚ ਤੁਸੀਂ ਇਸ ਨੂੰ ਆਜ਼ਮਾ ਸਕਦੇ ਹੋ।


ਸਿਧਾਰਥ ਨੂੰ ਲੈ ਕੇ ਸਲਮਾਨ ਖਾਨ ਦਾ ਗੁੱਸਾ ਕਾਫੀ ਜ਼ਿਆਦਾ ਸੀ ਤੇ ਉਹ ਸਿੱਧੇ ਸਿਧਾਰਥ ਨੂੰ ਫਾਈਟ ਲਈ ਸੱਦਾ ਦੇ ਰਹੇ ਸਨ।ਇੰਨਾ ਹੀ ਨਹੀਂ ਸਲਮਾਨ ਖ਼ਾਨ ਨੇ ਆਸੀਮ ਨੂੰ ਵੀ ਲੜਾਈ ਨੂੰ ਲੈ ਕੇ ਲਤਾੜ ਲਗਾਈ। ਇਸ ਦੌਰਾਨ ਆਸਿਮ ਕਹਿੰਦੇ ਹਨ ਜੇ ਮੇਰੀ ਕੋਈ ਗਲਤੀ ਹੈ ਤਾਂ ਮੈਂ ਹੁਣੇ ਵਾਕਆਊਟ ਕਰ ਸਕਦਾ ਹਾਂ। ਤਾਂ ਸਲਮਾਨ ਖਾਨ ਨੇ ਤੁਰੰਤ ਕਿਹਾ ਕਿ ਤੁਹਾਨੂੰ ਜਲਦ ਵਾਕਆਊਟ ਕਰਨਾ ਹੋਵੇਗਾ।


Tags: Siddharth ShuklaAsim RiazSalman KhanBigg Boss 13

About The Author

manju bala

manju bala is content editor at Punjab Kesari