FacebookTwitterg+Mail

'ਦਬੰਗ 3' ਦੇ ਐਕਟਰ ਨੂੰ ਪਿਆ ਦਿਲ ਦਾ ਦੌਰਾ, ਇੰਝ ਇਸ ਤਰ੍ਹਾਂ ਧਿਆਨ ਦੇ ਰਹੇ ਹਨ ਸਲਮਾਨ ਖਾਨ

salman khan extends help to his dabangg 3 co star who suffered a heart attack
05 July, 2019 01:36:41 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾ ਸਿਰਫ ਬਲਾਕਬਸਟਰ ਫਿਲਮਾਂ ਦੇਣ ਲਈ ਜਾਣੇ ਜਾਂਦੇ ਹਨ ਸਗੋਂ ਆਪਣੇ ਕੋ-ਸਟਾਰਸ ਅਤੇ ਦੋਸਤਾਂ ਦੀ ਮਦਦ ਕਰਨ ਲਈ ਵੀ ਜਾਣੇ ਜਾਂਦੇ ਹਨ। ਸਲਮਾਨ ਖਾਨ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਦਿਲ ਬਹੁਤ ਵੱਡਾ ਹੈ। ਸਲਮਾਨ ਇਸ ਸਮੇਂ ਆਪਣੀ ਆਉਣ ਵਾਲੀ ਨਵੀਂ ਫਿਲਮ 'ਦਬੰਗ 3' 'ਚ ਰੁੱਝੇ ਹੋਏ ਹਨ। ਫਿਲਮ ਨੂੰ ਲੈ ਕੇ ਕਾਫੀ ਕੰਮ ਪੂਰਾ ਹੋ ਚੁੱਕਿਆ ਹੈ।
ਰਿਪੋਰਟਸ ਮੁਤਾਬਕ, ਸਲਮਾਨ ਦੇ ਨਾਲ 'ਦਬੰਗ' ਅਤੇ 'ਦਬੰਗ 2' 'ਚ ਕੰਮ ਕਰਨ ਵਾਲੇ ਐਕਟਰ ਦੱਦੀ ਪਾਡੇ ਨੂੰ ਹਾਰਟ ਅਟੈਕ ਆਇਆ। ਉਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਇਹ ਘਟਨਾ ਫਿਲਮ ਦੇ ਸੈੱਟ 'ਤੇ ਨਹੀਂ ਹੋਈ। ਜਿਵੇਂ ਹੀ ਸਲਮਾਨ ਖਾਨ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਉਨ੍ਹਾਂ ਨੇ ਤੁਰੰਤ ਦੱਦੀ ਪਾਂਡੇ ਦੀ ਦੇਖਭਾਲ ਕਰਨ ਲਈ ਆਪਣੀ ਟੀਮ ਦੇ ਮੈਂਬਰ ਭੇਜੇ। ਦੱਦੀ ਪਾਂਡੇ ਨੂੰ ਗੋਰੇਗਾਂਵ ਦੇ ਇਕ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਉਨ੍ਹਾਂ ਨੂੰ ਜਲਦ ਹੀ ਛੁੱਟੀ ਮਿਲ ਜਾਵੇਗੀ।
ਸਲਮਾਨ ਖਾਨ ਆਪਣੇ ਬਿਜ਼ੀ ਸ਼ੈਡੀਊਲ ਦੇ ਹੋਣ ਤੋਂ ਬਾਅਦ ਵੀ ਦੱਦੀ ਪਾਂਡੇ ਦੀ ਹੈਲਥ ਬਾਰੇ ਜਾਣਕਾਰੀ ਲੈ ਰਹੇ ਹਨ। ਉਨ੍ਹਾਂ ਨੇ ਆਪਣੇ ਫਾਊਂਡੇਸ਼ਨ ਦੇ ਮੈਂਬਰ ਨੂੰ ਕਿਹਾ ਕਿ ਦੱਦੀ ਪਾਂਡੇ ਦੀ ਹੈਲਥ ਬਾਰੇ ਪੂਰੀ ਜਾਣਕਾਰੀ ਲੈਂਦੇ ਰਹਿਣ। ਦੱਸ ਦੇਈਏ ਕਿ 'ਦਬੰਗ 2' ਪ੍ਰਭੁਦੇਵਾ ਦੀ ਫਿਲਮ ਹੈ। ਫਿਲਮ 'ਚ ਸਲਮਾਨ ਖਾਨ ਤੋਂ ਇਲਾਵਾ ਸੋਨਾਕਸ਼ੀ ਸਿਨਹਾ ਅਤੇ ਅਰਬਾਜ਼ ਖਾਨ ਵੀ ਹਨ। ਫਿਲਮ ਇਸ ਸਾਲ ਦਸੰਬਰ 'ਚ ਰਿਲੀਜ਼ ਹੋਣ ਨੂੰ ਤਿਆਰ ਹੈ।


Tags: Salman KhanDabangg 3Co-StarHeart AttackBeing Human foundation

About The Author

manju bala

manju bala is content editor at Punjab Kesari