FacebookTwitterg+Mail

ਅੱਧੇ ਘੰਟੇ ਦੀ ਖਾਮੋਸ਼ੀ ਤੋਂ ਬਾਅਦ ਜੱਜ ਬੋਲੇ-ਬੇਲ ਗ੍ਰਾਂਟਿਡ ਤੇ ਦਿੱਤਾ ਇਹ ਖਾਸ ਹੁਕਮ

salman khan black buck case
08 April, 2018 04:58:23 PM

ਮੁੰਬਈ(ਬਿਊਰੋ)— 1998 ਦੇ ਕਾਲਾ ਹਿਰਨ ਸ਼ਿਕਾਰ ਕੇਸ ਵਿਚ ਦੋਸ਼ੀ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ 2 ਦਿਨ ਜੇਲ ਵਿਚ ਬਿਤਾਉਣ ਤੋਂ ਬਾਅਦ ਬਾਹਰ ਆ ਗਏ ਹਨ। ਸ਼ਨੀਵਾਰ ਨੂੰ ਕੋਰਟ ਨੇ ਸਲਮਾਨ ਨੂੰ 3 ਵਜੇ ਜ਼ਮਾਨਤ ਦਿੱਤੀ ਅਤੇ ਸ਼ਾਮ ਲਗਭਗ 5 ਵਜੇ ਉਨ੍ਹਾਂ ਦੀ ਰਿਹਾਈ ਦਾ ਹੁਕਮ ਜੋਧਪੁਰ ਸੈਂਟਰਲ ਜੇਲ ਦੇ ਅਧਿਕਾਰੀਆਂ ਕੋਲ ਪੁੱਜਾ।
ਇਸ ਤੋਂ ਬਾਅਦ ਉਨ੍ਹਾਂ ਨੂੰ ਜੇਲ ਦੇ ਵਾਰਡ ਨੰਬਰ 2 ਤੋਂ 5 ਵਜੇ ਬਾਹਰ ਲਿਆਂਦਾ ਗਿਆ। ਵੀਰਵਾਰ ਨੂੰ ਕਾਂਕਣੀ ਹਿਰਨ ਸ਼ਿਕਾਰ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸਲਮਾਨ ਜੇਲ ਵਿਚ ਬੰਦ ਸਨ। ਰਿਹਾਈ ਤੋਂ ਬਾਅਦ ਉਹ ਸਿੱਧੇ ਏਅਰਪੋਰਟ ਪੁੱਜੇ ਤੇ ਉਥੋਂ ਜਹਾਜ਼ ਰਾਹੀਂ ਮੁੰਬਈ ਲਗਭਗ 7.30 ਵਜੇ ਪੁੱਜੇ।
ਬਿਨਾਂ ਇਜਾਜ਼ਤ ਨਹੀਂ ਛੱਡ ਸਕਦੇ ਦੇਸ਼
ਕੋਰਟ ਨੇ ਆਪਣੇ ਹੁਕਮ ਵਿਚ ਕਿਹਾ ਕਿ ਸਲਮਾਨ ਬਿਨਾਂ ਇਜਾਜ਼ਤ ਦੇ ਵਿਦੇਸ਼ ਨਹੀਂ ਜਾ ਸਕਣਗੇ। ਇਸ ਤੋਂ ਪਹਿਲਾਂ ਜੋਧਪੁਰ ਸੈਸ਼ਨਜ਼ ਕੋਰਟ ਦੇ ਜੱਜ ਰਵਿੰਦਰ ਕੁਮਾਰ ਜੋਸ਼ੀ ਨੇ 25-25 ਹਜ਼ਾਰ ਰੁਪਏ ਦੇ ਦੋ ਬਾਂਡ 'ਤੇ ਸਲਮਾਨ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ।
ਅੱਧੇ ਘੰਟੇ ਦੀ ਖਾਮੋਸ਼ੀ ਤੋਂ ਬਾਅਦ ਜੱਜ ਬੋਲੇ-ਬੇਲ ਗ੍ਰਾਂਟਿਡ
ਲੰਚ ਤੋਂ ਬਾਅਦ ਜੱਜ ਰਵਿੰਦਰ ਕੁਮਾਰ ਜੋਸ਼ੀ ਕੋਰਟ ਰੂਮ ਪੁੱਜੇ। ਕੋਰਟ ਰੂਮ ਵਿਚ ਪੁੱਜਣ ਤੋਂ ਬਾਅਦ ਉਹ ਆਪਣੀ ਸੀਟ 'ਤੇ ਬੈਠੇ ਰਹੇ। ਲਗਭਗ ਅੱਧੇ ਘੰਟੇ ਤਕ ਉਹ ਇਕ ਦਮ ਖਾਮੋਸ਼ ਰਹੇ। ਇਸ ਦੌਰਾਨ ਉਹ ਕੋਰਟ ਰੂਮ ਵਿਚ ਇਧਰ-ਉਧਰ ਦੇਖਦੇ ਰਹੇ। ਕਦੇ ਕੰਧਾਂ ਵੱਲ ਤਾਂ ਕਦੇ ਛੱਤ ਵੱਲ ਦੇਖਦੇ ਰਹੇ ਅਤੇ ਸੰਨਾਟੇ ਦਰਮਿਆਨ ਉਨ੍ਹਾਂ ਲਗਭਗ ਅੱਧੇ ਘੰਟੇ ਬਾਅਦ ਅਚਾਨਕ ਕਿਹਾ ਕਿ ਬੇਲ ਗ੍ਰਾਂਟਿਡ।

