FacebookTwitterg+Mail

ਸਲਮਾਨ ਦੇ ਕੇਸ ਦੀ ਸੁਣਵਾਈ ਕਰਨ ਵਾਲੇ ਜੱਜ ਸਮੇਤ 87 ਦਾ ਤਬਾਦਲਾ

salman khan black buck case
07 April, 2018 08:56:18 AM

ਜੈਪੁਰ(ਬਿਊਰੋ)— ਰਾਜਸਥਾਨ ਵਿਚ ਇਕੋ ਸਮੇਂ 87 ਜੱਜਾਂ ਦੇ ਤਬਾਦਲੇ ਕਰ ਦਿੱਤੇ ਗਏ। ਇਨ੍ਹਾਂ ਜੱਜਾਂ ਵਿਚ ਸਲਮਾਨ ਖਾਨ ਦੇ ਕੇਸ ਦੀ ਸੁਣਵਾਈ ਕਰਨ ਵਾਲੇ ਜੋਧਪੁਰ ਸੈਸ਼ਨਜ਼ ਕੋਰਟ ਦੇ 2 ਜੱਜ ਵੀ ਸ਼ਾਮਲ ਹਨ। ਇਹ ਤਬਾਦਲੇ ਰਾਜਸਥਾਨ ਹਾਈਕੋਰਟ ਵੱਲੋਂ ਕੀਤੇ ਗਏ ਹਨ।
ਸਲਮਾਨ ਦੀ ਜ਼ਮਾਨਤ 'ਤੇ ਸੁਣਵਾਈ ਕਰਨ ਵਾਲੇ ਜੱਜ  ਰਵਿੰਦਰ ਕੁਮਾਰ ਜੋਸ਼ੀ ਨੂੰ ਸਿਰੋਹੀ ਭੇਜ ਦਿੱਤਾ ਗਿਆ ਹੈ, ਜਦਕਿ ਜੋਧਪੁਰ ਸੈਸ਼ਨਜ਼ ਕੋਰਟ ਦੇ ਨਵੇਂ ਜੱਜ ਹੁਣ ਚੰਦਰ ਕੁਮਾਰ ਸੋਂਗਰਾ ਹੋਣਗੇ। 87 ਜੱਜਾਂ ਦੇ ਤਬਾਦਲਿਆਂ ਨੂੰ ਰੁਟੀਨ  ਮੰਨਿਆ ਜਾ ਰਿਹਾ ਹੈ। ਬਿਸ਼ਨੋਈ ਸਮਾਜ ਦੇ ਵਕੀਲ ਦਾ ਕਹਿਣਾ ਹੈ ਕਿ ਹੁਣ ਨਵੇਂ ਜੱਜ ਦੀ ਸੋਚ 'ਤੇ ਨਿਰਭਰ ਕਰਦਾ ਹੈ ਕਿ ਉਹ ਕੱਲ ਸਲਮਾਨ ਖਾਨ ਦੇ ਮਾਮਲੇ 'ਚ ਸੁਣਵਾਈ ਕਰਨਗੇ ਜਾਂ ਨਹੀਂ।


Tags: Salman KhanBlack Buck CaseSaif Ali KhanNeelamTabuSonali BendreDushyant SinghSooraj BarjatyaHum Saath Saath Hain

Edited By

Sunita

Sunita is News Editor at Jagbani.