FacebookTwitterg+Mail

ਸਲਮਾਨ ਦੇ ਬਾਡੀਗਾਰਡ ਸ਼ੇਰਾ ਨੇ ਪਿਤਾ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ

salman khan bodyguard shera dance with his father
09 July, 2019 02:44:29 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦਾ ਬਾਡੀਗਾਰਡ ਸ਼ੇਰਾ ਵੀ ਕਿਸੇ ਸਟਾਰ ਤੋਂ ਘੱਟ ਨਹੀਂ ਹੈ। ਦੱਸ ਦਈਏ ਕਿ ਸ਼ੇਰਾ ਨੂੰ ਵੀ ਸੋਸ਼ਲ ਮੀਡੀਆ 'ਤੇ ਉਨ੍ਹੇ ਹੀ ਲੋਕ ਲਾਈਕ ਕਰਦੇ ਹਨ, ਜਿਨ੍ਹੇ ਕਿਸੇ ਫਿਲਮੀ ਸਟਾਰ ਨੂੰ। ਸ਼ੇਰਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ, ਜਿੰਨਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ। ਹਾਲ ਹੀ 'ਚ ਸ਼ੇਰਾ ਦਾ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਬਿਲਕੁਲ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਅਕਸਰ ਹੀ ਗੰਭੀਰ ਦਿਸਣ ਵਾਲੇ ਸ਼ੇਰਾ ਇਸ ਵੀਡੀਓ 'ਚ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

#SalmanKhan #shera with his dad as they got the Elvis blues 😁😉😎

A post shared by Viral Bhayani (@viralbhayani) on Jul 8, 2019 at 10:33pm PDT


ਦੱਸ ਦਈਏ ਕਿ ਇਸ ਵੀਡੀਓ ਸਲਮਾਨ ਦੇ ਬਾਡੀਗਾਰਡ ਸ਼ੇਰਾ ਨਾਲ ਉਨ੍ਹਾਂ ਦੇ ਪਿਤਾ ਵੀ ਨਜ਼ਰ ਆ ਰਹੇ ਹਨ, ਜੋ ਉਨ੍ਹਾਂ ਨਾਲ ਖੂਬ ਡਾਂਸ ਕਰ ਰਹੇ ਹਨ। ਸ਼ੇਰਾ ਤੇ ਉਨ੍ਹਾਂ ਦੇ ਪਿਤਾ ਕਿਸੇ ਇੰਗਲਿਸ਼ ਗੀਤ 'ਤੇ ਡਾਂਸ ਕਰ ਰਹੇ ਹਨ। ਉਨ੍ਹਾਂ ਦੀ ਇਹ ਵੀਡੀਓ ਸ਼ੋਸਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਲੋਕ ਇਸ ਵੀਡੀਓ 'ਤੇ ਵੱਖ-ਵੱਖ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ। ਦੱਸਣਯੋਗ ਹੈ ਕਿ ਸ਼ੇਰਾ ਅਕਸਰ ਸਲਮਾਨ ਖਾਨ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਹਨ। ਸ਼ੇਰਾ ਹਮੇਸ਼ਾ ਹੀ ਸਲਮਾਨ ਖਾਨ ਨਾਲ ਉਨ੍ਹਾਂ ਦੇ ਸਾਏ ਵਾਂਗ ਰਹਿੰਦਾ ਹੈ।
 


Tags: Salman KhanBodyguardSheraDance VideoViralFatherBollywood Celebrity

Edited By

Sunita

Sunita is News Editor at Jagbani.