ਮੁੰਬਈ—ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਆਸਟਰੀਆ 'ਚ ਆਪਣੀ ਫਿਲਮ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਦੋਵਾਂ ਨੇ ਫਿਲਮ ਦੇ ਪਹਿਲੇ ਗਾਣੇ ਦੀ ਸ਼ੂਟਿੰਗ ਖਤਮ ਕਰ ਲਈ ਹੈ, ਜੋ ਕਿ ਮਸ਼ਹੂਰ ਜਗਾ 'ਗੋਲਡਨ ਰੂਫ' ਸਾਹਮਣੇ ਸ਼ੂਟ ਕੀਤੀ ਗਈ। ਇਹ ਇਕ ਰੋਮਾਂਟਿਕ ਟ੍ਰੈਕ ਹੈ। ਇਸ ਮੌਕੇ ਦੀਆਂ ਸਲਮਾਨ-ਕੈਟਰੀਨਾ ਕੈਫ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
ਫਿਲਮ ਦੇ ਡਾਇਰੈਕਟਰ ਅਲੀ ਅੱਬਾਸ ਜਫ਼ਰ ਪਹਿਲੇ ਹੀ ਦੱਸ ਚੁੱਕੇ ਹਨ ਕਿ ਉਹ ਇਸ ਫਿਲਮ ਦੇ ਕਈ ਦ੍ਰਿਸ਼ ਜੀਰੋ ਤੋਂ ਵੀ ਹੇਠਾ ਤਾਪਮਾਨ ਵਾਲੇ ਸਥਾਨਾਂ 'ਤੇ ਸ਼ੂਟ ਕੀਤੇ ਜਾ ਰਹੇ ਹਨ। ਸ਼ੂਟਿੰਗ ਮੌਕੇ 'ਤੇ ਲਈਆ ਗਈਆਂ ਇਨ੍ਹਾਂ ਤਸਵੀਰਾਂ 'ਚ ਤੁਸੀਂ ਸਲਮਾਨ ਅਤੇ ਕੈਟਰੀਨਾ ਕੈਫ ਦਾ ਲੁੱਕ ਦੇਖੋਗੇ। ਤਸਵੀਰਾਂ 'ਚ ਕੈਟਰੀਨਾ ਬਹੁਤ ਖੂਬਸੂਰਤ ਦਿਖਾਈ ਦੇ ਰਹੀ ਹੈ।
ਫਿਲਮ ਟਾਈਗਰ ਜਿੰਦਾ ਹੈ' ਫਿਲਮ 'ਏਕ ਥਾ ਟਾਈਗਰ' (2012) ਦਾ ਦੂਜਾ ਭਾਗ ਹੈ, ਜਿਸ ਦਾ ਨਿਰਦੇਸ਼ਨ ਕਬੀਰ ਖ਼ਾਨ ਨੇ ਕੀਤਾ ਸੀ। 'ਏਕ ਥਾ ਟਾਈਗਰ' ਦੀ ਕਹਾਣੀ ਭਾਰਤ ਦੀਆਂ ਖੁਫੀਆ ਏਜੰਸੀ ਰਾਅ ਦੇ ਜਾਸੂਸ (ਸਲਮਾਨ) ਦੇ ਉਪਰ ਕੇਂਦਰਿਤ ਸੀ, ਜੋ ਜਾਂਚ ਦੌਰਾਨ ਪਾਕਿਸਤਾਨੀ ਖੁਫੀਆਂ ਏਸੰਸੀ ਆਈ. ਐੱਸ. ਆਈ. ਦੀ ਜਾਸੂਸ (ਕੈਟਰੀਨਾ) ਨੂੰ ਪਿਆਰ ਕਰਨ ਲੱਗ ਜਾਂਦਾ ਹੈ।