ਮੁੰਬਈ (ਬਿਊਰੋ)— ਆਬੂ ਧਾਬੀ 'ਚ ਫਿਲਮ 'ਰੇਸ-3' ਦੀ ਸ਼ੂਟਿੰਗ 'ਚੋਂ ਸਮਾਂ ਕੱਢ ਕੇ ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਆਪਣੇ ਭਾਣਜੇ ਆਹਿਲ ਸ਼ਰਮਾ ਦਾ ਦੂਸਰਾ ਜਨਮਦਿਨ ਮਨਾਇਆ। 'ਭਾਈਜਾਨ' ਦੇ ਭਾਣਜੇ ਦੇ ਜਨਮਦਿਨ ਲਈ ਪੂਰਾ ਪਰੀਵਾਰ ਦੁਬਈ ਦੇ Cipriani Yas ਆਈਲੈਂਡ 'ਚ ਹੈ।
ਜਨਮਦਿਨ ਦੀ ਰਾਤ ਆਹਿਲ ਸ਼ਰਮਾ ਨੇ ਦੇਰ ਰਾਤ ਗ੍ਰੈਂਡ ਸੈਲੀਬ੍ਰੇਸ਼ਨ ਕੀਤਾ। ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਆਹਿਲ ਆਪਣੇ ਕਜ਼ਨ ਭਰਾਵਾਂ ਅਯਾਨ ਅਗਨੀਹੋਤਰੀ, ਨਿਰਵਾਨ ਖਾਨ ਅਤੇ ਅਰਹਾਨ ਖਾਨ ਨਾਲ ਨਜ਼ਰ ਆ ਰਿਹਾ ਹੈ।
ਆਹਿਲ ਦੇ ਜਨਮਦਿਨ 'ਤੇ ਸਿਰਫ ਪਰਿਵਾਰਕ ਮੈਂਬਰ ਅਤੇ ਨੇੜਲੇ ਰਿਸ਼ਤੇਦਾਰ ਹੀ ਸ਼ਾਮਲ ਹੋਏ। ਇਸ ਗ੍ਰੈਂਡ ਸੈਲੀਬ੍ਰੇਸ਼ਨ 'ਚ ਪਿਤਾ ਆਯੂਸ਼ ਸ਼ਰਮਾ ਵੀ ਆਪਣੀ ਫਿਲਮ 'ਲਵਰਾਤਰੀ' ਦੀ ਸ਼ੂਟਿੰਗ ਪੂਰੀ ਕਰ ਕੇ ਅਹਿਮਦਾਬਾਦ ਤੋਂ ਸਿੱਧੇ ਦੁਬਈ ਪੁੱਜੇ 'ਤੇ ਆਪਣੇ ਬੇਟੇ ਨਾਲ ਮੌਜ-ਮਸਤੀ ਕਰਦੇ ਨਜ਼ਰ ਆਏ।
ਆਹਿਲ ਦੇ ਦਾਦਾ ਅਨਿਲ ਸ਼ਰਮਾ ਅਤੇ ਦਾਦੀ ਸੁਨੀਤਾ ਸ਼ਰਮਾ ਵੀ ਉਸ ਦੇ ਦੂਸਰੇ ਜਨਮਦਿਨ 'ਤੇ ਮੌਜੂਦ ਸਨ।
ਜਾਣਕਾਰੀ ਮੁਤਾਬਕ ਆਈਲੈਂਡ 'ਤੇ ਜਨਮਦਿਨ ਦੀ ਮਸਤੀ ਤੋਂ ਬਾਅਦ ਡੈਜ਼ਰਟ ਸਫਾਰੀ ਦੀ ਯੋਜਨਾ ਕੀਤੀ ਗਈ ਹੈ।
ਪਿਛਲੀ ਵਾਰ ਸਲਮਾਨ ਖਾਨ ਨੇ ਮਾਲਦੀਵ 'ਚ ਆਹਿਲ ਦਾ ਪਹਿਲਾ ਜਨਮਦਿਨ ਮਨਾਇਆ ਸੀ।