FacebookTwitterg+Mail

ਗਣਪਤੀ ਵਿਸਰਜਨ 'ਤੇ ਮੂੰਹ 'ਚ ਟੋਪੀ ਦਬਾ ਕੇ ਖੂਬ ਨੱਚੇ ਸਲਮਾਨ (ਵੀਡੀਓ)

salman khan dances his heart out at arpita s ganesh visarjan
04 September, 2019 11:32:12 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ 'ਚ ਗਣਪਤੀ ਬੱਪਾ ਦਾ ਸੈਲੀਬ੍ਰੇਸ਼ਨ ਜ਼ੋਰਾਂ ਸ਼ੋਰਾਂ ਹੋ ਰਿਹਾ ਹੈ। ਧੂਮਧਾਮ ਨਾਲ ਬੱਪਾ ਦਾ ਸਵਾਗਤ ਕਰਨ ਤੋਂ ਬਾਅਦ ਸਿਤਾਰੇ ਢੋਲ 'ਤੇ ਭੰਗੜੇ ਪਾ ਕੇ ਉਨ੍ਹਾਂ ਨੂੰ ਵਿਦਾਈ ਦੇ ਰਹੇ ਹਨ। ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਦੇ ਘਰ ਵੀ ਬੱਪਾ ਜੀ ਆਏ ਸਨ। ਪੂਰੇ ਖਾਨ ਪਰਿਵਾਰ ਨੇ ਜੋਸ਼ ਤੇ ਉਮੰਗ ਨਾਲ ਬੱਪਾ ਦਾ ਸਵਾਗਤ ਕੀਤਾ।

 

ਮੰਗਲਵਾਰ ਨੂੰ ਅਰਪਿਤਾ ਨੇ ਬੱਪਾ ਨੂੰ ਵਿਦਾ ਕੀਤਾ ਹੈ। ਸਲਮਾਨ ਖਾਨ ਨੇ ਗਣਪਤੀ ਵਿਸਰਜਨ ਦੌਰਾਨ ਦੇਸੀ ਅੰਦਾਜ਼ 'ਚ ਡਾਂਸ ਕੀਤਾ। ਅਰਪਿਤਾ ਖਾਨ ਦੇ ਗਣਪਤੀ ਵਿਸਰਜਨ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਇਕ ਵੀਡੀਓ ਵੀਡੀਓ 'ਚ ਸਲਮਾਨ ਖਾਨ ਆਪਣੇ ਭਾਣਜੇ ਆਹਿਲ ਨੂੰ ਗੋਦ 'ਚ ਲੈ ਕੇ ਬੱਪਾ ਦੀ ਪੂਜਾ ਕਰ ਰਹੇ ਹਨ।

 

ਖਾਨ ਪਰਿਵਾਰ ਦੇ ਬਾਕੀ ਮੈਂਬਰ ਵੀ ਵੀਡੀਓ 'ਚ ਨਜ਼ਰ ਆ ਰਹੇ ਹਨ। ਇਸ ਪੂਜਾ 'ਚ ਬਾਲੀਵੁੱਡ ਦੇ ਹੋਰ ਸਿਤਾਰੇ ਵੀ ਸ਼ਾਮਲ ਹੋਏ ਸਨ। ਨੇਹਾ ਧੂਪੀਆ ਤੇ ਅੰਗਦ, ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਵੀ ਗਣਪਤੀ ਬੱਪਾ ਦੀ ਆਰਤੀ ਕਰਦੇ ਦਿਸੇ। 

 

ਦੱਸਣਯੋਗ ਹੈ ਕਿ ਸਲਮਾਨ ਖਾਨ ਦੀ ਫਿਲਮ 'ਦਬੰਗ 3' ਇਸੇ ਸਾਲ ਰਿਲੀਜ਼ ਹੋਵੇਗੀ। ਸਤੰਬਰ 'ਚ ਉਹ 'ਬਿੱਗ ਬੌਸ 13' ਨਾਲ ਇਕ ਵਾਰ ਫਿਰ ਟੀ. ਵੀ. 'ਤੇ ਵਾਪਸੀ ਕਰਨਗੇ। ਸਲਮਾਨ ਖਾਨ ਹਰ ਵਾਰ ਦੀ ਤਰ੍ਹਾਂ 'ਬਿੱਗ ਬੌਸ' ਹੋਸਟ ਕਰ ਰਹੇ ਹਨ। ਉਨ੍ਹਾਂ ਦੀਆਂ ਕਈ ਫਿਲਮਾਂ ਵੀ ਪਾਈਪਲਾਈਨ 'ਚ ਹਨ।

 


Tags: Salman KhanDances VideoArpita KhanGanesh VisarjanBollywood Celebrity

Edited By

Sunita

Sunita is News Editor at Jagbani.