FacebookTwitterg+Mail

ਸਲਮਾਨ ਦੇ ਪੱਖ 'ਚ ਗਈਆਂ ਇਹ 4 ਦਮਦਾਰ ਦਲੀਲਾਂ, ਜਿਸ ਦੇ ਆਧਾਰ 'ਤੇ ਮਿਲੀ ਜ਼ਮਾਨਤ

salman khan black buck case
07 April, 2018 04:52:47 PM

ਮੁੰਬਈ(ਬਿਊਰੋ)— 20 ਸਾਲ ਪੁਰਾਣੇ ਹਿਰਨ ਸ਼ਿਕਾਰ ਮਾਮਲੇ 'ਚ ਦੋਸ਼ੀ ਕਰਾਰ ਹੋਣ ਦੇ ਦੋ ਦਿਨ ਬਾਅਦ ਸਲਮਾਨ ਖਾਨ ਨੂੰ ਜ਼ਮਾਨਤ ਮਿਲ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਫੈਨਜ਼ 'ਚ ਖੁਸ਼ੀ ਲਹਿਰ ਦੌੜ ਗਈ। ਸਲਮਾਨ ਦੇ ਵਕੀਲ ਨੇ ਕੋਰਟ 'ਚ ਜੋ ਦਲੀਲਾਂ ਦਿੱਤੀਆਂ ਉਸ ਤੋਂ ਬਾਅਦ ਸੈਸ਼ਨ ਕੋਰਟ ਤੋਂ ਜ਼ਮਾਨਤ ਮਿਲ ਗਈ। 
1. ਸਲਮਾਨ ਖਾਨ ਨੂੰ ਜ਼ਮਾਨਤ ਲਈ ਵਕੀਲ ਮਹੇਸ਼ ਬੋਹਰਾ ਨੇ ਗਵਾਹਾਂ 'ਤੇ ਸਵਾਲ ਖੜ੍ਹੇ ਕਰਦੇ ਹੋਏ ਉਨ੍ਹਾਂ ਨੂੰ ਵਿਸ਼ਵਾਸਯੋਗ ਨਹੀਂ ਦੱਸਿਆ। ਸਲਮਾਨ ਖਿਲਾਫ ਮੁੱਖ ਗਵਾਹ ਪੂਰਨਚੰਦ ਹੈ, ਜੋ 20 ਸਾਲ ਤੋਂ ਲਗਾਤਾਰ ਗਵਾਹੀ ਦੇਣ ਲਈ ਕੋਰਟ 'ਚ ਪੁੱਜ ਰਹੇ ਹਨ।
2. ਸਲਮਾਨ ਦੇ ਵਕੀਲ ਨੇ ਕੋਰਟ 'ਚ ਦਲੀਲ ਦਿੱਤੀ ਕਿ ਜਦੋਂ ਅੱਧੀ ਰਾਤ ਤੋਂ ਬਾਅਦ ਬਿਲਕੁਲ ਹਨੇਰਾ ਹੋ ਗਿਆ ਉਦੋਂ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਕਿਵੇਂ ਪਛਾਣਿਆ? ਦੱਸ ਦੇਈਏ ਕਿ ਬਿਸ਼ਨੋਈ ਨੇ ਕੋਰਟ 'ਚ ਜਿਪਸੀ ਲੈ ਕੇ ਭੱਜੇ ਸਲਮਾਨ ਤੇ ਸੈਫ ਨੂੰ ਪਛਾਣ ਦੀ ਗੱਲ ਆਖੀ ਸੀ।
3. ਕਾਲਾ ਹਿਰਨ ਸ਼ਿਕਾਰ 'ਚ ਭਾਵੇਂ ਹੀ ਸਲਮਾਨ ਖਾਨ ਨੂੰ ਸਜ਼ਾ ਸੁਣਾਈ ਗਈ ਪਰ ਸੈਫ ਅਲੀ ਖਾਨ, ਤੱਬੂ, ਨੀਲਮ ਤੇ ਸੋਨਾਲੀ ਬੇਂਦਰੇ ਨੂੰ ਬਰੀ ਕਰ ਦਿੱਤਾ ਗਿਆ। ਅਜਿਹੇ 'ਚ ਬਚਾਅ ਪੱਖ ਦਾ ਕਹਿਣਾ ਹੈ ਕਿ ਜਦੋਂ ਸਾਰਿਆਂ ਬਰੀ ਕਰ ਦਿੱਤਾ ਗਿਆ ਹੈ ਤਾਂ ਸਲਮਾਨ ਖਾਨ ਹੀ ਦੋਸ਼ੀ ਕਿਉਂ। ਸਲਮਾਨ ਖਾਨ ਨੂੰ ਵੀ ਸੰਦੇਹ ਦਾ ਲਾਭ ਮਿਲਣਾ ਚਾਹੀਦਾ ਹੈ। ਨਿਸ਼ਚਿਤ ਰੂਪ ਤੋਂ ਜੱਜ ਨੇ ਵਕੀਲ ਦੀ ਇਸ ਦਲੀਲ 'ਤੇ ਗੌਰ ਕੀਤਾ। 
