ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸਲਮਾਨ ਖ਼ਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1988 ਵਿਚ ਆਈ ਫ਼ਿਲਮ "ਬੀਵੀ ਹੋ ਤੋ ਐਸੀ" ਵਿਚ ਇਕ ਮਾਮੂਲੀ ਕਿਰਦਾਰ ਨਾਲ ਕੀਤੀ ਸੀ ਪਰ ਅਸਲ ਪਛਾਣ ਉਨ੍ਹਾਂ ਨੂੰ 1989 ਦੀ ਹਿੱਟ ਫ਼ਿਲਮ "ਮੈਨੇ ਪਿਆਰ ਕੀਆ" ਤੋਂ ਮਿਲੀ। ਦੱਸ ਦੇਈਏ ਕਿ ਜਦੋਂ ਸਲਮਾਨ ਖਾਨ ਦੀ ਫਿਲਮ "ਬੀਵੀ ਹੋ ਤੋ ਐਸੀ" ਆਈ ਸੀ ਤਾਂ ਇਸ ਫਿਲਮ ਦੇ 4 ਸਾਲ 6 ਮਹੀਨੇ ਬਾਅਦ ਆਲੀਆ ਭੱਟ ਦਾ ਜਨਮ ਹੋਇਆ ਸੀ। ਆਓ ਜਾਣਦੇ ਹਾਂ ਕਿ ਸਲਮਾਨ ਖਾਨ ਦੀਆਂ ਉਹ ਕਿਹੜੀਆਂ ਅਦਾਕਾਰਾਂ ਹਨ, ਜੋ ਉਨ੍ਹਾਂ ਦੇ ਡੈਬਿਊ ਸਮੇਂ ਛੋਟੀਆਂ ਸਨ।
ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਅਤੇ ਸਲਮਾਨ ਖਾਨ ਨੇ ਫਿਲਮ 'ਰੇਸ 3' 'ਚ ਇਕ ਦੂਜੇ ਦੇ ਆਪੋਜ਼ਿਟ ਕੰਮ ਕੀਤਾ ਸੀ ਪਰ ਕੀ ਤੁਹਾਨੂੰ ਪਤਾ ਹੈ ਜਦੋਂ ਸਲਮਾਨ ਖਾਨ ਨੇ 'ਬੀਵੀ ਹੋ ਤੋਂ ਐਸੀ' 'ਚ ਡੈਬਿਊ ਕੀਤਾ ਸੀ ਤਾਂ ਜੈਕਲੀਨ ਦੀ ਉਮਰ ਸਿਰਫ 3 ਸਾਲ 11 ਮਹੀਨੇ ਸੀ। ਜੇਕਰ ਅਦਾਕਾਰਾ ਦਿਸ਼ਾ ਪਾਟਨੀ ਦੀ ਗੱਲ ਕਰੀਏ ਤਾਂ ਦਿਸ਼ਾ ਦਾ ਜਨਮ 'ਬੀਵੀ ਹੋ ਤੋਂ ਐਸੀ' ਫਿਲਮ ਦੇ ਰਿਲੀਜ਼ ਹੋਣ ਤੋਂ 4 ਸਾਲ ਬਾਅਦ ਹੋਇਆ ਸੀ। ਕੈਟਰੀਨਾ ਨੇ ਸਲਮਾਨ ਦੇ ਨਾਲ ਕਈ ਫਿਲਮਾਂ 'ਚ ਕੰਮ ਕੀਤਾ ਹੈ। ਸਲਮਾਨ ਦੇ ਡੈਬਿਊ ਫਿਲਮ ਦੌਰਾਨ ਕੈਟਰੀਨਾ 5 ਸਾਲ ਦੀ ਸੀ। ਸਲਮਾਨ ਖਾਨ ਅਤੇ ਸੋਨਮ ਕਪੂਰ ਨੇ 'ਪ੍ਰੇਮ ਰਤਨ ਧੰਨ ਪਾਇਓ' ਫਿਲਮ 'ਚ ਨਾਲ ਕੰਮ ਕੀਤਾ ਸੀ। 1988 'ਚ ਸਲਮਾਨ ਦੀ ਡੈਬਿਊ ਫਿਲਮ ਦੌਰਾਨ ਸੋਨਮ ਦੀ ਉਮਰ 3 ਸਾਲ ਦੀ ਸੀ। ਸਲਮਾਨ ਖਾਨ ਨਾਲ ਅਨੁਸ਼ਕਾ ਸ਼ਰਮਾ ਨੇ 'ਸੁਲਤਾਨ' ਫਿਲਮ ਕੀਤਾ ਸੀ। ਦੱਸ ਦਈਏ ਕਿ ਸਲਮਾਨ ਨੇ ਜਦੋਂ ਬਾਲੀਵੁੱਡ ਡੈਬਿਊ ਕੀਤਾ ਸੀ ਤਾਂ ਉਸ ਸਮੇਂ ਅਨੁਸ਼ਕਾ ਸਿਰਫ ਤਿੰਨ ਸਾਲ ਦੀ ਹੀ ਸੀ। ਕਰੀਨਾ ਕਪੂਰ ਸਲਮਾਨ ਖਾਨ ਦੀ ਫਿਲਮ 'ਬਾਡੀਗਾਰਡ' ਅਤੇ 'ਬਜਰੰਗੀ ਭਾਈਜਾਨ' 'ਚ ਕੰਮ ਕਰ ਚੁੱਕੀ ਹੈ। ਸਲਮਾਨ ਦੀ ਡੈਬਿਊ ਫਿਲਮ ਦੌਰਾਨ ਕਰੀਨਾ ਦੀ ਉਮਰ 7 ਸਾਲ 11 ਮਹੀਨੇ ਸੀ। ਪ੍ਰਿਅੰਕਾ ਚੋਪੜਾ, ਸਲਮਾਨ ਖਾਨ ਦੇ ਨਾਲ 'ਸਲਾਮ-ਏ-ਇਸ਼ਕ' ਅਤੇ 'ਮੁਜਸੇ ਸ਼ਾਦੀ ਕਰੋਗੀ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। 1988 'ਚ ਜਦੋਂ ਸਲਮਾਨ ਨੇ ਬਾਲੀਵੁੱਡ 'ਚ ਕਦਮ ਰੱਖਿਆ ਸੀ ਤਾਂ ਉਸ ਸਮੇਂ ਪ੍ਰਿਅੰਕਾ 6 ਸਾਲ ਦੀ ਸੀ। ਸਲਮਾਨ ਖਾਨ ਦੀ ਉੱਮਰ ਭਾਵੇਂ ਆਪਣੀ ਕੋ ਸਟਾਰ ਤੋਂ ਵਧ ਹੁੰਦੀ ਹੈ ਪਰ ਬਾਕਸ ਆਫਿਸ 'ਤੇ ਉਨ੍ਹਾਂ ਦੀਆਂ ਫਿਲਮਾਂ ਦਾ ਜਲਵਾ ਅਜੇ ਵੀ ਉਸੇ ਤਰਾਂ ਬਰਕਰਾਰ ਹੈ ਜਿਵੇਂ ਉਨ੍ਹਾਂ ਦੇ ਕਰੀਅਰ ਵੇਲੇ ਸ਼ੁਰੂ ਹੋਇਆ ਸੀ।