ਜਲੰਧਰ (ਬਿਊਰੋ) : ਸਾਲ 2018 ਖਤਮ ਹੋਣ ਦੇ ਪੜਾਅ 'ਤੇ ਆ ਪੁੱਜਾ ਹੈ। ਪੂਰੀ ਦੁਨੀਆ ਨੇ ਕ੍ਰਿਸਮਸ ਦਾ ਜਸ਼ਨ ਮਨਾਇਆ, ਇਸ ਮਾਮਲੇ 'ਚ ਬਾਲੀਵੁੱਡ ਕਿਵੇਂ ਪਿੱਛੇ ਰਹਿ ਸਕਦਾ ਹੈ। ਦੱਸ ਦੇਈਏ ਕਿ ਕ੍ਰਿਸਮਸ ਦੀਆਂ ਰੌਣਕਾਂ ਸਲਮਾਨ ਦੇ ਘਰ ਵੀ ਦੇਖਣ ਨੂੰ ਮਿਲੀਆਂ।
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਬਾਲੀਵੁੱਡ ਦੇ ਬਿਇੰਗ ਹਿਊਮਨ ਸਲਮਾਨ ਖਾਨ ਨੇ ਵੀ ਕ੍ਰਿਸਮਸ ਪਾਰਟੀ 'ਚ ਖੂਬ ਡਾਂਸ ਕੀਤਾ।
ਇੱਕਲੇ ਸਲਮਾਨ ਖਾਨ ਨੇ ਹੀ ਨਹੀਂ ਸਗੋਂ ਉਨ੍ਹਾਂ ਨਾਲ ਅਰਬਾਜ਼ ਖਾਨ, ਸੋਹੇਲ ਖਾਨ ਨੇ ਡਾਂਸ ਕੀਤਾ।
ਸਲਮਾਨ ਖਾਨ ਹਮੇਸ਼ਾ ਸੀਰੀਅਸ ਮੂਡ 'ਚ ਰਹਿੰਦੇ ਹਨ ਪਰ ਕ੍ਰਿਸਮਿਸ ਦੇ ਮੌਕੇ ਉਹ ਵੀ ਲਾਈਟ ਮੂਡ 'ਚ ਆਪਣੇ ਭਰਾਵਾਂ ਅਤੇ ਦੋਸਤਾਂ ਨਾਲ ਇੰਗਲਿਸ਼ ਗੀਤਾਂ 'ਤੇ ਨੱਚਦੇ ਨਜ਼ਰ ਆਏ।
ਦੱਸਣਯੋਗ ਹੈ ਕਿ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਭਾਰਤ' ਦੀ ਸ਼ੂਟਿੰਗ ਕਾਰਨ ਕਾਫੀ ਰੁੱਝੇ ਹੋਏ ਹਨ।
ਸਲਮਾਨ ਖਾਨ ਨੂੰ ਅਕਸਰ ਹੀ ਆਪਣੀ ਫੈਮਿਲੀ ਨਾਲ ਅਜਿਹੇ ਸਮਾਂ ਬਿਤਾਉਂਦੇ ਦੇਖਿਆ ਜਾਂਦਾ ਹੈ। ਉਨ੍ਹਾਂ ਦੇ ਫੈਨਜ਼ ਨੂੰ ਇਹ ਡਾਂਸ ਦਾ ਵੀਡੀਓ ਖੂਬ ਪਸੰਦ ਆ ਰਿਹਾ ਹੈ।