FacebookTwitterg+Mail

ਮਜ਼ਦੂਰਾਂ ਤੋਂ ਬਾਅਦ ਹੁਣ 'ਮਹਿਲਾ ਵਰਕਰਸ' ਦੀ ਮਦਦ ਲਈ ਅੱਗੇ ਆਏ ਸਲਮਾਨ, ਭੇਜਿਆ ਜ਼ਰੂਰੀ ਸਮਾਨ

salman khan decide help to 50 female workers
13 April, 2020 08:21:56 AM

ਜਲੰਧਰ (ਵੈੱਬ ਡੈਸਕ) - 'ਲੌਕ ਡਾਊਨ' ਦੌਰਾਨ ਕਈ ਬਾਲੀਵੁੱਡ ਸਿਤਾਰੇ ਮਦਦ ਲਈ ਅੱਗੇ ਆ ਰਹੇ ਹਨ। ਅਭਿਨੇਤਾ ਸਲਮਾਨ ਖਾਨ ਕਰੀਬ 25000 ਦਿਹਾੜੀ ਮਜ਼ਦੂਰਾਂ ਦੀਆਂ ਜ਼ਰੂਰਤਤਾਂ ਨੂੰ ਪੂਰਾ ਕਰ ਰਹੇ ਹਨ। ਇਸੇ ਦੌਰਾਨ ਖ਼ਬਰ ਹੈ ਕਿ ਸਲਮਾਨ ਖਾਨ ਇਨ੍ਹਾਂ ਮਜ਼ਦੂਰਾਂ ਤੋਂ ਇਲਾਵਾ 'ਸਨ ਸਿਟੀ' ਅੰਦਰ ਕੰਮ ਕਰਨ ਵਾਲੀਆਂ 50 ਮਹਿਲਾਵਾਂ ਦਾ ਵੀ ਖਰਚ ਚੁੱਕਣਗੇ। ਇੰਡੀਆ ਟੀ.ਵੀ.ਮੁਤਾਬਿਕ, ਮੁੰਬਈ ਦੇ ਮਾਲੇਗਾਂਵ ਤੋਂ ਸਲਮਾਨ ਖਾਨ ਨੂੰ ਮਦਦ ਲਈ ਫੋਨ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਇਸ ਗੱਲ ਦਾ ਮੁਆਇਨਾ ਕੀਤਾ ਅਤੇ ਸਲਮਾਨ ਖਾਨ ਵੱਲੋ ਉੱਥੇ ਦੇ ਲੋਕਾਂ ਲਈ ਜ਼ਰੂਰੀ ਸਮਾਨ ਪਹੁੰਚਾਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਸਲਮਾਨ ਖਾਨ ਦੇ ਮੈਨੇਜਰ ਜਾਰਡ ਪਟੇਲ ਨੇ ਖੁਦ ਇਸ ਗੱਲ ਦੀ ਕੀਤੀ ਪੁਸ਼ਟੀ ਕੀਤੀ ਹੈ। 

ਮਜ਼ਦੂਰਾਂ ਦੇ ਖਾਤੇ ਵਿਚ ਪਾ ਚੁੱਕੇ ਪੈਸੇ
ਸਲਮਾਨ ਖਾਨ ਨੇ ਫਿਲਮ ਇੰਡਸਟਰੀ ਦੇ ਦਿਹਾੜੀਦਾਰ ਲੋਕਾਂ ਦੇ ਬੈਂਕ ਖਾਤਿਆਂ ਵਿਚ ਕਰੀਬ 4 ਕਰੋੜ 80 ਲੱਖ ਰੁਪਏ ਟਰਾਂਸਫਰ ਕਰ ਚੁੱਕੇ ਹਨ। ਆਉਣ ਵਾਲੇ ਦਿਨਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹ ਆਪਲੇ ਮਹੀਨੇ ਵੀ ਅਜਿਹੇ ਹੀ ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਟਰਾਂਸਫਰ ਕਰਨਗੇ।  

ਸ਼ੂਟਿੰਗ ਬੰਦ ਹੁੰਦੇ ਹੀ ਸਲਮਾਨ ਨੇ ਕੀਤਾ ਸੀ ਮਦਦ ਦਾ ਵਾਅਦਾ 
ਕਰੀਬ 10 ਦਿਨ ਪਹਿਲਾ ਸਲਮਾਨ ਖਾਨ ਫਿਲਮ ਪ੍ਰੋਡਕਸ਼ਨ ਨੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਮਪਲਾਈਜ਼ ਦੇ ਜਰਨਲ ਸੈਕਟਰੀ ਅਸ਼ੋਕ ਡੁਬੇ ਨਾਲ ਸੰਪਰਕ ਕਰਕੇ ਦਿਹਾੜੀਦਾਰਾਂ ਦੇ ਅਕਾਊਂਟ ਨੰਬਰ ਮੰਗੇ ਸਨ। ਸੋਮਵਾਰ 6 ਅਪ੍ਰੈਲ ਦੀ ਸ਼ਾਮ ਸਲਮਾਨ ਨੂੰ 19000 ਮਜ਼ਦੂਰਾਂ ਦੇ ਬੈਂਕ ਅਕਾਊਂਟ ਡਿਟੇਲ ਦੇ ਦਿੱਤੀ ਗਈ ਸੀ। ਸਲਮਾਨ ਦੇ ਦਫਤਰ ਵਿਚ ਜਿਵੇ ਹੀ ਵਰਕਰਸ  ਦੇ ਅਕਾਊਂਟ ਨੰਬਰ ਪਹੁੰਚੇ, ਉਨ੍ਹਾਂ ਦੀ ਟੀਮ ਨੇ ਤੇਜੀ ਦਿਖਾਉਂਦੇ ਹੋਏ 7 ਅਪ੍ਰੈਲ ਦੀ ਸ਼ਾਮ ਤਕ 16000 ਮਜ਼ਦੂਰਾਂ ਦੇ ਅਕਾਊਂਟ ਵਿਚ ਪ੍ਰਤੀ 3000 ਜਮ੍ਹਾ ਕਰਵਾ ਦਿੱਤੇ ਹਨ।

ਪੈਸੇ ਟਰਾਂਸਫਰ ਕਰਨ ਲਈ ਅਕਾਊਂਟ ਨੰਬਰ ਦਾ ਇੰਤਜ਼ਾਰ ਕਰ ਰਹੇ ਸਨ ਸਲਮਾਨ 
ਅਸ਼ੋਕ ਡੁਬੇ ਨੇ ਦੱਸਿਆ ਹੈ, ''ਪਿਛਲੇ 10 ਦਿਨਾਂ ਤੋਂ ਸਲਮਾਨ ਖਾਨ ਫਿਲਮਸ ਨਾਲ ਗੱਲ ਕਰ ਰਹੇ ਸਨ। ਸਲਮਾਨ ਖਾਨ ਦੀ ਟੀਮ ਨੇ ਸਾਡੇ ਤੋਂ ਵਰਕਰਸ ਦੇ ਅਕਾਊਂਟ ਨੰਬਰ ਮੰਗੇ ਸਨ। ਅਸੀਂ ਜਿਵੇਂ ਹੀ ਕਲ 19000 ਮਜ਼ਦੂਰਾਂ ਦੇ ਅਕਾਊਂਟ ਨੰਬਰ ਸਲਮਾਨ ਖਾਨ ਦੀ ਟੀਮ ਨੂੰ ਭੇਜੇ, ਉਨ੍ਹਾਂ ਨੇ ਅੱਜ ਹੀ 16000 ਮਜ਼ਦੂਰਾਂ ਦੇ ਅਕਾਊਂਟ ਵਿਚ ਪੈਸੇ ਟਰਾਂਸਫਰ ਕਰ ਦਿੱਤੇ। ਸਲਮਾਨ ਖਾਨ ਨੇ ਇਸ ਮਹੀਨੇ ਪ੍ਰਤੀ ਮਜ਼ਦੂਰ 3000 ਰੁਪਏ, 16000 ਮਜ਼ਦੂਰਾਂ ਦੇ ਅਕਾਊਂਟ ਵਿਚ ਟਰਾਂਸਫਰ ਕੀਤੇ ਹਨ।  


Tags: CoronavirusOutbreakSalman Khan50 Female WorkersHelpTransfer5 Corore RupeesDaily Wage WorkersAccountsLokcdown

About The Author

sunita

sunita is content editor at Punjab Kesari