FacebookTwitterg+Mail

ਜਦੋਂ ਮੇਕਅੱਪ ਆਰਟਿਸਟ ਦੇ ਬੇਟੇ ਦੇ ਵਿਆਹ ’ਚ ਅਚਾਨਕ ਪਹੁੰਚੇ ਸਲਮਾਨ ਖਾਨ

salman khan graces the wedding of his makeup artist  s son
13 December, 2019 09:48:10 AM

ਮੁੰਬਈ(ਬਿਊਰੋ)- ਸਲਮਾਨ ਖਾਨ ਨੂੰ ਸਿਨੇਮਾਜਗਤ ਵਿਚ ਉਨ੍ਹਾਂ ਦੀ ਦਰਿਆਦਿਲੀ ਲਈ ਜਾਣਿਆ ਜਾਂਦਾ ਹੈ ।  ਚਾਹੇ ਬਾਲੀਵੁੱਡ ਦਾ ਕੋਈ ਸੁਪਰਸਟਾਰ ਹੋਵੇ ਜਾਂ ਫਿਰ ਸਿਕੀਊਰਿਟੀ ਗਾਰਡ ਹਰ ਇਕ ਨਾਲ ਉਹ ਆਪਣੇ ਰਿਸ਼ਤੇ ਬਾਖੂਬੀ ਨਿਭਾਉਂਦੇ ਹਨ। ਇਸ ਕਾਰਨ ਉਨ੍ਹਾਂ ਨੂੰ ਭਾਈਜਾਨ ਵੀ ਕਿਹਾ ਜਾਂਦਾ ਹੈ। ਹਾਲ ਹੀ ਵਿਚ ਸਲਮਾਨ ਆਪਣੇ ਮੇਕਅੱਪ ਆਰਟਿਸਟ ਰਾਜੂ ਦੇ ਬੇਟੇ ਦੇ ਵਿਆਹ ਵਿਚ ਪਹੁੰਚੇ। ਇਹ ਵਿਆਹ ਮੁੰਬਈ ਵਿਚ ਹੀ ਸੀ। ਸਲਮਾਨ ਦੇ ਅਚਾਨਕ ਪਹੁੰਚਣ ਨਾਸ ਫੰਕਸ਼ਨ ਵਿਚ ਮੌਜੂਦ ਸਾਰੇ ਲੋਕ ਹੈਰਾਨ ਹੋ ਗਏ। ਇਸ ਖਾਸ ਮੌਕੇ ’ਤੇ ਸਲਮਾਨ ਨੇ ਦੁਲਹੇ ਤੇ ਦੁਲਹਣ ਨਾਲ ਤਸਵੀਰਾਂ ਵੀ ਖਿਚਵਾਈਆਂ।


ਮੇਕਅੱਪ ਆਰਟਿਸਟ ਰਾਜੂ ਸਲਮਾਨ ਨਾਲ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ। ਅਜਿਹੇ ਵਿਚ ਸਲਮਾਨ ਨੇ ਵੀ ਰਾਜੂ ਦੇ ਬੇਟੇ ਦੇ ਵਿਆਹ ਸਮਾਗਮ ਵਿਚ ਪਹੁੰਚ ਕੇ ਉਨ੍ਹਾਂ ਦਾ ਮਾਣ  ਵਧਾਇਆ। ਸਲਮਾਨ ਤੋਂ ਬਾਅਦ ਇਸ ਵਿਆਹ ਸਮਾਗਮ ਵਿਚ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ। ਜਿਸ ਵਿਚ ਸਲਮਾਨ ਦੇ ਛੋਟੇ ਭਰਾ ਸੋਹੇਲ ਖਾਨ, ਹਿਮੇਸ਼ ਰੇਸ਼ਮੀਆ, ਮਨੀਸ਼ ਪਾਲ ਤੇ ਟੀ.ਵੀ. ਐਕਟਰ ਅਸਗਰ ਅਲੀ ਦਾ ਨਾਮ ਸ਼ਾਮਿਲ ਹੈ। ਇਸ ਵਿਆਹ ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਵੀ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ।

 
 
 
 
 
 
 
 
 
 
 
 
 
 

#SalmanKhan arrives at his make up artist Rajubhai's son's wedding today #viralbhayani @viralbhayani

A post shared by Viral Bhayani (@viralbhayani) on Dec 12, 2019 at 8:10am PST


ਫਿਲਮਾਂ ਕੀ ਦੀ ਗੱਲ ਕਰੀਏ ਤਾਂ ਸਲਮਾਨ ਦੀ ਫਿਲਮ ‘ਦਬੰਗ 3’ 20 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਵਿਚ ਸਲਮਾਨ ਨਾਲ ਸੋਨਾਕਸ਼ੀ ਸਿਨਹਾ, ਸਾਈ ਮਾਂਜਰੇਕਰ ਅਤੇ ਸੋਹੇਲ ਖਾਨ ਤੋਂ ਇਲਾਵਾ ਕਈ ਹੋਰ ਕਲਾਕਾਰ ਹਨ। ਇਸ ਫਿਲਮ ਦਾ ਨਿਰਦੇਸ਼ਨ ਪ੍ਰਭੂ ਦੇਵਾ ਨੇ ਕੀਤਾ ਹੈ।
Punjabi Bollywood Tadka


Tags: Salman KhanWeddingMakeup Artists SonMumbaiBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari