FacebookTwitterg+Mail

Black Buck Case : 'ਬਿੱਗ ਬੌਸ' ਦਾ ਕੀ ਹੋਵੇਗਾ, ਫੈਸਲਾ ਅੱਜ

salman khan black buck case
07 April, 2018 09:09:50 AM

ਜੈਪੁਰ(ਬਿਊਰੋ)— ਰਾਜਸਥਾਨ ਦੇ ਜੋਧਪੁਰ ਦੀ ਸਥਾਨਕ ਅਦਾਲਤ ਵਿਚ ਅੱਜ ਫਿਲਮ ਅਭਿਨੇਤਾ ਸਲਮਾਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਬਹਿਸ ਪੂਰੀ ਹੋਣ ਤੋਂ ਬਾਅਦ ਫੈਸਲਾ ਕੱਲ ਤੱਕ ਲਈ ਸੁਰੱਖਿਅਤ ਕਰ ਦਿੱਤਾ ਗਿਆ। ਜ਼ਿਲਾ ਅਤੇ ਸੈਸ਼ਨ ਜੱਜ ਰਵਿੰਦਰ ਕੁਮਾਰ ਜੋਸ਼ੀ ਦੀ ਅਦਾਲਤ ਵਿਚ ਸਲਮਾਨ ਖਾਨ ਨੂੰ ਮਿਲੀ ਸਜ਼ਾ 'ਤੇ ਦਾਖਲ ਜ਼ਮਾਨਤ ਪਟੀਸ਼ਨ 'ਤੇ ਬਹਿਸ ਦੌਰਾਨ ਬਚਾਅ ਪੱਖ ਦੇ ਵਕੀਲਾਂ ਹਸਤੀਮਲ ਸਾਰਸਵਤ ਅਤੇ ਮਹੇਸ਼ ਬੋਡਾ ਨੇ ਸਬੂਤਾਂ ਦੇ ਕਮਜ਼ੋਰ ਹੋਣ ਅਤੇ ਉਨ੍ਹਾਂ ਦੇ ਮੁਵੱਕਿਲ ਦੇ ਚੰਗੇ ਚਰਿੱਤਰ ਹੋਣ ਦੀ ਦਲੀਲ ਦਿੰਦੇ ਹੋਏ ਉਨ੍ਹਾਂ ਨੂੰ ਜ਼ਮਾਨਤ ਦੇਣ ਦੀ ਪੈਰਵੀ ਕੀਤੀ। ਉਥੇ ਹੀ ਸਰਕਾਰੀ ਵਕੀਲ ਪੋਕਰ ਰਾਮ ਨੇ ਸਲਮਾਨ ਖਾਨ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਅਤੇ ਮੁੱਖ ਨਿਆਇਕ ਮੈਜਿਸਟਰੇਟ ਵਲੋਂ ਦਿੱਤੇ ਗਏ ਫੈਸਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੁਵੱਕਿਲ ਦੇ ਕਾਫੀ ਪ੍ਰਸ਼ੰਸਕ ਹਨ ਅਤੇ ਅਜਿਹੇ ਵਿਚ ਉਨ੍ਹ੍ਹਾਂ ਵਲੋਂ ਕੀਤੇ ਜਾਣ ਵਾਲੇ ਗਲਤ ਕੰਮਾਂ ਦੇ ਬਾਵਜੂਦ ਉਨ੍ਹਾਂ ਨੂੰ ਰਾਹਤ ਦਿੱਤੀ ਜਾਂਦੀ ਹੈ ਤਾਂ ਇਸਦਾ ਆਮ ਲੋਕਾਂ 'ਤੇ ਗਲਤ ਅਸਰ ਪਵੇਗਾ। ਉਨ੍ਹ੍ਹਾਂ ਕਿਹਾ ਕਿ ਮੁਵੱਕਿਲ ਵਲੋਂ ਕੀਤਾ ਗਿਆ ਕਾਰਾ ਰਹਿਮ ਦੇ ਕਾਬਲ ਨਹੀਂ ਹੈ, ਇਸ ਲਈ ਉਨ੍ਹ੍ਹਾਂ ਨੂੰ ਜ਼ਮਾਨਤ ਨਾ ਦਿੱਤੀ ਜਾਵੇ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਕਿਹਾ ਕਿ ਇਸ ਕਾਂਡ ਦਾ ਸਬੂਤ ਜ਼ਬੂਤ ਹੈ ਤੇ ਫੈਸਲੇ ਵਿਚ ਜਲਦਬਾਜ਼ੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਇਹ ਕਹਿੰਦੇ ਹੋਏ ਜ਼ਮਾਨਤ ਪਟੀਸ਼ਨ 'ਤੇ ਫੈਸਲਾ ਸੁਰੱਖਿਅਤ ਕਰ ਲਿਆ, ਜਿਸ ਕਾਰਨ ਕੈਦੀ ਨੰਬਰ 106 ਸਲਮਾਨ ਖਾਨ ਨੂੰ ਸ਼ੁੱਕਰਵਾਰ ਦੀ ਰਾਤ ਵੀ ਜੇਲ ਵਿਚ ਹੀ ਕੱਟਣੀ ਪਈ।
ਦੋਵੇਂ ਭੈਣਾਂ ਵੀ ਮੌਜੂਦ ਸਨ ਅਦਾਲਤ 'ਚ
ਸਲਮਾਨ ਦੀ ਜ਼ਮਾਨਤ ਪਟੀਸ਼ਨ ਦੀ ਪੈਰਵੀ ਕਰਨ ਲਈ ਉਨ੍ਹ੍ਹਾਂ ਦੇ ਵਕੀਲ ਅੱਜ ਸਵੇਰੇ 10 ਵਜੇ ਹੀ ਅਦਾਲਤ ਪੁੱਜ ਗਏ ਸਨ। ਸਲਮਾਨ ਦੀਆਂ ਦੋਵੇਂ ਭੈਣਾਂ ਵੀ ਅਦਾਲਤ ਵਿਚ ਮੌਜੂਦ ਸਨ। ਸਲਮਾਨ ਖਾਨ ਦੇ ਵਕੀਲ ਮਹੇਸ਼ ਬੋਡਾ ਨੇ ਮੀਡੀਆ ਨੂੰ ਦੱਸਿਆ  ਕਿ ਉਨ੍ਹ੍ਹਾਂ ਨੂੰ ਕੱਲ ਰਾਤ ਤੋਂ ਪੈਰਵੀ ਕਰਨ 'ਤੇ ਜਾਨੋਂ ਮਾਰ ਦੇਣ ਦੀ ਧਮਕੀ ਦਿੱਤੀ ਜਾ ਰਹੀ ਹੈ ਪਰ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ।
Punjabi Bollywood Tadka
ਸਲਮਾਨ ਖਾਨ ਨੂੰ ਮਿਲਣ ਜੋਧਪੁਰ ਪੁੱਜੀ ਪ੍ਰਿਟੀ ਜ਼ਿੰਟਾ
ਹਾਲ ਹੀ ਖਬਰਾਂ ਆ ਰਹੀਆਂ ਹਨ ਕਿ ਸਲਮਾਨ ਖਾਨ ਨੂੰ ਜੇਲ 'ਚ ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਮਿਲਣ ਪੁੱਜੀ ਸੀ।

'ਬਿੱਗ ਬੌਸ-7' ਮੁਕਾਬਲੇਬਾਜ਼ ਸੋਫੀਆ ਹਯਾਤ ਨੇ ਸਲਮਾਨ ਦੀ ਸਜ਼ਾ 'ਤੇ ਜ਼ਾਹਿਰ ਕੀਤੀ ਖੁਸ਼ੀ
ਬਿੱਗ ਬੌਸ-7 ਦੀ ਕੰਟੈਸਟੈਂਟ ਰਹਿ ਚੁੱਕੀ ਸੋਫੀਆ ਹਯਾਤ ਨੇ ਸਲਮਾਨ ਖਾਨ ਦੀ ਸਜ਼ਾ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਲਮਾਨ ਨੂੰ ਆਪਣੇ ਕਰਮਾਂ ਦੀ ਸਜ਼ਾ ਮਿਲੀ ਹੈ। ਕਈ ਲੋਕ ਸਲਮਾਨ ਖਿਲਾਫ ਬੋਲਣ ਤੋਂ  ²ਡਰਦੇ ਹਨ। ਮੈਨੂੰ ਬਹੁਤ ਖੁਸ਼ੀ ਹੈ ਕਿ ਜਿਹੜਾ ਕੰਮ ਸਲਮਾਨ ਨੇ ਕੀਤਾ, ਉਸਦੇ ਲਈ ਉਨ੍ਹਾਂ ਨੂੰ ਜੇਲ ਜਾਣਾ ਪਿਆ।


Tags: Salman KhanBlack Buck CaseSaif Ali KhanNeelamTabuSonali BendreDushyant SinghSooraj BarjatyaHum Saath Saath Hain

Edited By

Sunita

Sunita is News Editor at Jagbani.