ਮੁੰਬਈ(ਬਿਊਰੋ)- ‘ਬਿੱਗ ਬੌਸ 13’ ਆਪਣੇ ਕੰਟੈਂਟ ਕਾਰਨ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਘਰ ਵਿਚ ਮੁਕਾਬਲੇਬਾਜ਼ਾਂ ਵਿਚਕਾਰ ਹੋ ਰਹੀ ਲੜਾਈ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਕਾਰਨ ਸ਼ੋਅ ਦੀ ਟੀ.ਆਰ.ਪੀ. ਵੀ ਕਾਫੀ ਹਾਈ ਹੈ। ਆਏ ਦਿਨ ਸੋਸ਼ਲ ਮੀਡੀਆ ’ਤੇ ਬਿੱਗ ਬੌਸ ਦੇ ਵੀਡੀਓ ਵਾਇਰਲ ਹੋ ਰਹੇ ਹਨ। ਹੁਣ ਫਿਰ ਤੋਂ ਇਕ ਪ੍ਰੋਮੋ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਸਲਮਾਨ ਖਾਨ ਕਿਚਨ ਤੋਂ ਲੈ ਕੇ ਬਾਥਰੂਮ ਤੱਕ ਬਿੱਗ ਬੌਸ ਦਾ ਸਾਰਾ ਘਰ ਸਾਫ ਕਰਦੇ ਨਜ਼ਰ ਆ ਰਹੇ ਹਨ। ਦਰਅਸਲ, ਬਿੱਗ ਬੌਸ ਵਿਚ ਸਲਮਾਨ ਖਾਨ ਦਾ ਬਰਥਡੇ ਸੈਲੀਬ੍ਰੇਟ ਹੋਇਆ। ਉਸ ਤੋਂ ਬਾਅਦ ਘਰ ਦੀ ਹਾਲਤ ਦੇਖ ਦਬੰਗ ਖਾਨ ਖੁੱਦ ਹੀ ਬਿੱਗ ਬੌਸ ਦੇ ਘਰ ਵਿਚ ਸਫਾਈ ਕਰਨ ਪਹੁੰਚ ਗਏ।
ਬਿੱਗ ਬੌਸ ਦੇ ਪ੍ਰੋਮੋ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸਾਰੇ ਘਰਵਾਲੇ ਇਕ ਕਮਰੇ ਵਿਚ ਮੌਜੂਦ ਹਨ, ਤਾਂ ਉਥੇ ਹੀ ਸਲਮਾਨ ਖਾਨ ਘਰ ਦੇ ਅੰਦਰ ਐਂਟਰੀ ਕਰਕੇ ਪੂਰੇ ਘਰ ਦੀ ਸਾਫ਼-ਸਫਾਈ ਕਰਦੇ ਨਜ਼ਰ ਆ ਰਹੇ ਹਨ। ਬਿੱਗ ਬੌਸ ਦੇ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਲਮਾਨ ਕਿਚਨ ਤੋਂ ਲੈ ਕੇ ਬਾਥਰੂਮ ਤੱਕ ਸਭ ਕੁਝ ਸਾਫ਼ ਕਰਦੇ ਦਿਖਾਈ ਦੇ ਰਹੇ ਹਨ, ਤਾਂ ਉਥੇ ਹੀ ਸਾਰੇ ਘਰਵਾਲੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਰਹੇ ਹਨ।