FacebookTwitterg+Mail

Live ਸਲਮਾਨ ਖਾਨ ਨੂੰ ਕੋਰਟ 'ਚੋਂ ਮਿਲੀ ਜ਼ਮਾਨਤ, ਸਜ਼ਾ ਸਸਪੈਂਡ

salman khan black buck case
07 April, 2018 03:30:27 PM

ਜੋਧਪੁਰ(ਬਿਊਰੋ)— ਕਾਲਾ ਹਿਰਨ ਸ਼ਿਕਾਰ ਮਾਮਲਾ ਕਰਨ ਦੇ ਦੋਸ਼ 'ਚ ਮਿਲੀ ਸਜ਼ਾ ਦੇ ਖਿਲਾਫ ਸਲਮਾਨ ਖਾਨ ਦੀ ਜ਼ਮਾਨਤ ਯਾਚਿਕਾ 'ਤੇ ਸੇਸ਼ਨ ਕੋਰਟ ਦਾ ਫੈਸਲਾ ਆ ਗਿਆ ਹੈ। ਸਲਮਾਨ ਖਾਨ ਦੀ ਸਜ਼ਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਦੱਸ ਦੇਈਏ ਕਿ ਸਲਮਾਨ ਨੂੰ 50 ਹਜ਼ਾਰ ਦੇ ਮੁਚਲਕੇ 'ਤੇ ਜ਼ਮਾਨਤ ਮਿਲੀ ਹੈ ਤੇ ਹੋ ਸਕਦੈ ਕਿ ਉਹ ਅੱਜ ਹੀ ਜੇਲ ਤੋਂ ਬਾਹਰ ਜਾਣ। ਖਬਰਾਂ ਆ ਰਹੀਆਂ ਹਨ ਕਿ ਹੇਠਲੀ ਅਦਾਲਤ ਰਿਹਾਈ ਦਾ ਅਦੇਸ਼ ਦੇਵੇਗੀ ਤੇ ਥੋੜ੍ਹੀ ਦੇਰ 'ਚ ਜੇਲ ਦੇ ਕਾਗਜ ਲੈ ਕੇ ਵਕੀਲ ਪਹੁੰਚਣਗੇ। ਜਿਥੇ ਸਲਮਾਨ ਨੂੰ ਜ਼ਮਾਨਤ ਮਿਲ ਰਹੀ ਹੈ, ਉਥੇ ਹੀ ਦੱਸਿਆ ਜਾ ਰਿਹਾ ਹੈ ਬਿਸ਼ਨੋਈ ਸਮਾਜ ਕੋਰਟ 'ਚ ਇਕ ਵਾਰ ਫਿਰ ਅਪੀਲ ਕਰੇਗਾ। ਸਲਮਾਨ ਖਾਨ ਨੂੰ 7 ਮਈ ਤੋਂ ਪਹਿਲਾਂ ਕੋਰਟ 'ਚ ਪੇਸ਼ ਹੋਣਾ ਪਵੇਗਾ।
Punjabi Bollywood Tadkaਦੱਸਣਯੋਗ ਹੈ ਕਿ 1998 'ਚ ਜੋਧਪੁਰ 'ਚ ਆਪਣੀ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ 'ਤੇ ਤਿੰਨ ਵੱਖ-ਵੱਖ ਥਾਵਾਂ 'ਤੇ ਹਿਰਨ ਦਾ ਸ਼ਿਕਾਰ ਕਰਨ ਦੇ ਦੋਸ਼ ਲੱਗੇ। ਉਨ੍ਹਾਂ ਦੀ ਗ੍ਰਿਫਤਾਰੀ ਵੀ ਹੋਈ ਤੇ ਸਲਮਾਨ ਦੇ ਕਮਰੇ 'ਚੋਂ ਪੁਲਸ ਨੇ ਇਕ ਪਿਸਤੌਲ ਤੇ ਰਾਈਫਲ ਬਰਾਮਦ ਕੀਤੀ।ਉਨ੍ਹਾਂ ਦੇ ਹਥਿਆਰ ਲਾਇਸੰਸ 'ਚ ਵੀ ਖਾਮੀਆਂ ਦੇਖੀਆਂ ਗਈਆਂ ਸਨ। ਇਸ ਤੋਂ ਬਾਅਦ ਸਲਮਾਨ ਖਿਲਾਫ ਆਮਰਜ਼ ਐਕਟ 'ਚ ਵੀ ਅਲੱਗ ਤੋਂ ਮਾਮਲਾ ਦਰਜ ਕੀਤਾ ਗਿਆ।ਮੁੱਖ ਨਿਆਇਕ ਮਜਿਸਟਰੇਟ ਦੇਵ ਕੁਮਾਰ ਖੱਤਰੀ ਨੇ ਸਲਮਾਨ ਖਾਨ ਦੋਸ਼ੀ ਕਰਾਰ ਕੀਤਾ ਤੇ ਸੈਫ, ਸੋਨਾਲੀ, ਤੱਬੂ ਨੀਲਿਮਾ ਤੇ ਦੁਸ਼ਅੰਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।​​​​​​​
Punjabi Bollywood Tadka


Tags: Salman KhanRavindra Kumar JoshiBlack Buck CaseSaif Ali KhanNeelamTabuSonali BendreDushyant SinghSooraj BarjatyaHum Saath Saath Hain

Edited By

Sunita

Sunita is News Editor at Jagbani.