FacebookTwitterg+Mail

ਰਾਨੂੰ ਮੰਡਲ ਨੂੰ 55 ਲੱਖ ਦਾ ਘਰ ਦੇਣ ਦੀ ਖਬਰ ‘ਤੇ ਪਹਿਲੀ ਵਾਰ ਬੋਲੇ ਸਲਮਾਨ ਖਾਨ, ਦੱਸੀ ਸਚਾਈ

salman khan finally breaks silence on  gifting  a flat to ranu mondal
24 September, 2019 03:23:15 PM

ਮੁੰਬਈ(ਬਿਊਰੋ)- ਕੁਝ ਮਿੰਟਾਂ ਦੇ ਵੀਡੀਓ ਨਾਲ ਸਟਾਰ ਬਣਨ ਤੋਂ ਬਾਅਦ ਰਾਨੂ ਮੰਡਲ ਸੁਰਖੀਆਂ ’ਚ ਛਾਈ ਹੋਈ ਹੈ। ਰਾਨੂ ਨੂੰ ਹਿਮੇਸ਼ ਰੇਸ਼ਮੀਆ ਨੇ ਮੌਕਾ ਦਿੱਤਾ ਅਤੇ ਉਨ੍ਹਾਂ ਨੇ ‘ਹੈਪੀ ਹਾਰਡੀ ਐਂਡ ਹੀਰ’ ਫਿਲਮ ਲਈ ਗੀਤ ਦੀ ਰਿਕਾਰਡਿੰਗ ਵੀ ਕੀਤੀ। ਕੁਝ ਦਿਨ ਪਹਿਲਾਂ ਰਾਨੂ ਮੰਡਲ ਦੀ ਆਵਾਜ਼ ‘ਚ ‘ਤੇਰੀ ਮੇਰੀ ਕਹਾਣੀ’ ਗੀਤ ਰਿਲੀਜ਼ ਹੋਇਆ, ਜਿਸ ਤੋਂ ਬਾਅਦ ‘ਆਦਤ’ ਗੀਤ ਦਾ ਵੀ ਵੀਡੀਓ ਸਾਹਮਣੇ ਆਇਆ। ਰਾਤੋਂ-ਰਾਤ ਸਟਾਰ ਬਣੀ ਰਾਨੂੰ ਮੰਡਲ ਨਾਲ ਜੁੜੀਆਂ ਕਈ ਖਬਰਾਂ ਸਾਹਮਣੇ ਆਈਆਂ, ਜਿੰਨ੍ਹਾਂ ‘ਚੋਂ ਇਕ ਕਾਫੀ ਵਾਇਰਲ ਹੋਈ। ਉਹ ਸੀ ਕਿ ਰਾਨੂੰ ਮੰਡਲ ਨੂੰ ਸਲਮਾਨ ਖਾਨ ਨੇ 55 ਲੱਖ ਦਾ ਘਰ ਗਿਫਟ ‘ਚ ਦਿੱਤਾ ਹੈ।


ਹੁਣ ਸਲਮਾਨ ਖਾਨ ਦਾ ਪਹਿਲੀ ਵਾਰ ਇਸ ਖਬਰ ‘ਤੇ ਬਿਆਨ ਸਾਹਮਣੇ ਆਇਆ ਹੈ। ਇਕ ਇੰਟਰਵਿਊ ਦੌਰਾਨ ਸਲਮਾਨ ਖਾਨ ਨੇ ਕਿਹਾ,‘‘ਇਹ ਗਲਤ ਖਬਰ ਹੈ ਮੈਂ ਇਸ ਬਾਰੇ ‘ਚ ਸੁਣਿਆ ਹੈ। ਮੈਂ ਕੁਝ ਵੀ ਨਹੀਂ ਕੀਤਾ ਹੈ ਅਤੇ ਇਸ ਦਾ ਕਰੈਡਿਟ ਵੀ ਨਹੀਂ ਲੈ ਸਕਦਾ। ਮੈਂ ਉਨ੍ਹਾਂ ਲਈ ਅਜਿਹਾ ਕੁਝ ਨਹੀਂ ਕੀਤਾ ਹੈ।’’

 

ਇਸ ਤੋਂ ਪਹਿਲਾਂ ਰਾਨੂੰ ਮੰਡਲ ਨੇ ਇਕ ਇੰਟਰਵਿਊ ‘ਚ ਕਿਹਾ,‘‘ਜੀ ਨਹੀਂ ਜੇਕਰ ਉਹ ਮੈਨੂੰ ਘਰ ਦਿੰਦੇ ਤਾਂ ਸਭ ਦੇ ਸਾਹਮਣੇ ਮੈਨੂੰ ਪੇਸ਼ ਕਰਦੇ। ਉਹ ਕਹਿੰਦੇ ਕਿ ਹਾਂ ਮੈਂ ਰਾਨੂੰ ਮੰਡਲ ਨੂੰ ਘਰ ਦਿੱਤਾ ਹੈ ਜਾਂ ਫਿਰ ਦੋਸਤ ਨੂੰ ਘਰ ਦਿੱਤਾ ਹੈ। ਮਤਲਬ ਕੁਝ ਤਾਂ ਬੋਲ ਕੇ ਐਲਾਨ ਕਰਦੇ ਜਦੋਂ ਤੱਕ ਅਜਿਹਾ ਕੁਝ ਨਹੀਂ ਹੁੰਦਾ ਹੈ ਇਹ ਸੋਚਣਾ ਤਾਂ ਠੀਕ ਨਹੀਂ ਹੈ’’। ਹੁਣ ਘਰ ਵਾਲੀ ਖਬਰ ‘ਤੇ ਸਲਮਾਨ ਖਾਨ ਨੇ ਖੁਦ ਝੂਠੀ ਹੋਣ ਦੀ ਮੋਹਰ ਲਗਾ ਦਿੱਤੀ ਹੈ।

 


Tags: Salman KhanRanu MondalGiftingFlatBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari