FacebookTwitterg+Mail

ਗਣਪਤੀ ਜੀ ਦੀ ਪੂਜਾ ਦੌਰਾਨ ਸਲਮਾਨ ਨੇ ਕੀਤੀ ਗਲਤੀ, ਹੋਏ ਟਰੋਲ

salman khan gets trolls after aarti at sister arpita ganpati visarjan
05 September, 2019 11:47:57 AM

ਮੁੰਬਈ(ਬਿਊਰੋ)- ਗਣਪਤੀ ਬੱਪਾ ਦੀ ਪੂਜਾ ਪਾਠ ’ਚ ਬਾਲੀਵੁੱਡ ਦੇ ਹਰ ਸਿਤਾਰੇ ਨੇ ਜੀਅ ਜਾਨ ਲਗਾ ਦਿੱਤੀ।  ਸਾਰਿਆਂ ਦੇ ਘਰ ਵਿਚ ਇਕ ਤੋਂ ਵਧ ਕੇ ਇਕ ਪੰਡਾਲ ਦੇਖਣ ਨੂੰ ਮਿਲੇ। ਸਲਮਾਨ ਖਾਨ ਦੇ ਘਰ ਵੀ ਗਣਪਤੀ ਬੱਪਾ ਆਏ। ਸਲਮਾਨ ਦੇ ਪੂਰੇ ਪਰਿਵਾਰ ਨੇ ਵਧੀਆ ਤਰੀਕੇ ਨਾਲ ਗਣਪਤੀ ਜੀ ਦਾ ਸਵਾਗਤ ਕੀਤਾ ਪਰ ਸਲਮਾਨ ਖਾਨ ਕੋਲੋਂ ਇਕ ਛੋਟੀ ਸੀ ਗਲਤੀ ਹੋ ਗਈ। ਇਸ ਗਲਤੀ ਕਾਰਨ ਸੋਸ਼ਲ ਮੀਡੀਆ ’ਤੇ ਲੋਕ ਉਨ੍ਹਾਂ ਦੀ ਕਾਫੀ ਖਿਚਾਈ ਕਰ ਰਹੇ ਹਨ।

 
 
 
 
 
 
 
 
 
 
 
 
 
 

#salmankhan with little #ahil today #ganpatiarti at #arpitakhansharma home #viralbayani @viralbhayani

A post shared by Viral Bhayani (@viralbhayani) on Sep 3, 2019 at 10:36am PDT


ਦਰਅਸਲ ਹੋਇਆ ਇਹ ਕਿ ਸਲਮਾਨ ਖਾਨ ਨੇ ਭਗਵਾਨ ਦੀ ਆਰਤੀ ਕਰਦੇ ਸਮੇਂ ਆਹਿਲ ਨੂੰ ਗੋਦ ’ਚ ਲਿਆ ਹੋਇਆ ਸੀ। ਇਸ ਕਾਰਨ ਉਨ੍ਹਾਂ ਨੇ ਆਰਤੀ ਦੀ ਥਾਲੀ ਗਲਤ ਦਿਸ਼ਾ ’ਚ ਘੁਮਾ ਦਿੱਤੀ। ਬਸ ਇਹੀ ਗਲਤੀ ਲੋਕਾਂ ਦੀਆਂ ਅੱਖਾਂ ’ਚ ਖਟਕਣ ਲੱਗੀ ਅਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਭਰਾ ਦੀ ਕਲਾਸ ਲਗਾ ਦਿੱਤੀ।
Punjabi Bollywood Tadka
ਇੰਸਟਾਗ੍ਰਾਮ ਯੂਜ਼ਰ ਸੰਜੀਦਾ ਨੇ ਸਲਮਾਨ ਦੀ ਗਲਤੀ ’ਤੇ ਪਵਾਇੰਟ ਕਰਦੇ ਹੋਏ ਲਿਖਿਆ,‘‘ਆਖ਼ਿਰਕਾਰ ਇਹ ਮੁਸਲਮਾਨ ਹਨ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਇਹ ਕੀ ਕਰ ਰਿਹਾ ਹੈ ਇਹ, ਮੁਸਲਮਾਨ ਅਜਿਹੇ ਕਿਵੇਂ ਕਰ ਸਕਦਾ ਹੈ?’’ ਕਰੀਮ ਨੇ ਲਿਖਿਆ,‘‘ਮੈਂ ਸਲਮਾਨ ਅਤੇ ਉਨ੍ਹਾਂ ਦੇ ਪਰਿਵਾਰ ਕੋਲੋਂ ਬੇਹੱਦ ਨਿਰਾਸ਼ ਹਾਂ।’’


Tags: Salman KhanGanesh Chaturthi 2019AartiTrollInstagram

About The Author

manju bala

manju bala is content editor at Punjab Kesari