FacebookTwitterg+Mail

ਜ਼ਮਾਨਤ ਮਿਲਣ ਤੋਂ ਬਾਅਦ ਵੀ ਸਲਮਾਨ ਫਸੇ ਮੁਸ਼ਕਿਲਾਂ 'ਚ, 3 ਪ੍ਰੇਸ਼ਾਨੀਆਂ ਨੇ ਉਡਾਈ ਨੀਂਦ

salman khan black buck case
08 April, 2018 03:18:44 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਭਾਵੇਂ ਹੀ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਪਰ ਉਨ੍ਹਾਂ ਦੀਆਂ ਮੁਸ਼ਕਿਲਾਂ ਅਜੇ ਵੀ ਬਰਕਰਾਰ ਹਨ। ਦੋ ਦਿਨ ਜੇਲ 'ਚ ਰਹਿਣ ਕਾਰਨ ਸਲਮਾਨ ਨੂੰ ਕਰੋੜਾਂ ਦਾ ਨੁਕਸਾਨ ਹੋ ਚੁੱਕਾ ਹੈ। ਦੂਜੇ ਪਾਸੇ ਈਦ ਦੇ ਖਾਸ ਮੌਕੇ ਰਿਲੀਜ਼ ਹੋਣ ਵਾਲੀ ਫਿਲਮ 'ਰੇਸ 3' ਦੀ ਸ਼ੂਟਿੰਗ ਅਜੇ ਤੱਕ ਪੂਰੀ ਨਹੀਂ ਹੋਈ ਹੈ। ਸਲਮਾਨ ਲਈ ਇਹ ਪਰੇਸ਼ਾਨੀ ਸਭ ਤੋਂ ਵੱਡੀ ਹੈ ਕਿਉਂਕਿ ਉਹ ਇਸ ਫਿਲਮ ਦੇ ਸਿਰਫ ਐਕਟਰ ਹੀ ਨਹੀਂ ਸਗੋਂ ਸਹਿ-ਪ੍ਰੋਡਿਊਸਰ ਵੀ ਹਨ।
Punjabi Bollywood Tadka
'ਰੇਸ 3' ਦੀ ਸ਼ੂਟਿੰਗ ਅਧੂਰੀ
ਫਿਲਮ 'ਰੇਸ 3' ਦੇ ਪ੍ਰੋਡਿਊਸਰ ਰਮੇਸ਼ ਤੌਰਾਨੀ ਨੇ ਦੱਸਿਆ ਹੈ ਕਿ ਫਿਲਮ ਲਈ ਇਕ ਗੀਤ ਤੇ ਕੁਝ ਸੀਨਜ਼ ਅਜੇ ਸ਼ੂਟ ਕਰਨੇ ਬਾਕੇ ਹਨ। ਉਨ੍ਹਾਂ ਨੂੰ ਭਰੋਸਾ ਹੈ ਕਿ ਸਲਮਾਨ ਖਾਨ ਮਹੀਨੇ ਦੇ ਅੰਤ ਤੱਕ ਇਸ ਕੰਮ ਨੂੰ ਪੂਰਾ ਕਰ ਲੈਣਗੇ ਤਾਂਕਿ ਫਿਲਮ ਦਾ ਪੋਸਟ ਪ੍ਰੋਡਕਸ਼ਨ ਦਾ ਕੰਮ ਜਲਦੀ ਪੂਰਾ ਹੋ ਸਕੇ ਤੇ ਇਸ ਦਾ ਪ੍ਰੋਮਸ਼ਨ ਸਮੇਂ ਰਹਿੰਦੇ ਹੀ ਸ਼ੁਰੂ ਹੋ ਸਕੇ।
Punjabi Bollywood Tadka
ਵਿਦੇਸ਼ ਜਾਣ 'ਤੇ ਲੱਗੀ ਰੋਕ
ਸਲਮਾਨ ਖਾਨ ਕੋਲ ਕਈ ਹੋਰ ਵੱਡੇ-ਵੱਡੇ ਪ੍ਰੋਜੈਕਟ ਹਨ। 'ਰੇਸ 3' ਦੀ ਸ਼ੂਟਿੰਗ ਪੂਰੀ ਹੁੰਦੇ ਹੀ ਉਨ੍ਹਾਂ ਨੂੰ ਇਕ-ਇਕ ਕਰਕੇ 'ਭਾਰਤ', 'ਕਿੱਕ 2' ਤੇ 'ਦਬੰਗ 3' ਦੀ ਸ਼ੂਟਿੰਗ ਵੀ ਸ਼ੁਰੂ ਕਰਨੀ ਹੋਵੇਗੀ। ਇਨ੍ਹਾਂ ਫਿਲਮਾਂ 'ਤੇ ਕਾਫੀ ਸਮੇਂ ਤੋਂ ਕੰਮ ਚੱਲ ਰਿਹਾ ਹੈ। ਜ਼ਮਾਨਤ ਮਿਲ ਜਾਣ ਕਾਰਨ ਉਹ ਭਾਵੇਂ ਹੀ ਆਪਣਾ ਕੰਮ ਜ਼ਾਰੀ ਰੱਖ ਸਕਦੇ ਹਨ ਪਰ ਸਲਮਾਨ ਦੀ ਪਰੇਸ਼ਾਨੀ ਇਹ ਵੀ ਹੈ ਕਿ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦੈ। ਜੇਕਰ ਉਨ੍ਹਾਂ ਨੂੰ ਕਿਸੇ ਕੰਮ ਦੇ ਸਿਲਸਿਲੇ 'ਚ ਵਿਦੇਸ਼ ਜਾਣਾ ਹੋਵੇਗਾ ਤਾਂ ਪਹਿਲਾਂ ਕੋਰਟ ਤੋਂ ਅਗਿਆ ਲੈਣੀ ਪਵੇਗੀ।
Punjabi Bollywood Tadka
ਸਲਮਾਨ ਖਾਨ 'ਤੇ ਅਜੇ ਵੀ ਲਟਕੀ ਹੈ ਕਾਨੂੰਨ ਦੀ ਤਲਵਾਰ
ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਖਾਨ ਨੂੰ ਸਿਰਫ ਜ਼ਮਾਨਤ ਮਿਲੀ ਹੈ। ਕੋਰਟ ਨੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਤੇ ਉਨ੍ਹਾਂ ਦੀ ਸਜ਼ਾ 5 ਸਾਲ ਬਰਕਰਾਰ ਹੈ। ਸਲਮਾਨ ਨੂੰ ਮਿਲੀ ਰਾਹਤ ਸਿਰਫ ਕੁਝ ਦਿਨਾਂ ਦੀ ਹੈ ਕਿਉਂਕਿ ਬਿਸ਼ਨੋਈ ਸਮਾਜ ਉਨ੍ਹਾਂ ਦੀ ਜ਼ਮਾਨਤ ਖਿਲਾਫ ਹਾਈਕੋਰਟ ਜਾਣ 'ਤੇ ਵਿਚਾਰ ਕਰ ਰਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ ਲਈ ਸਲਮਾਨ ਖਾਨ ਨੂੰ 7 ਮਈ ਨੂੰ ਵੀ ਕੋਰਟ 'ਚ ਪੇਸ਼ ਹੋਣਾ ਪਵੇਗਾ।


Tags: Salman KhanBlack Buck CaseSooraj BarjatyaHum Saath Saath HainRace 3Dabangg 3Kick 2

Edited By

Sunita

Sunita is News Editor at Jagbani.