4. ਸਲਮਾਨ ਦੇ ਵਕੀਲ ਨੇ ਕੋਰਟ 'ਚ ਇਹ ਤਰਕ ਵੀ ਦਿੱਤਾ ਕਿ ਰਾਜਸਥਾਨ ਹਾਈਕੋਰਟ ਨੇ ਬਾਕੀ ਸਾਰੇ ਮਾਮਲਿਆਂ 'ਚ ਸਲਮਾਨ ਖਾਨ ਨੂੰ ਬਰੀ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਲਮਾਨ ਖਾਨ ਹਰ ਵਾਰ ਕੋਰਟ ਦੀ ਸੁਣਵਾਈ ਦੌਰਾਨ ਮੌਜ਼ੂਦ ਰਹੇ ਹਨ। ਉਨ੍ਹਾਂ ਦੇ ਵਰਤਾਓ ਕਾਰਨ ਉਨ੍ਹਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ 1998 'ਚ ਜੋਧਪੁਰ 'ਚ ਆਪਣੀ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ 'ਤੇ ਤਿੰਨ ਵੱਖ-ਵੱਖ ਥਾਵਾਂ 'ਤੇ ਹਿਰਨ ਦਾ ਸ਼ਿਕਾਰ ਕਰਨ ਦੇ ਦੋਸ਼ ਲੱਗੇ। ਉਨ੍ਹਾਂ ਦੀ ਗ੍ਰਿਫਤਾਰੀ ਵੀ ਹੋਈ ਤੇ ਸਲਮਾਨ ਦੇ ਕਮਰੇ 'ਚੋਂ ਪੁਲਸ ਨੇ ਇਕ ਪਿਸਤੌਲ ਤੇ ਰਾਈਫਲ ਬਰਾਮਦ ਕੀਤੀ।ਉਨ੍ਹਾਂ ਦੇ ਹਥਿਆਰ ਲਾਇਸੰਸ 'ਚ ਵੀ ਖਾਮੀਆਂ ਦੇਖੀਆਂ ਗਈਆਂ ਸਨ। ਇਸ ਤੋਂ ਬਾਅਦ ਸਲਮਾਨ ਖਿਲਾਫ ਆਮਰਜ਼ ਐਕਟ 'ਚ ਵੀ ਅਲੱਗ ਤੋਂ ਮਾਮਲਾ ਦਰਜ ਕੀਤਾ ਗਿਆ।ਮੁੱਖ ਨਿਆਇਕ ਮਜਿਸਟਰੇਟ ਦੇਵ ਕੁਮਾਰ ਖੱਤਰੀ ਨੇ ਸਲਮਾਨ ਖਾਨ ਦੋਸ਼ੀ ਕਰਾਰ ਕੀਤਾ ਤੇ ਸੈਫ, ਸੋਨਾਲੀ, ਤੱਬੂ ਨੀਲਿਮਾ ਤੇ ਦੁਸ਼ਅੰਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।


Tags: Salman KhanBlack Buck CaseSaif Ali KhanNeelamTabuSonali BendreDushyant SinghSooraj BarjatyaHum Saath Saath Hain

Edited By

Sunita

Sunita is News Editor at Jagbani.