FacebookTwitterg+Mail

ਬਰਸਾਤ 'ਚ ਮੁੰਬਈ ਦੀਆਂ ਸੜਕਾਂ 'ਤੇ ਸਾਈਕਲ 'ਤੇ ਨਿਕਲੇ ਸਲਮਾਨ, ਵੀਡੀਓ ਵਾਇਰਲ

salman khan cycles to   dabanng 3   set
07 September, 2019 04:00:52 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਇਕ ਸ਼ਾਨਦਾਰ ਅਦਾਕਾਰ ਦੇ ਨਾਲ-ਨਾਲ ਬਿਹਤਰੀਨ ਇਨਸਾਨ ਵੀ ਹਨ। ਅਕਸਰ ਸਲਮਾਨ ਮੁੰਬਈ ਦੀਆਂ ਸੜਕਾਂ 'ਤੇ ਸਾਈਕਲਿੰਗ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ। ਮੁੰਬਈ 'ਚ ਹੋ ਰਹੀ ਭਾਰੀ ਬਰਸਾਤ ਕਾਰਨ ਸਲਮਾਨ ਦੀ ਫਿਲਮ ਦੀ ਸ਼ੂਟਿੰਗ 'ਤੇ ਕੋਈ ਅਸਰ ਨਹੀਂ ਪਿਆ। ਸਲਮਾਨ ਨੇ ਸੋਸ਼ਲ ਮੀਡਿਆ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਸਾਈਕਲ ਚਲਾਕੇ 'ਦਬੰਗ 3' ਦੀ ਸ਼ੂਟਿੰਗ ਲੋਕੇਸ਼ਨ 'ਤੇ ਜਾ ਰਹੇ ਹਨ। ਵੀਡੀਓ 'ਚ ਸਲਮਾਨ ਮੀਂਹ 'ਚ ਸਾਈਕਲ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਦਿਖ ਰਿਹਾ ਹੈ ਕਿ ਇਕ ਆਟੋ ਡਰਾਇਵਰ ਨੇ ਚਲਦੇ ਆਟੋ 'ਚ ਸਲਮਾਨ ਨਾਲ ਸੈਲਫੀ ਵੀ ਲਈ। ਇਸ ਤੋਂ ਬਾਅਦ ਉਹ ਸਿਗਨਲ 'ਤੇ ਰੁਕਦੇ ਹਨ, ਜਿੱਥੇ ਉਨ੍ਹਾਂ ਦਾ ਇਕ ਹੋਰ ਫੈਨ ਆ ਜਾਂਦਾ ਹੈ ਅਤੇ ਉਹ ਸਲਮਾਨ ਨਾਲ ਸੈਲਫੀ ਲੈਂਦਾ ਹੈ।


ਦੱਸ ਦਈਏ ਕਿ ਸਲਮਾਨ ਇਨ੍ਹੀਂ ਦਿਨੀਂ 'ਦਬੰਗ 3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਹ ਉਨ੍ਹਾਂ ਦੀ ਹਿੱਟ ਫ੍ਰੈਂਚਾਇਜ਼ੀ 'ਦਬੰਗ' ਦਾ ਤੀਜਾ ਭਾਗ ਹੈ। ਫਿਲਮ ਦਾ ਨਿਰਦੇਸ਼ਨ ਪ੍ਰਭੂ ਦੇਵਾ ਕਰ ਰਹੇ ਹਨ। ਇਸ ਫਿਲਮ ਦੀ ਰਿਲੀਜ਼ ਤਰੀਕ 20 ਦਸੰਬਰ, 2020 ਤੈਅ ਕੀਤੀ ਗਈ ਹੈ। ਹਾਲਾਂਕਿ ਖਬਰਾਂ ਹਨ ਕਿ ਇਸ ਤਰੀਕ ਨੂੰ ਬਦਲ ਦਿੱਤਾ ਜਾਵੇ ਪਰ ਹਾਲੇ ਇਸ ਦੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ।


Tags: Salman KhanCyclesDabanng 3Instagram VideoViralBollywood Celebrity

Edited By

Sunita

Sunita is News Editor at Jagbani.