FacebookTwitterg+Mail

ਇਕ ਫ੍ਰੇਮ 'ਚ ਬਾਲੀਵੁੱਡ ਦੇ 4 ਵੱਡੇ ਸੈਲੇਬ, ਕੀ ਪਛਾਣਦੇ ਹੋ ਤੁਸੀਂ?

salman khan childhood photo
05 October, 2017 01:54:39 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਅਰਬਾਜ਼ ਖਾਨ ਨੇ ਬੁੱਧਵਾਰ ਨੂੰ ਆਪਣੇ ਬਚਪਨ ਦੇ ਦਿਨਾਂ ਦੀ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਭਰਾ ਸਲਮਾਨ ਖਾਨ, ਸੋਹੇਲ ਖਾਨ ਸਮੇਤ ਭੈਣ ਅਲਵੀਰਾ ਖਾਨ ਦੇ ਨਾਲ ਨਜ਼ਰ ਆ ਰਹੇ ਹਨ। ਅਰਬਾਜ਼ ਨੇ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਕੇ ਇਸ ਨੂੰ ਕਈ ਸਾਰੇ ਹੈਸ਼ਟੈਗ ਦਿੱਤੇ। ਖਾਨ ਪਰਿਵਾਰ ਦੀ ਇਹ ਚਾਈਲਡ ਤਸਵੀਰ ਬੇਹੱਦ ਕਿਊਟ ਹੈ। ਇਸ ਤਸਵੀਰ 'ਚ ਸਲਮਾਨ ਅਤੇ ਉਨ੍ਹਾਂ ਦੇ ਸਿੰਬਲਸ ਨੂੰ ਪਛਾਣਨਾ ਪਾਉਣਾ ਵੀ ਮੁਸ਼ਕਿਲ ਹੈ। 

 

A post shared by Arbaaz Khan (@arbaazkhanofficial) on


ਇਕ ਪਾਸੇ ਜਿੱਥੇ ਅਰਬਾਜ਼ ਨੇ ਮਲਾਇਕਾ ਅਰੋੜਾ ਨਾਲ, ਸੋਹੇਲ ਖਾਨ ਨੇ ਸੀਮਾ ਖਾਨ ਨਾਲ ਵਿਆਹ, ਉੱਥੇ ਸਲਮਾਨ ਹੁਣ ਵੀ ਕੁਆਰੇ ਹਨ। ਨਿੱਜੀ ਜ਼ਿੰਦਗੀ 'ਚ ਭਲੇ ਹੀ ਸਲਮਾਨ ਬਿਨਾਂ ਲਾਈਫ ਪਾਰਟਨਰ ਦੇ ਅਧੂਰੇ ਹਨ ਪਰ ਆਪਣੇ ਪ੍ਰੋਫੈਸ਼ਨਲ ਲਾਈਫ 'ਚ ਉਹ ਇਸ ਮੁਕਾਮ 'ਤ ਹਨ, ਜਿਸ ਦਾ ਜ਼ਿਕਰ ਕਰਨ ਦੀ ਵੀ ਜ਼ਰੂਰਤ ਨਹੀਂ ਅਤੇ ਸਾਰੇ ਉਨ੍ਹਾਂ ਦੀ ਸਟਾਰਡਮ ਤੋਂ ਵਾਕਿਫ ਹੈ।

ਹਾਲ ਹੀ 'ਚ ਕੈਟਰੀਨਾ ਕੈਫ ਦੇ ਨਾਲ ਅਲੀ ਅੱਬਾਸ ਜ਼ਫਰ ਦੀ ਫਿਲਮ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਸਲਮਾਨ ਹੁਣ 'ਰੇਸ 3' 'ਤੇ ਫੋਕਸ ਕਰ ਰਹੇ ਹਨ। ਸਲਮਾਨ ਪ੍ਰੋਡਿਊਸਰ ਰਮੇਸ਼ ਤੋਰਾਨੀ ਅਤੇ ਸਾਜਿਦ ਨਾਡਿਆਡਵਾਲਾ ਨੂੰ ਵੀ ਮਿਲੇ। ਇਨ੍ਹਾਂ ਦੀ ਮੁਲਾਕਾਤ ਦੀ ਇਕ ਤਸਵੀਰ ਸਲਮਾਨ ਦੀ ਭੈਣ ਅਰਪਿਤਾ ਖਾਨ ਨੇ ਟਵਿਟਰ 'ਤੇ ਸ਼ੇਅਰ ਕੀਤੀ ਹੈ।


Tags: Arbaaz khanChildhood photoSohail khanAlvira khanSalman khanBollywood celebrityਅਰਬਾਜ਼ ਖਾਨਸਲਮਾਨ ਖਾਨ