ਦੱਸਣਯੋਗ ਹੈ ਕਿ 1998 'ਚ ਜੋਧਪੁਰ 'ਚ ਆਪਣੀ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ 'ਤੇ ਤਿੰਨ ਵੱਖ-ਵੱਖ ਥਾਵਾਂ 'ਤੇ ਹਿਰਨ ਦਾ ਸ਼ਿਕਾਰ ਕਰਨ ਦੇ ਦੋਸ਼ ਲੱਗੇ। ਉਨ੍ਹਾਂ ਦੀ ਗ੍ਰਿਫਤਾਰੀ ਵੀ ਹੋਈ ਤੇ ਸਲਮਾਨ ਦੇ ਕਮਰੇ 'ਚੋਂ ਪੁਲਸ ਨੇ ਇਕ ਪਿਸਤੌਲ ਤੇ ਰਾਈਫਲ ਬਰਾਮਦ ਕੀਤੀ।ਉਨ੍ਹਾਂ ਦੇ ਹਥਿਆਰ ਲਾਇਸੰਸ 'ਚ ਵੀ ਖਾਮੀਆਂ ਦੇਖੀਆਂ ਗਈਆਂ ਸਨ। ਇਸ ਤੋਂ ਬਾਅਦ ਸਲਮਾਨ ਖਿਲਾਫ ਆਮਰਜ਼ ਐਕਟ 'ਚ ਵੀ ਅਲੱਗ ਤੋਂ ਮਾਮਲਾ ਦਰਜ ਕੀਤਾ ਗਿਆ।ਮੁੱਖ ਨਿਆਇਕ ਮਜਿਸਟਰੇਟ ਦੇਵ ਕੁਮਾਰ ਖੱਤਰੀ ਨੇ ਸਲਮਾਨ ਖਾਨ ਦੋਸ਼ੀ ਕਰਾਰ ਕੀਤਾ ਤੇ ਸੈਫ, ਸੋਨਾਲੀ, ਤੱਬੂ ਨੀਲਿਮਾ ਤੇ ਦੁਸ਼ਅੰਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।


Tags: Salman KhanBlack Buck CaseSaif Ali KhanNeelamTabuSonali BendreDushyant SinghSooraj BarjatyaHum Saath Saath Hain

Edited By

Sunita

Sunita is News Editor at Jagbani.