ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਸੰਗੀਤ ਬਿਜਲਾਨੀ ਨੇ ਬੀਤੇ ਦਿਨੀਂ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਇਹ ਦਿਨ ਸੰਗੀਤਾ ਲਈ ਉਦੋਂ ਹੋਰ ਵੀ ਖਾਸ ਹੋ ਗਿਆ ਜਦੋਂ ਸਲਮਾਨ ਖਾਨ ਖੁਦ ਇਸ ਬਰਥਡੇ ਪਾਰਟੀ 'ਚ ਪਹੁੰਚੇ। ਇਸ ਦੌਰਾਨ ਸਲਮਾਨ ਖਾਨ ਨੇ ਖੂਬ ਮਸਤੀ ਵੀ ਕੀਤੀ। ਇਸ ਪਾਰਟੀ 'ਚ ਸਲਮਾਨ ਖਾਨ ਸਮੇਤ ਕਈ ਹੋਰ ਵੀ ਸਿਤਾਰੇ ਮੌਜੂਦ ਰਹੇ। ਸੰਗੀਤ ਬਿਜਲਾਨੀ ਦੇ ਬਰਥਡੇ ਪਾਰਟੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਲਮਾਨ ਖਾਨ ਤੇ ਸੰਗੀਤਾ ਇਕ-ਦੂਜੇ ਦੇ ਨੇੜੇ ਨਜ਼ਰ ਆ ਰਹੇ ਹਨ। ਸੰਗੀਤਾ ਨੇ ਇਸ ਪਾਰਟੀ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਇਸ ਪਾਰਟੀ 'ਚ ਪ੍ਰਭੂਦੇਵਾ ਵੀ ਮੌਜੂਦ ਸਨ। ਸਲਮਾਨ ਖਾਨ ਉਨ੍ਹਾਂ ਦੇ ਗੀਤਾਂ 'ਤੇ ਨੱਚਦੇ ਨਜ਼ਰ ਆਏ।
ਦੱਸ ਦਈਏ ਕਿ ਸਲਮਾਨ ਖਾਨ ਤੇ ਸੰਗੀਤਾ ਇਕ-ਦੂਜੇ ਨੂੰ ਕਈ ਸਾਲ ਤੱਕ ਡੇਟ ਕਰਦੇ ਰਹੇ ਸਨ। ਖਬਰਾਂ ਦੀ ਮੰਨੀਏ ਤਾਂ ਸਾਲ 1994 'ਚ ਦੋਹਾਂ ਦਾ ਵਿਆਹ ਵੀ ਹੋਣ ਵਾਲਾ ਸੀ। ਵਿਆਹ ਦੇ ਕਾਰਡ ਵੀ ਛੱਪ ਗਏ ਸਨ ਪਰ ਦੋਹਾਂ ਦਾ ਮਿਲਣ ਨਾ ਹੋ ਸਕਿਆ। ਸਲਮਾਨ ਇਸ ਦਾ ਖੁਲਾਸਾ ਖੁਦ ਵੀ ਕਰ ਚੁੱਕੇ ਹਨ। ਕਿਹਾ ਜਾਂਦਾ ਹੈ ਕਿ ਅਦਾਕਾਰਾ ਸੋਮੀ ਅਲੀ ਨਾਲ ਸਲਮਾਨ ਦੇ ਕਰੀਬੀ ਰਿਸ਼ਤੇ ਹੋਣ ਕਰਕੇ ਸੰਗੀਤਾ ਨੇ ਵਿਆਹ ਨਹੀਂ ਸੀ ਕਰਵਾਇਆ।