ਜਲੰਧਰ (ਬਿਊਰੋ) : ਜੋਧਪੁਰ ਕੋਰਟ ਨੇ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੂੰ 'ਕਾਲਾ ਹਿਰਨ' ਸ਼ਿਕਾਰ ਮਾਮਲੇ 'ਚ ਝੂਠਾ ਹਲਫਨਾਮਾ ਦੇਣ ਵਾਲੇ ਮਾਮਲੇ 'ਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਸਾਲ 2006 'ਚ ਇਹ ਝੂਠਾ ਹਲਫਨਾਮਾ ਇਹ ਆਖ ਕੇ ਦਿੱਤਾ ਗਿਆ ਕਿ ਉਨ੍ਹਾਂ ਦੇ ਹਥਿਆਰ ਦਾ ਲਾਇਸੈਂਸ ਗੁਆਚ ਗਿਆ ਹੈ। ਇਸ ਮਾਮਲੇ 'ਤੇ ਸਲਮਾਨ ਦੇ ਵਕੀਲ ਦਾ ਕਹਿਣਾ ਸੀ ਉਨ੍ਹਾ ਦਾ ਇਹ ਮੰਤਵ ਝੂਠਾ ਹਲਫਨਾਮਾ ਦੇਣ ਦਾ ਨਹੀਂ ਸੀ। ਇਸ ਝੂਠਾ ਹਲਫਨਾਮਾ ਦੇਣ 'ਤੇ ਹੋਏ ਕੇਸ 'ਤੇ ਅੱਜ ਸਲਮਾਨ ਨੂੰ ਵੱਡੀ ਰਾਹਤ ਮਿਲੀ ਹੈ।
ਦੱਸ ਦਈਏ ਕਿ ਸਲਮਾਨ ਖਾਨ 1998 'ਚ ਜੋਧਪੁਰ ਦੇ ਕਾਂਕਣੀ 'ਚ 'ਹਮ ਸਾਥ-ਸਾਥ ਹੈ' ਦੀ ਸ਼ੂਟਿੰਗ ਦੌਰਾਨ ਕਾਲਾ ਹਿਰਨ ਕਰਨ ਦੇ ਮਾਮਲੇ 'ਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਿਸ ਦੇ ਚੱਲਦਿਆਂ ਸਲਮਾਨ 'ਤੇ 3 ਕੇਸ ਤੇ ਇਕ ਕੇਸ ਆਰਮਜ਼ ਐਕਟ ਦਾ ਦਰਜ ਹੋਇਆ ਸੀ। ਆਰਮਸ ਐਕਟ ਦੇ ਮਾਮਲੇ 'ਚ ਸਲਮਾਨ ਖਾਨ ਨੂੰ ਪਿਛਲੇ ਸਾਲ ਬਰੀ ਕਰ ਦਿੱਤਾ ਗਿਆ ਸੀ।